ਕੇ. ਵਾਈ. ਸੀ. ਨਿਯਮ : ‘ਅਯੋਗ’ ਕੰਪਨੀ ਨਿਰਦੇਸ਼ਕਾਂ ਨੇ ਮੰਗਿਆ ਸਮਾਂ

09/19/2018 5:42:31 AM

ਨਵੀਂ ਦਿੱਲੀ– ਕੰਪਨੀ ਨਿਰਦੇਸ਼ਕ, ਜਿਨ੍ਹਾਂ ਨੇ ਹੁਣ ਤੱਕ ਸਰਕਾਰ ਦੇ ਸਾਹਮਣੇ ਖੁਦ ਨੂੰ ਪ੍ਰਮਾਣਿਤ ਨਹੀਂ ਕਰਵਾਇਆ ਹੈ, ਇਸ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਕਾਰਪੋਰੇਟ ਮਾਮਲਿਆਂ ਦੇ ਸਕੱਤਰ ਨੂੰ ਪੱਤਰ ਲਿਖ ਕੇ ਇਸ ਦੇ ਲਈ ਹੋਰ ਜ਼ਿਆਦਾ ਸਮਾਂ ਦਿੱਤੇ ਜਾਣ ਦੀ ਮੰਗ ਕੀਤੀ ਹੈ।  ਉਨ੍ਹਾਂ ਸਰਕਾਰ ਨੂੰ ਕਿਹਾ ਹੈ ਕਿ ਹਾਲਾਂਕਿ ਐੱਮ. ਸੀ. ਏ.-21 ਵੈੱਬਸਾਈਟ ਕੰਮ ਨਹੀਂ ਕਰ ਰਹੀ ਸੀ, ਜਿਸ ਕਾਰਨ ਉਹ ‘ਆਪਣੇ ਗਾਹਕ ਨੂੰ ਜਾਣੋ’  (ਕੇ. ਵਾਈ. ਸੀ.) ਨਿਯਮਾਂ ਨੂੰ ਪੂਰਾ ਨਹੀਂ ਕਰ ਸਕੇ। ਮੰਤਰਾਲਾ ਵੱਲੋਂ ਦਿੱਤੀ 60 ਦਿਨਾਂ ਦੀ ਮਿਆਦ ’ਚ ਸਿਰਫ 12 ਲੱਖ ਨਿਰਦੇਸ਼ਕ ਹੀ ਆਪਣੇ ਕੇ. ਵਾਈ. ਸੀ. ਪੂਰਾ ਕਰ ਸਕੇ ਹਨ। ਬਚੇ ਹੋਏ ਨਿਰਦੇਸ਼ਕ ਜਦੋਂ ਤੱਕ ਆਪਣੇ ਕੇ. ਵਾਈ. ਸੀ. ਦੀ ਅਪਡੇਸ਼ਨ ਨਹੀਂ ਕਰ ਲੈਂਦੇ ਅਤੇ ਦੇਰੀ ਲਈ ਮੰਤਰਾਲਾ ਨੂੰ ਜੁਰਮਾਨਾ ਨਹੀਂ ਦੇ ਦਿੰਦੇ, ਉਦੋਂ ਤੱਕ ਲਈ ਉਹ ਅਯੋਗ ਰਹਿਣਗੇ।