ਜਾਣੋ PPF ਅਤੇ FD ਵਿਚੋਂ ਕਿਹੜੀ ਹੈ ਲਾਹੇਵੰਦ ਚੋਣ

06/16/2018 2:20:49 PM

ਨਵੀਂ ਦਿੱਲੀ — ਜੇਕਰ ਤੁਸੀਂ ਆਪਣੀ ਕਮਾਈ ਨੂੰ ਬੈਂਕ ਖਾਤੇ ਵਿਚ ਹੀ ਰੱਖਦੇ ਹੋ ਜਾਂ ਫਿਰ ਇਸ ਦੇ ਉਲਟ ਉਸਨੂੰ ਪੂਰਾ ਖਰਚ ਕਰ ਦਿੰਦੇ ਹੋ ਇਨ੍ਹਾਂ ਵਿਚੋਂ ਕੋਈ ਵੀ ਵਿਕਲਪ ਸਹੀ ਨਹੀਂ ਕਿਹਾ ਜਾ ਸਕਦਾ। ਇਸ ਦੀ ਬਜਾਏ ਪੈਸੇ ਨੂੰ ਇਸ ਤਰ੍ਹਾਂ ਨਿਵੇਸ਼ ਕਰਨਾ ਚਾਹੀਦਾ ਹੈ ਕਿ ਭਵਿੱਖ 'ਚ ਜ਼ਰੂਰਤ ਪੈਣ 'ਤੇ ਵਿਆਜ ਸਮੇਤ ਮੋਟੀ ਰਕਮ ਮਿਲੇ। ਕੁਝ ਲੋਕ ਇਸ ਲਈ FD ਨੂੰ ਵਧੀਆ ਸਕੀਮ ਮੰਨਦੇ ਹਨ। ਇਕ ਵਰਗ ਇਸ ਤਰ੍ਹਾਂ ਦਾ ਵੀ ਹੈ ਜੋ ਮੰਨਦਾ ਹੈ ਕਿ PPF ਸਕੀਮ ਨਿਵੇਸ਼ ਲਈ ਵਧੀਆ ਸਾਧਨ ਹੈ।
ਪੀ.ਪੀ.ਐੱਫ.(PPF) ਦੇ ਕੀ ਹਨ ਫਾਇਦੇ
ਪੀ.ਪੀ.ਐੱਫ. ਵਰਗੀਆਂ ਛੋਟੀਆਂ ਬਚਤ ਯੋਜਨਾ 'ਤੇ ਮਿਲਣ ਵਾਲਾ ਵਿਆਜ ਹਰ ਤਿਮਾਹੀ 'ਤੇ ਨਿਰਭਰ ਕਰਦਾ ਹੈ। ਮੌਜੂਦਾ ਸਮੇਂ ਨਿਵੇਸ਼ਕਾਂ ਲਈ ਇਸ 'ਤੇ ਸਾਲਾਨਾ 7.6 ਫੀਸਦੀ ਦੀ ਦਰ ਨਾਲ ਵਿਆਜ ਮਿਲ ਰਿਹਾ ਹੈ। ਸਾਲਾਨਾ ਆਧਾਰ 'ਤੇ ਇਸ ਦਾ ਵਿਆਜ ਜੋੜ੍ਹਿਆ ਜਾਂਦਾ ਹੈ।
ਆਮਦਨ ਕਰ 'ਤੇ ਲਾਭ
ਇਸ ਸਕੀਮ ਦੇ ਤਹਿਤ ਤੁਸੀਂ ਸਾਲਾਨਾ ਘੱਟੋ-ਘੱਟ 500 ਰੁਪਏ ਅਤੇ ਵਧ ਤੋਂ ਵਧ 1 ਲੱਖ 50 ਹਜ਼ਾਰ ਰੁਪਏ ਜਮ੍ਹਾ ਕਰਵਾ ਸਕਦੇ ਹੋ। ਆਮਦਨ ਕਰ ਦੀ ਧਾਰਾ 80 ਸੀ ਦੇ ਤਹਿਤ ਪੀ.ਪੀ.ਐੱਫ. ਅਕਾਊਂਟ 'ਚ ਜਮ੍ਹਾ ਰਾਸ਼ੀ 'ਤੇ ਟੈਕਸ 'ਚ ਛੋਟ ਰਹਿੰਦੀ ਹੈ। 
ਕਦੋ ਕਢਵਾ ਸਕਦੇ ਹੋ ਪੈਸੇ
ਪੀ.ਪੀ.ਐੱਫ. ਅਕਾਊਂਟ 15 ਸਾਲ ਲਈ ਹੁੰਦਾ ਹੈ। ਪੀ.ਪੀ.ਐੱਫ. ਅਕਾਊਂਟ ਖੁੱਲ੍ਹਣ ਦੇ 7 ਸਾਲ ਬਾਅਦ ਤੁਸੀਂ ਕਿਸੇ ਐਮਰਜੈਂਸੀ ਸਮੇਂ ਪੈਸਾ ਕਢਵਾ ਸਕਦੇ ਹੋ।
ਲੋਨ ਲੈਣ ਦੀ ਸੁਵਿਧਾ
ਪੀ.ਪੀ.ਐੱਫ. ਅਕਾਊਂਟ ਖੋਲ੍ਹਣ ਦੇ ਤਿੰਨ ਸਾਲ ਬਾਅਦ ਤੁਸੀਂ ਡਿਪਾਜ਼ਿਟ ਦੇ ਆਧਾਰ 'ਤੇ ਲੋਨ ਲੈ ਸਕਦੇ ਹੋ।
ਫਿਕਸਡ ਡਿਪਾਜ਼ਿਟ(ਐੱਫ.ਡੀ.)(FD)
ਫਿਕਸਡ ਡਿਪਾਜ਼ਿਟ ਜਾਂ ਐੱਫ.ਡੀ. 'ਤੇ ਬਚਤ ਖਾਤੇ ਦੇ ਮੁਕਾਬਲੇ ਜ਼ਿਆਦਾ ਵਿਆਜ ਮਿਲਦਾ ਹੈ। SBI,PNB,HDFC & ICICI ਵਰਗੇ ਬੈਂਕ ਐੱਫ.ਡੀ. 'ਤੇ 7.25 ਫੀਸਦੀ ਤੱਕ ਦਾ ਵਿਆਜ ਦੇ ਰਹੇ ਹਨ। ਐੱਫ.ਡੀ. ਖਾਤੇ ਨੂੰ ਤੁਸੀਂ ਫੋਨ ਬੈਂਕਿੰਗ ਜਾਂ ਇੰਟਰਨੈੱਟ ਬੈਂਕਿੰਗ ਦੇ ਜ਼ਰੀਏ ਵੀ ਖੁਲ੍ਹਵਾ ਸਕਦੇ ਹੋ। ਹਾਲਾਂਕਿ ਡਿਪਾਜ਼ਿਟ ਦੀ ਮਿਆਦ ਦੇ ਆਧਾਰ 'ਤੇ ਵੱਖ-ਵੱਖ ਬੈਂਕਾਂ ਨੇ ਐੱਫ.ਡੀ. ਦੀ ਵਿਆਜ ਦਰ ਵੀ ਵੱਖ-ਵੱਖ ਨਿਰਧਾਰਤ ਕੀਤੀ ਹੋਈ ਹੈ।
ਆਮਦਨ ਕਰ 'ਚ ਲਾਭ
ਐੱਫ.ਡੀ. 'ਚ 5 ਸਾਲ ਦੇ ਨਿਵੇਸ਼ ਲਈ ਆਮਦਨ ਕਰ 'ਚ ਛੋਟ ਮਿਲਦੀ ਹੈ। 
ਪਹਿਲੇ ਕਢਵਾਉਣਾ
ਪੈਸੇ ਕਢਵਾਉਣ ਦੀ ਗੱਲ ਕਰੀਏ ਤਾਂ ਇਸਨੂੰ ਦੋ ਤਰੀਕਿਆਂ ਨਾਲ ਕਢਵਾਇਆ ਜਾ ਸਕਦਾ ਹੈ।  
- ਪਹਿਲਾ ਕਢਵਾਉਣ ਦੀ ਸੁਵਿਧਾ ਵਾਲੀ ਰੈਗੂਲਰ ਐੱਫ.ਡੀ.
- 5 ਤੋਂ 10 ਸਾਲ ਦੇ ਲਾਕ-ਇਨ ਪੀਰੀਅਡ ਵਾਲੀ ਐੱਫ.ਡੀ.
ਇਨ੍ਹਾਂ 'ਤੇ ਇਨਕਮ ਟੈਕਸ 'ਚ ਛੋਟ ਮਿਲਦੀ ਹੈ। ਆਮ ਤੌਰ 'ਤੇ ਬੈਂਕਾਂ ਵਲੋਂ ਪੈਨਲਟੀ ਕੱਟੇ ਜਾਣ ਤੋਂ ਬਾਅਦ ਹੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਪੈਸੇ ਕਢਵਾਉਣ ਦੀ ਆਗਿਆ ਮਿਲਦੀ ਹੈ।