ਜਾਣੋ ਸੋਨੇ ਦਾ ਅੱਜ ਦਾ ਮੁੱਲ

01/18/2017 9:35:49 PM

ਨਵੀਂ ਦਿੱਲੀ— ਕੌਮਾਂਤਰੀ ਪੱਧਰ ''ਤੇ ਸੋਨੇ ''ਚ ਮਿਲੇ-ਜੁਲੇ ਰੁਖ਼ ਰਹਿਣ ਵਿਚਕਾਰ ਛੋਟੀ-ਮੋਟੀ ਮੰਗ ''ਚ ਆਈ ਤੇਜ਼ੀ ਕਾਰਨ ਅੱਜ ਦਿੱਲੀ ਸਰਾਫਾ ਬਾਜ਼ਾਰ ''ਚ ਸੋਨਾ 50 ਰੁਪਏ ਚਮਕ ਕੇ 28802 ਰੁਪਏ ਪ੍ਰਤੀ 10 ਗ੍ਰਾਮ ''ਤੇ ਪਹੁੰਚ ਗਿਆ। ਇਹ 10 ਨਵੰਬਰ ਤੋਂ ਬਾਅਦ ਦਾ ਉੱਚਾ ਪੱਧਰ ਹੈ। ਇਸੇ ਤਰ੍ਹਾਂ ਚਾਂਦੀ ਵੀ 300 ਰੁਪਏ ਦੀ ਮਜ਼ਬੂਤੀ ਨਾਲ 41,700 ਰੁਪਏ ਪ੍ਰਤੀ ਕਿਲੋਗ੍ਰਾਮ ''ਤੇ ਪਹੁੰਚ ਗਈ, ਜੋ 09 ਦਸੰਬਰ ਤੋਂ ਬਾਅਦ ਦਾ ਉੱਚਾ ਪੱਧਰ ਹੈ। 

ਮੰਗ ਨਿਕਲਣ ਕਾਰਨ ਸਥਾਨਕ ਪੱਧਰ ''ਤੇ ਦੋਹਾਂ ਕੀਮਤੀ ਧਾਤਾਂ ਦੇ ਮੁੱਲ ''ਚ ਲਗਾਤਾਰ ਤੀਜੇ ਦਿਨ ਤੇਜ਼ੀ ਰਹੀ ਹੀ। ਕੌਮਾਂਤਰੀ ਬਾਜ਼ਾਰਾਂ ਤੋਂ ਮਿਲੇ ਰਲੇ-ਮਿਲੇ ਸੰਕੇਤਾਂ ਦੇ ਬਾਵਜੂਦ ਜੇਵਰਾਤੀ ਮੰਗ ਵਧਣ ਕਾਰਨ ਸੋਨਾ ਅਤੇ ਉਦਯੋਗਿਕ ਮੰਗ ਵਧਣ ਕਾਰਨ ਕਾਰਨ ਚਾਂਦੀ ਦੀ ਚਮਕ ਵਧੀ ਹੈ। 

ਲੰਡਨ ''ਚ ਸੋਨਾ ਹਾਜ਼ਾਰ 7 ਹਫਤਿਆਂ ਦੇ ਉੱਚੇ ਪੱਧਰ ਤੋਂ ਡਿੱਗਦਾ ਹੋਇਆ 1.90 ਡਾਲਰ ਡਿੱਗ ਕੇ 1,212.95 ਡਾਲਰ ਪ੍ਰਤੀ ਔਂਸ ''ਤੇ ਆ ਗਿਆ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ ਹਾਲਾਂਕਿ 0.3 ਡਾਲਰ ਚਮਕ ਕੇ 1,213.30 ਡਾਲਰ ਪ੍ਰਤੀ ਔਂਸ ''ਤੇ ਰਿਹਾ। ਬਾਜ਼ਾਰ ਮਾਹਰਾਂ ਨੇ ਦੱਸਿਆ ਕਿ ਵਿਸ਼ਵ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਤੁਲਨਾ ''ਚ ਡਾਲਰ ਦੇ ਕਮਜ਼ੋਰ ਹੋਣ ਕਾਰਨ ਨਿਵੇਸ਼ਕ ਸੋਨੇ ''ਚ ਨਿਵੇਸ਼ ਨੂੰ ਬਿਹਤਰ ਸਮਝ ਰਹੇ ਹਨ। ਜਿਸ ਕਾਰਨ ਉੱਥੇ ਮੁੱਲ ਚੜ੍ਹ ਗਏ ਹਨ। ਇਸ ਵਿਚਕਾਰ, ਲੰਡਨ ''ਚ ਚਾਂਦੀ ਹਾਜ਼ਰ 0.02 ਡਾਲਰ ਦੀ ਛਲਾਂਗ ਲਾ ਕੇ 17.14 ਡਾਲਰ ਪ੍ਰਤੀ ਔਂਸ ''ਤੇ ਵਿਕੀ।