ਜਾਣੋ ਸੋਨੇ ਤੇ ਚਾਂਦੀ ਦੇ ਅੱਜ ਦੇ ਰੇਟ

11/24/2017 3:29:51 PM

ਨਵੀਂ ਦਿੱਲੀ— ਕੌਮਾਂਤਰੀ ਪੱਧਰ 'ਤੇ ਸੋਨੇ 'ਚ ਤੇਜ਼ੀ ਵਿਚਕਾਰ ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨਾ 30,525 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਇਸ 'ਚ ਮਾਮੂਲੀ 25 ਰੁਪਏ ਦੀ ਗਿਰਾਵਟ ਆਈ ਹੈ। ਸੋਨਾ ਭਟੂਰ ਵੀ 25 ਰੁਪਏ ਘੱਟ ਕੇ 30,375 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਵਿਕਿਆ, ਜਦੋਂ ਕਿ 8 ਗ੍ਰਾਮ ਵਾਲੀ ਗਿੰਨੀ 24,700 ਰੁਪਏ 'ਤੇ ਟਿਕੀ ਰਹੀ। ਉੱਥੇ ਹੀ ਦੂਜੇ ਪਾਸੇ ਸੁਸਤ ਉਦਯੋਗਿਕ ਮੰਗ ਕਾਰਨ ਚਾਂਦੀ ਵੀ 40,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਟਿਕੀ ਰਹੀ। ਚਾਂਦੀ ਵਾਇਦਾ 35 ਰੁਪਏ ਦੀ ਤੇਜ਼ੀ ਨਾਲ 39,515 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਕਾਰੋਬਾਰੀਆਂ ਨੇ ਦੱਸਿਆ ਕਿ ਬਾਜ਼ਾਰ 'ਚ ਅਜੇ ਸੋਨੇ ਦੀ ਮੰਗ ਬਹੁਤੀ ਨਹੀਂ ਆ ਰਹੀ ਹੈ।
ਵਿਦੇਸ਼ੀ ਬਾਜ਼ਾਰਾਂ 'ਚ ਸੋਨਾ ਹਾਜ਼ਰ 0.03 ਫੀਸਦੀ ਚੜ੍ਹ ਕੇ 1,291 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਹਾਲਾਂਕਿ ਦਸੰਬਰ ਦਾ ਅਮਰੀਕੀ ਸੋਨਾ ਵਾਇਦਾ 2.90 ਡਾਲਰ ਦੀ ਗਿਰਾਵਟ 'ਚ 1,292.20 ਡਾਲਰ ਪ੍ਰਤੀ ਔਂਸ ਬੋਲੀ ਗਈ।
ਬਾਜ਼ਾਰ ਮਾਹਰਾਂ ਨੇ ਦੱਸਿਆ ਕਿ ਅਮਰੀਕੀ ਫੈਡਰਲ ਰਿਜ਼ਰਵ ਦੀ ਪਿਛਲੀ ਬੈਠਕ ਦੇ ਬੁੱਧਵਾਰ ਨੂੰ ਜਾਰੀ ਹੋਏ ਵੇਰਵੇ 'ਚ ਨੀਤੀਗਤ ਵਿਆਜ ਦਰਾਂ 'ਚ ਵਾਧੇ ਦੀ ਰਫਤਾਰ ਘੱਟ ਹੋਣ ਦੇ ਸੰਕੇਤ ਕਾਰਨ ਡਾਲਰ ਕਮਜ਼ੋਰ ਹੋਇਆ ਹੈ। ਹੋਰ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਡਾਲਰ ਦੇ ਕਮਜ਼ੋਰ ਹੋਣ ਨਾਲ ਦੂਜੇ ਦੇਸ਼ਾਂ ਲਈ ਸੋਨਾ ਖਰੀਦਣਾ ਸਸਤਾ ਪੈਂਦਾ ਹੈ, ਜਿਸ ਨਾਲ ਮੰਗ ਵਧਦੀ ਹੈ ਅਤੇ ਕੀਮਤਾਂ ਨੂੰ ਸਮਰਥਨ ਮਿਲਦਾ ਹੈ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਰ 0.26 ਫੀਸਦੀ ਦੀ ਮਜ਼ਬੂਤੀ ਦੇ ਨਾਲ 17.10 ਡਾਲਰ ਪ੍ਰਤੀ ਔਂਸ 'ਤੇ ਰਹੀ।