ਸੋਨਾ ਖਰੀਦਣ ਤੋਂ ਪਹਿਲਾਂ ਜਾਣੋ ਅੱਜ ਦਾ ਮੁੱਲ

07/07/2017 3:45:14 PM

ਨਵੀਂ ਦਿੱਲੀ— ਮੰਗ ਆਉਣ ਕਾਰਨ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 220 ਰੁਪਏ ਵਧ ਕੇ 29,150 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਉੱਥੇ ਹੀ, ਸੰਸਾਰਕ ਦਬਾਅ 'ਚ ਚਾਂਦੀ 300 ਰੁਪਏ ਘੱਟ ਕੇ 8 ਹਫਤਿਆਂ ਦੇ ਹੇਠਲੇ 'ਤੇ ਆ ਗਈ। ਕੌਮਾਂਤਰੀ ਬਾਜ਼ਾਰਾਂ 'ਚ ਸੋਨੇ 'ਤੇ ਵੀ ਦਬਾਅ ਰਿਹਾ। ਸੋਨਾ ਹਾਜ਼ਰ 3.4 ਡਾਲਰ ਡਿੱਗ ਕੇ 1,221.35 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਅਗਸਤ ਦਾ ਅਮਰੀਕੀ ਸੋਨਾ ਵਾਇਦਾ ਵੀ 2.6 ਡਾਲਰ ਦੀ ਗਿਰਾਵਟ ਦੇ ਨਾਲ 1,220.70 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਚਾਂਦੀ 'ਤੇ ਦਬਾਅ ਜ਼ਿਆਦਾ ਰਿਹਾ। ਚਾਂਦੀ ਹਾਜ਼ਰ 0.20 ਡਾਲਰ ਯਾਨੀ 1.25 ਫੀਸਦੀ ਤੋਂ ਵਧ ਡਿੱਗ ਕੇ 15.83 ਡਾਲਰ ਪ੍ਰਤੀ ਔਂਸ 'ਤੇ ਆ ਗਈ। ਕਾਰੋਬਾਰ ਦੌਰਾਨ ਇਕ ਸਮੇਂ ਇਹ 14.86 ਡਾਲਰ ਪ੍ਰਤੀ ਔਂਸ 'ਤੇ ਵੀ ਆ ਗਈ ਸੀ। 
ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇਕ ਗਲਤ ਆਰਡਰ ਕਾਰਨ ਚਾਂਦੀ ਦੀ ਕੀਮਤ 'ਚ ਵੱਡੀ ਗਿਰਾਵਟ ਆਈ ਹੈ। ਬਾਜ਼ਾਰ ਮਾਹਰਾਂ ਨੇ ਦੱਸਿਆ ਕਿ ਸੋਨੇ 'ਚ ਗਿਰਾਵਟ ਦਾ ਕਾਰਨ ਮਜ਼ਬੂਤ ਡਾਲਰ ਅਤੇ ਅਮਰੀਕਾ 'ਚ ਸਰਕਾਰੀ ਬਾਂਡ 'ਤੇ ਵਿਆਜ਼ ਵਧਣਾ ਹੈ। ਇਸ ਨਾਲ ਇਕ ਪਾਸੇ ਹੋਰ ਕਰੰਸੀਆਂ ਵਾਲੇ ਦੇਸ਼ਾਂ ਲਈ ਦਰਾਮਦ ਮਹਿੰਗੀ ਹੋਣ ਨਾਲ ਸੋਨੇ ਦੀ ਮੰਗ ਘਟੀ ਹੈ ਤਾਂ ਦੂਜੇ ਪਾਸੇ ਨਿਵੇਸ਼ਕ ਵੀ ਇਸ ਨੂੰ ਛੱਡ ਕੇ ਬਾਂਡ 'ਚ ਪੈਸੇ ਲਾ ਰਹੇ ਹਨ। ਇਸ ਦੋਹਰੇ ਦਬਾਅ ਕਾਰਨ ਸੋਨਾ ਟੁੱਟਿਆ ਹੈ।