ਕੀਆ ਮੋਟਰਸ ਨੇ ਐਕਸਿਸ ਬੈਂਕ ਨਾਲ ਮਿਲਾਇਆ ਹੱਥ

02/11/2019 6:32:21 PM

ਨਵੀਂ ਦਿੱਲੀ-ਕੀਆ ਮੋਟਰਸ ਨੇ ਬੈਂਕਿੰਗ ਤੇ ਵਿੱਤੀ ਹੱਲਾਂ ਲਈ ਐਕਸਿਸ ਬੈਂਕ ਦੇ ਨਾਲ ਹੱਥ ਮਿਲਾਇਆ ਹੈ। ਇਸ ਸਮਝੌਤੇ ਤਹਿਤ ਨਿੱਜੀ ਖੇਤਰ ਦਾ ਐਕਸਿਸ ਬੈਂਕ ਕੀਆ ਮੋਟਰਸ ਦੇ ਗਾਹਕਾਂ ਤੇ ਡੀਲਰਾਂ ਨੂੰ ਭੰਡਾਰ ਲਈ ਵਿੱਤ ਪੋਸ਼ਣ, ਨਕਦ ਕਰਜ਼ਾ, ਵਾਹਨ ਕਰਜ਼ਾ ਤੇ ਫਾਸਟ ਟੈਗ ਵਰਗੇ ਬੈਂਕਿੰਗ ਤੇ ਵਿੱਤੀ ਹੱਲ ਦੀ ਪੇਸ਼ਕਸ਼ ਕਰੇਗਾ। ਕੀਆ ਮੋਟਰਸ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ ਤੇ ਮੁੱਖ ਵਿਕਰੀ ਅਧਿਕਾਰੀ ਯੋਂਗ ਐੱਸ. ਕਿਮ ਨੇ ਕਿਹਾ, ''ਐਕਸਿਸ ਬੈਂਕ ਨਾਲ ਇਹ ਹਿੱਸੇਦਾਰੀ ਸਾਡੇ ਗਾਹਕਾਂ ਨੂੰ ਬਿਨਾਂ ਮੁਸ਼ਕਲ ਵਾਲਾ ਅਨੁਭਵ ਪ੍ਰਦਾਨ ਕਰੇਗੀ।'' ਬੈਂਕ ਆਪਣੀ 3,964 ਬ੍ਰਾਂਚਾਂ ਰਾਹੀਂ ਦੇਸ਼ ਭਰ 'ਚ ਇਹ ਪੇਸ਼ਕਸ਼ ਦੇਵੇਗੀ।