ਕੋਰੋਨਾ ਆਫ਼ਤ ਦਾ ਅਸਰ, ਖਾਦੀ ਉਤਪਾਦਾਂ ਦੀ ਵਿਕਰੀ ’ਚ ਭਾਰੀ ਗਿਰਾਵਟ

06/18/2021 11:22:21 AM

ਨਵੀਂ ਦਿੱਲੀ (ਭਾਸ਼ਾ) – ਕੋਵਿਡ-19 ਮਹਾਮਾਰੀ ਕਾਰਨ ਦੇਸ਼ ਭਰ ’ਚ ਕਤਾਈ ਅਤੇ ਬੁਣਾਈ ਗਤੀਵਿਧੀਆਂ ਦੇ ਪ੍ਰਭਾਵਿਤ ਹੋਣ ਕਾਰਨ ਵਿੱਤੀ ਸਾਲ 2020-21 ’ਚ ਖਾਦੀ ਦੀ ਵਿਕਰੀ 16 ਫੀਸਦੀ ਘਟ ਕੇ 3,527.71 ਕਰੋੜ ਰੁਪਏ ਰਹਿ ਗਈ। ਹਾਲਾਂਕਿ ਖਾਦੀ ਅਤੇ ਗ੍ਰਾਮ ਉਦਯੋਗ ਦੇ ਕੁੱਲ ਕਾਰੋਬਾਰ ’ਚ ਬੜ੍ਹਤ ਹਾਸਲ ਕੀਤੀ ਗਈ ਹੈ। ਸੂਖਮ, ਲਘੂ ਅਤੇ ਦਰਮਿਆਨ ਉੱਦਮ ਮੰਤਰਾਲਾ ਨੇ ਕਿਹਾ ਕਿ 2020-21 ’ਚ ਖਾਦੀ ਖੇਤਰ ਦਾ ਕੁੱਲ ਉਤਪਾਦਨ ਵੀ 2019-20 ਦੇ 2,292.44 ਕਰੋੜ ਰੁਪਏ ਤੋਂ ਘਟ ਕੇ 1,904.49 ਕਰੋੜ ਰੁਪਏ ਰਹਿ ਗਿਆ।

ਮੰਤਰਾਲਾ ਮਤਾਬਕ ਖਾਦੀ ਖੇਤਰ ’ਚ ਉਤਪਾਦਨ ਅਤੇ ਵਿਕਰੀ ’ਚ ਹਲਕੀ ਕਮੀ ਆਈ ਕਿਉਂਕਿ ਮਹਾਮਾਰੀ ਦੌਰਾਨ ਦੇਸ਼ ਭਰ ’ਚ ਕਤਾਈ ਅਤੇ ਬੁਣਾਈ ਗਤੀਵਿਧੀਆਂ ’ਤੇ ਵੱਡਾ ਅਸਰ ਪਿਆ। ਮੰਤਰਾਲਾ ਨੇ ਕਿਹਾ ਕਿ 2020-21 ’ਚ ਖਾਦੀ ਖੇਤਰ ਦਾ ਕੁਲ ਉਤਪਾਦਨ 2019-20 ਦੇ 2,292.44 ਕਰੋੜ ਰੁਪਏ ਤੋਂ ਘਟ ਕੇ 1,904.49 ਕਰੋੜ ਰੁਪਏ ਰਹਿ ਗਿਆ। ਉੱਥੇ ਹੀ ਖਾਦੀ ਸਾਮਨ ਦੀ ਕੁਲ ਵਿਕਰੀ ਪਿਛਲੇ ਸਾਲ ਦੇ 4,211.26 ਕਰੋੜ ਰੁਪਏ ਦੀ ਤੁਲਨਾ ’ਚ 3,527.71 ਕਰੋੜ ਰੁਪਏ ਰਹੀ।

ਇਹ ਵੀ ਪੜ੍ਹੋ :  1, 5 ਅਤੇ 10 ਰੁਪਏ ਦੇ ਇਹ ਨੋਟ ਤੁਹਾਨੂੰ ਬਣਾ ਸਕਦੇ ਹਨ ਲੱਖਪਤੀ, ਜਾਣੋ ਕਿਵੇਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur