ਕਰਨਾਟਕ ਸਰਕਾਰ ਨੇ ਤੰਬਾਕੂ ਨੂੰ ਲੈ ਕੇ ਸੂਬੇ ''ਚ ਲਗਾਈ ਇਹ ਪਾਬੰਦੀ

05/30/2020 1:39:31 PM

ਬੇਂਗਲੁਰੂ— ਕਰਨਾਟਕ ਸਰਕਾਰ ਨੇ ਸੂਬੇ 'ਚ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਜਨਤਕ ਥਾਵਾਂ 'ਤੇ ਤੰਬਾਕੂ ਪਦਾਰਥਾਂ ਅਤੇ ਪਾਨ ਖਾ ਕੇ ਥੁੱਕਣ 'ਤੇ ਪਾਬੰਦੀ ਲਗਾ ਦਿੱਤੀ ਹੈ।

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਹੁਕਮ ਮੁਤਾਬਕ, ਤੰਬਾਕੂ ਜਾਂ ਤੰਬਾਕੂ ਨਾਲ ਬਣੇ ਪਦਾਰਥਾਂ ਨੂੰ ਚਬਾਉਣ ਅਤੇ ਜਨਤਕ ਥਾਵਾਂ 'ਤੇ ਥੁੱਕਣਾ ਆਈ. ਪੀ. ਸੀ. ਦੀ ਧਾਰਾ 188, 268, 269 ਅਤੇ 270 ਤਹਿਤ ਅਪਰਾਧ ਹੋਵੇਗਾ। ਇਸ 'ਚ ਕਿਹਾ ਗਿਆ ਹੈ ਕਿ ਜੋ ਕੋਈ ਵੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰੇਗਾ ਉਸ ਨੂੰ ਜੇਲ ਭੇਜ ਦਿੱਤਾ ਜਾਵੇਗਾ।
ਹੁਕਮ 'ਚ ਇਹ ਵੀ ਕਿਹਾ ਗਿਆ ਹੈ ਕਿ ਤੰਬਾਕੂ ਪਦਾਰਥਾਂ ਨੂੰ ਚਬਾਉਣਾ ਅਤੇ ਥੁੱਕਣਾ ਕਰਨਾਟਕ ਮਹਾਂਮਾਰੀ ਆਰਡੀਨੈਂਸ-2020 ਦੀ ਧਾਰਾ 4 (2)ਏ ਤਹਿਤ ਇਕ ਜ਼ੁਰਮ ਹੈ। ਸੂਬਾ ਸਰਕਾਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੇਸ਼ 'ਚ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਜਨਤਕ ਥਾਵਾਂ 'ਤੇ ਤੰਬਾਕੂ ਪਦਾਰਥ ਖਾ ਕੇ ਥੁੱਕਣ ਨਾਲ ਇਹ ਬਿਮਾਰੀ ਹੋਰ ਫੈਲ ਸਕਦੀ ਹੈ।

Sanjeev

This news is Content Editor Sanjeev