JK ਟਾਇਰ ਨੇ ਤਰਜ਼ੀਹੀ ਆਧਾਰ ''ਤੇ ਸ਼ੇਅਰ ਜਾਰੀ ਕਰਕੇ ਜੁਟਾਏ 200 ਕਰੋੜ ਰੁਪਏ

04/03/2019 2:17:45 PM

ਨਵੀਂ ਦਿੱਲੀ—ਜੇ ਕੇ ਟਾਇਰ ਐਂਡ ਇੰਡਸਟਰੀਜ਼ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਪ੍ਰਮੋਟਰ ਗਰੁੱਪ ਨੂੰ ਤਰਜ਼ੀਹੀ ਆਧਾਰ 'ਤੇ ਸ਼ੇਅਰ ਜਾਰੀ ਕਰਕੇ 200 ਕਰੋੜ ਰੁਪਏ ਜੁਟਾਏ ਹਨ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ 22 ਮਾਰਚ ਨੂੰ ਇਕ ਆਸਾਧਾਰਣ ਆਮ ਮੀਟਿੰਗ 'ਚ ਸ਼ੇਅਰਧਾਰਕਾਂ ਨੇ ਦੋ ਰੁਪਏ ਅੰਕਿਤ ਮੁੱਲ ਦੇ 1,94,17,400 ਸ਼ੇਅਰ 101 ਰੁਪਏ ਦੇ ਪ੍ਰੀਮੀਅਮ 'ਤੇ ਨਿਰਧਾਰਤ ਕਰਨ ਨੂੰ ਮਨਜ਼ੂਰੀ ਦਿੱਤੀ। ਕੰਪਨੀ ਨੇ ਕਿਹਾ ਕਿ ਜੁਟਾਈ ਰਾਸ਼ੀ ਦੀ ਵਰਤੋਂ ਟਰੱਕ ਅਤੇ ਬਸ ਦੇ ਰੇਡੀਅਲ ਟਾਇਰ ਸਮਰੱਥਾ ਦਾ ਵਿਸਤਾਰ ਕਰਨ 'ਚ ਕੀਤਾ ਜਾਵੇਗਾ। ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਰਘੁਪਤੀ ਸਿੰਘਾਨੀਆ ਨੇ ਕਿਹਾ ਕਿ ਇਸ ਨਾਲ ਕੰਪਨੀ ਦੀ ਨੈੱਟਵਰਥ ਸੁਧਰੇਗੀ।

Aarti dhillon

This news is Content Editor Aarti dhillon