ਟੈਲੀਕਾਮ ਕੰਪਨੀਆਂ ਨੂੰ ਧੂੜ ਚਟਾਉਣ ਤੋਂ ਬਾਅਦ ਰੀਅਲ ਅਸਟੇਟ ''ਤੇ ਜਿਓ ਦੀਆਂ ਨਜ਼ਰਾਂ

12/09/2018 9:24:05 PM

ਗੈਜੇਟ ਡੈਸਕ—ਜਿਓ ਦੇ ਬਾਰੇ 'ਚ ਤਾਂ ਤੁਸੀਂ ਸੁਣਿਆ ਹੀ ਹੋਵੇਗਾ। ਅਜੇ ਤੱਕ ਤੁਸੀਂ ਜਿਓ ਦੇ ਬਾਰੇ 'ਚ ਕੀ-ਕੀ ਸੁਣਿਆ ਹੈ? ਸਾਡੇ ਖਿਆਲ ਨਾਲ ਤੁਸੀਂ ਜਿਓ ਦੀ ਸਿਮ, ਜਿਓ ਵਾਈ-ਫਾਈ ਅਤੇ ਜਿਓ ਗੀਗਾਫਾਈਬਰ, ਜਿਓ ਐਕਸਪ੍ਰੈੱਸ ਨਿਊਜ਼ ਐਪ ਅਤੇ ਜਿਓ ਦੀ ਆਉਣ ਵਾਲੀ ਬ੍ਰਾਡਬੈਂਡ ਸਰਵਿਸ ਦੇ ਬਾਰੇ 'ਚ ਹੀ ਸੁਣਿਆ ਹੋਵੇਗਾ। ਇਸ ਸਾਰੀਆਂ ਸੇਵਾਵਾਂ ਜਿਓ ਕੰਪਨੀ ਤੁਹਾਡੇ ਤੱਕ ਮੁਹੱਈਆ ਕਰਵਾ ਰਹੀ ਹੈ ਅਤੇ ਕਰਵਾਉਣ ਦੀਆਂ ਕੋਸ਼ਿਸ਼ਾਂ 'ਚ ਲੱਗੀ ਹੈ।

ਜੇਕਰ ਤੁਸੀਂ ਜਿਓ ਦੀਆਂ ਇਨ੍ਹਾਂ ਸਰਵਿਸਸ ਦੇ ਬਾਰੇ 'ਚ ਭਵਿੱਖ ਦੀ ਕਲਪਨਾ ਕਰ ਰਹੇ ਹੋ ਤਾਂ ਤੁਸੀਂ ਗਲਤ ਹੋ। ਜਿਓ ਆਪਣੀਆਂ ਸੇਵਾਵਾਂ 'ਚ ਕਾਫੀ ਜ਼ਿਆਦਾ ਵਿਸਤਾਰ ਕਰਨ ਦਾ ਪਲਾਨ ਬਣਾ ਰਹੀ ਹੈ। ਟੈਲੀਕਾਮ ਇੰਡਸਟਰੀ 'ਚ ਤਹਿਲਕਾ ਮਚਾਉਣ ਤੋਂ ਬਾਅਦ ਹੁਣ ਜਿਓ ਕੰਪਨੀ ਰੀਅਲ ਸਟੇਟ ਸੈਕਟਰ 'ਚ ਵੀ ਧੂਮਾਂ ਮਚਾਉਣ ਦੀ ਤਿਆਰੀ ਕਰ ਰਹੀ ਹੈ। ਜੀ ਹਾਂ ਕੁਝ ਹੀ ਦਿਨਾਂ 'ਚ ਹੁਣ ਤੁਹਾਨੂੰ ਜਿਓ ਕੰਪਨੀ ਦੇ ਮਾਲਸ ਵੀ ਦੇਖਣ ਨੂੰ ਮਿਲਣਗੇ।

ਸੂਤਰਾਂ ਮੁਤਾਬਕ ਜਿਓ ਕੰਪਨੀ ਮੁੰਬਈ ਦੇ ਇਕ ਵਿਸ਼ਾ ਕਮਰਸ਼ਨ ਸਪੇਸ ਦਾ ਨਾਂ 'ਜਿਓ ਵਰਲਡ ਸੈਂਟਰ' ਰੱਖਣ ਜਾ ਰਹੀ ਹੈ। ਜਿਓ ਵਰਲਡ ਸੈਂਟਰ ਦਾ ਇਹ ਜਗ੍ਹਾ ਬਾਂਦਰਾ ਕੁਲਰਾ ਕੰਪਲੈਸਕ 'ਚ ਸਥਿਤ ਹੈ। ਇਸ ਜਿਓ ਵਰਲਡ ਸੈਂਟਰ 'ਚ ਇੰਟਰਨੈਸ਼ਨਲ ਕੰਵੈਂਸ਼ਨ ਸੈਂਟਰ, ਹੋਟਲ, ਕਮਰਸ਼ਨ ਆਫਿਸ, ਦੋ ਮਾਲ ਅਤੇ ਹੋਰ ਕਈ ਚੀਜਾਂ ਹੋਣਗੀਆਂ। ਇਥੇ ਦੋ ਮਾਲ ਵੀ ਹੋਣਗੇ ਜਿਸ 'ਚੋਂ ਇਕ ਲਗਜ਼ਰੀ ਮਾਲ ਹੋਵੇਗਾ। ਇਸ ਲਗਜ਼ਰੀ ਮਾਲ 'ਚ ਆਰਟ ਥ੍ਰਿਏਟਰ, ਪਰਫਾਰਮਿੰਗ ਆਰਟ, ਛੱਤ 'ਤੇ ਡਰਾਈਵ-ਇਨ ਮੂਵੀ ਥ੍ਰਿਏਟਰ ਵਰਗੀਆਂ ਕਈ ਅਨੋਖੀਆਂ ਸੁਵਿਧਾਵਾਂ ਦੀਆਂ ਚੀਜਾਂ ਬਣਾਈ ਜਾਣਗੀਆਂ। 

ਕੀ-ਕੀ ਹੋਵੇਗਾ ਜਿਓ ਮਾਲ 'ਚ?
ਹਾਲਾਂਕਿ ਰਿਲਾਇੰਸ ਜਿਓ ਦੀ ਤਰ੍ਹਾਂ ਅਜੇ ਤੱਕ ਇਸ ਜਿਓ ਵਰਲਡ ਸੈਂਟਰ ਦੇ ਬਾਰੇ 'ਚ ਗੱਲ ਸਾਹਮਣੇ ਨਹੀਂ ਆਈ ਹੈ ਪਰ ਇਸ ਸੂਤਰ ਤੋਂ ਖਬਰ ਮਿਲੀ ਹੈ ਕਿ ਜਿਓ ਦੇ ਲਗਜ਼ਰੀ ਮਾਲ 'ਚ ਰਿਲਾਇੰਸ ਕੰਪਨੀ ਨਾਲ ਸਾਂਝੇਦਾਰੀ ਕਰਨ ਵਾਲੇ ਕਈ ਗਲੋਬਲ ਬ੍ਰਾਂਡ ਆਪਣੀ ਸ਼ੋਰੂਮ ਖੋਲਣਗੇ। ਇਨ੍ਹਾਂ ਗਲੋਬਲ ਬ੍ਰਾਂਡ 'ਚ ਜੈਗੂਆਰ, ਕਨਾਲੀ, ਬੋਟੇਗਾ ਵੇਨੇਟਾ ਅਤੇ ਅਰਮਾਨੀ ਸ਼ਾਮਲ ਹੈ। ਉੱਥੇ ਕੁਝ ਇੰਟਰਨੈਸ਼ਨ ਬ੍ਰਾਂਡ ਜੋ ਰਿਲਾਇੰਸ ਦੇ ਸਾਂਝੇਦਾਰ ਨਹੀਂ ਹੈ ਉਹ ਵੀ ਮਾਲ 'ਚ ਆਪਣੇ ਸ਼ੋਰੂਮ ਖੋਲਣਗੇ ਜਿਸ 'ਚ ਸਵਿਟਜ਼ਰਲੈਂਡ ਦੇ ਕਈ ਬ੍ਰਾਂਡ ਵੀ ਸ਼ਾਮਲ ਹੈ।

ਉੱਥੇ ਜਿਓ ਦੇ ਦੂਜੇ ਮਾਲ ਦੀ ਗੱਲ ਕਰੀਏ ਤਾਂ ਉਹ ਵੀ ਉਸੇ ਜਗ੍ਹਾ 'ਤੇ ਹੋਵੇਗਾ। ਦੂਜੇ ਮਾਲ ਦਾ ਨਾਂ ਮੇਕਰਸ ਮੈਕਸਿਟੀ ਦਿੱਤਾ ਜਾਵੇਗਾ। ਮੇਕਰਸ ਮੈਕਸਿਟੀ ਆਰ.ਆਈ.ਐੱਲ. ਅਤੇ ਮੇਕਰ ਗਰੁੱਪ ਦਾ ਜੁਆਇੰਟ ਵੈਂਚਰ ਹੈ। ਇਸ ਮਾਲ 'ਚ ਜਾਰਾ, ਟਾਮੀ ਹਿਲਫਿਗਰ, ਮੈਸਿਮੋ ਦੁਤਿ ਵਰਗੇ ਹੋਰ ਬ੍ਰਾਂਡ ਵੀ ਹੋਣਗੇ।

ਸੂਤਰਾਂ ਮੁਤਾਬਕ ਜਿਓ ਇਸ ਜਿਓ ਵਰਲਡ ਸੈਂਟਰ ਰਾਹੀਂ ਇਕ ਨਵਾਂ ਸਟੈਂਡਰਡ ਸਥਾਪਿਤ ਕਰਨਾ ਚਾਹੁੰਦੀ ਹੈ। ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਰਿਲਾਇੰਸ ਜਿਓ ਕੰਪਨੀ ਕਦੋ ਆਪਣੇ ਇਸ ਜਿਓ ਵਰਲਡ ਸੈਂਟਰ ਦਾ ਖੁਲਾਸਾ ਕਰਦੀ ਹੈ। ਉੱਥੇ ਇਸ 'ਚ ਹੋਰ ਕਿੰਨਾ-ਕਿੰਨਾ ਸੁਵਿਧਾਵਾਂ ਦਾ ਲਾਭ ਲਿਆ ਜਾ ਸਕੇਗਾ।