ਦੀਵਾਲੀ ਤੋਂ ਪਹਿਲਾਂ ਜਿਓ ਦਾ 'ਟੈਰਿਫ ਬੰਬ', ਹੁਣ ਕਾਲਿੰਗ 'ਤੇ ਦੇਣੇ ਪੈਣਗੇ ਪੈਸੇ

10/09/2019 7:09:33 PM

ਗੈਜੇਟ ਡੈਸਕ—ਰਿਲਾਇੰਸ ਜਿਓ ਨੇ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਕਾਲਿੰਗ ਲਈ ਪੈਸੇ ਦੇਣ ਦਾ ਐਲਾਨ ਕੀਤਾ ਹੈ। ਜਿਓ ਦੇ ਗਾਹਕਾਂ ਨੂੰ ਹੁਣ ਫੋਨ 'ਤੇ ਗੱਲ ਕਰਨ ਲਈ ਪੈਸੇ ਦੇਣੇ ਪੈਣਗੇ। ਜਿਓ ਦੇ ਇਕ ਬਿਆਨ ਮੁਤਾਬਕ ਜਿਓ ਦੇ ਗਾਹਕਾਂ ਨੂੰ ਕਿਸੇ ਦੂਜੀ ਕੰਪਨੀ ਦੇ ਨੈੱਟਵਰਕ 'ਤੇ ਕਾਲ ਕਰਨ ਲਈ ਪ੍ਰਤੀ ਮਿੰਟ 6 ਪੈਸੇ ਦੇਣੇ ਪੈਣਗੇ, ਹਾਲਾਂਕਿ ਜਿਓ ਤੋਂ ਜਿਓ ਦੇ ਨੈੱਟਵਰਕ 'ਤੇ ਕਾਲਿੰਗ ਪਹਿਲੇ ਦੀ ਤਰ੍ਹਾਂ ਹੀ ਫ੍ਰੀ ਰਹੇਗੀ।ਇਹ ਨਿਯਮ ਕੱਲ ਭਾਵ 10 ਅਕਤੂਬਰ ਤੋਂ ਲਾਗੂ ਹੋਵੇਗਾ। ਕੰਪਨੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਉੱਥੇ ਜਿਓ ਨੇ ਕਿਹਾ ਕਿ ਉਹ ਆਪਣੇ 35 ਕਰੋੜ ਗਾਹਕਾਂ ਨੂੰ ਭਰੋਸਾ ਦਿੰਦਾ ਹੈ ਕਿ ਆਊਟਗੋਇੰਗ ਆਫ-ਨੈੱਟ ਮੋਬਾਇਲ ਕਾਲ 'ਤੇ 6 ਪੈਸੇ ਪ੍ਰਤੀ ਮਿੰਟ ਦਾ ਸ਼ੁਲਕ ਸਿਰਫ ਉਸ ਵੇਲੇ ਤਕ ਜਾਰੀ ਰਹੇਗਾ ਜਦੋਂ ਤਕ ਟਰਾਈ ਆਪਣੇ ਵਰਤਮਾਨ ਰੈਗੂਲੇਸ਼ਨ ਦੇ ਅਨੁਰੂਪ IUC (Interconnect Usage Charge) ਨੂੰ ਖਤਮ ਨਹੀਂ ਕਰ ਦਿੰਦਾ। ਅਸੀਂ ਟਰਾਈ ਨਾਲ ਸਾਰੇ ਡਾਟਾ ਨੂੰ ਸਾਂਝਾ ਕਰਾਂਗੇ ਤਾਂਕਿ ਉਹ ਸਮਝ ਸਕੇ ਕਿ ਜ਼ੀਰੋ IUC ਯੂਜ਼ਰਸ ਦੇ ਹਿੱਤ 'ਚ ਹੈ।

ਵਰਤਮਾਨ 'ਚ 6 ਪੈਸੇ ਪ੍ਰਤੀ ਮਿੰਟ ਹੈ IUC ਸ਼ੁਲਕ
ਦੱਸ ਦੇਈਏ ਕਿ ਇਹ ਪੂਰਾ ਮਾਮਲਾ ਇੰਟਰਕਨੈਕਟ ਯੂਜੇਜ ਚਾਰਜ ਨਾਲ ਜੁੜਿਆ ਹੈ। ਆਈ.ਯੂ.ਸੀ. ਇਕ ਮੋਬਾਇਲ ਟੈਲੀਕਾਮ ਆਪਰੇਟਰ ਦੁਆਰਾ ਦੂਜਿਆਂ ਨੂੰ ਭੁਗਤਾਨ ਕੀਤੀ ਜਾਣ ਵਾਲੀ ਰਕਮ ਹੈ। ਜਦ ਇਕ ਟੈਲੀਕਾਮ ਆਪਰੇਟਰ ਦੇ ਗਾਹਕ ਦੂਜੇ ਆਪਰੇਟਰ ਦੇ ਗਾਹਕਾਂ ਨੂੰ ਆਊਟਗੋਇੰਗ ਕਾਲ ਕਰਦੇ ਹਨ ਉਸ ਵੇਲੇ IUC ਦਾ ਭੁਗਤਾਨ ਕਾਲ ਕਰਨ ਵਾਲੇ ਆਪਰੇਟਰ ਨੂੰ ਕਰਨਾ ਪੈਂਦਾ ਹੈ। ਦੋ ਵੱਖ-ਵੱਖ ਨੈੱਟਵਰਕ ਵਿਚਾਲੇ ਇਹ ਕਾਲ ਮੋਬਾਇਲ ਆਫ-ਨੈੱਟ ਕਾਲ ਦੇ ਰੂਪ 'ਚ ਜਾਣੀ ਜਾਂਦੀ ਹੈ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ (ਟਰਾਈ) ਦੁਆਰਾ IUC ਸ਼ੁਲਕ ਨਿਰਧਾਰਿਤ ਕੀਤੇ ਜਾਂਦੇ ਹਨ ਅਤੇ ਵਰਤਮਾਨ 'ਚ ਇਹ 6 ਪੈਸੇ ਪ੍ਰਤੀ ਮਿੰਟ ਹੈ।

ਜਿਓ ਨੈੱਟਵਰਕ 'ਤੇ ਆਉਂਦੀਆਂ ਹਨ ਰੋਜ਼ਾਨਾ 40 ਕਰੋੜ ਮਿਸਡ ਕਾਲ
ਜਿਓ ਨੈੱਟਵਰਕ 'ਤੇ ਮੁਫਤ ਵਾਇਸ ਕਾਲਿੰਗ ਅਤੇ 2ਜੀ ਨੈੱਟਵਰਕ 'ਤੇ ਬਹੁਤ ਜ਼ਿਆਦਾ ਟੈਰਿਫ ਹੋਣ ਕਾਰਨ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਦੇ 35-40 ਕਰੋੜ 4ਜੀ ਗਾਹਕ, ਜਿਓ ਗਾਹਕਾਂ ਨੂੰ ਮਿਸਡ ਕਾਲ ਦਿੰਦੇ ਹਨ। ਜਿਓ ਨੈੱਟਵਰਕ 'ਤੇ ਰੋਜ਼ਾਨਾ 25 ਤੋਂ 30 ਕਰੋੜ ਮਿਸਡ ਕਾਲ ਪ੍ਰਾਪਤ ਹੁੰਦੀਆਂ ਹਨ। ਹੋਰ ਨੈੱਟਵਰਕ ਤੋਂ ਜਿਓ 'ਤੇ ਰੋਜ਼ਾਨਾ ਹੋਣ ਵਾਲੀਆਂ 25 ਤੋਂ 30 ਕਰੋਡ ਕਾਲਿੰਗ (ਮਿਸਡ ਕਾਲ) ਤੋਂ ਜਿਓ ਨੂੰ 65 ਤੋਂ 75 ਕਰੋੜ ਮਿੰਟ ਇਨਕਮਿੰਗ ਟ੍ਰੈਫਿਕ ਮਿਲਣਾ ਚਾਹੀਦਾ ਸੀ।

ਜਾਰੀ ਹੋਏ 10 ਰੁਪਏ ਤੋਂ ਲੈ ਕੇ 100 ਰੁਪਏ ਤਕ ਦੇ ਪਲਾਨ
ਹੋਰ ਕੰਪਨੀਆਂ ਦੇ ਨੈੱਟਵਰਕ 'ਤੇ ਕਾਲਿੰਗ ਲਈ ਜਿਓ 10 ਰੁਪਏ ਤੋਂ ਲੈ ਕੇ 100 ਰੁਪਏ ਤਕ ਦੇ ਟਾਪ ਅਪ ਵਾਊਚਰ ਵੀ ਜਾਰੀ ਕਰੇਗੀ। 10 ਰੁਪਏ ਵਾਲੇ ਪਲਾਨ 'ਚ ਦੂਜੇ ਨੰਬਰ 'ਤੇ 124 ਮਿੰਟ ਕਾਲਿੰਗ ਕੀਤੀ ਜਾ ਸਕੇਗੀ। ਉੱਥੇ 20 ਰੁਪਏ ਵਾਲੇ ਪਲਾਨ 'ਚ 249 ਮਿੰਟ, 50 ਰੁਪਏ ਵਾਲੇ ਪਲਾਨ 'ਚ 656 ਮਿੰਟ ਅਤੇ 100 ਰੁਪਏ ਵਾਲੇ ਪਲਾਨ 'ਚ 1,362 ਮਿੰਟ ਕਾਲਿੰਗ ਕੀਤੀ ਜਾ ਸਕੇਗੀ।

ਟਾਪ ਵਾਊਚਰ ਦੇ ਬਦਲੇ ਗਾਹਕਾਂ ਨੂੰ ਮਿਲੇਗਾ ਫ੍ਰੀ ਡਾਟਾ
ਉੱਥੇ ਜਿਓ ਆਪਣੇ ਗਾਹਕਾਂ ਨੂੰ ਇਸ ਟਾਪ ਵਾਊਚਰ ਦੇ ਬਦਲੇ ਫ੍ਰੀ 'ਚ ਡਾਟਾ ਦੇ ਰਹੀ ਹੈ। 10 ਰੁਪਏ ਵਾਲੇ ਪਲਾਨ ਨਾਲ 1ਜੀ.ਬੀ. ਡਾਟਾ, 20 ਰੁਪਏ ਨਾਲ 2ਜੀ.ਬੀ. ਡਾਟਾ, 50 ਰੁਪਏ ਨਾਲ 5ਜੀ.ਬੀ. ਅਤੇ 100 ਰੁਪਏ ਵਾਲੇ ਪਲਾਨ ਨਾਲ 10 ਜੀ.ਬੀ. ਡਾਟਾ ਮਿਲੇਗਾ।

Karan Kumar

This news is Content Editor Karan Kumar