ਜਿਓ : ਮੁਕੇਸ਼ ਅੰਬਾਨੀ ਨੇ ਕੀਤੇ ਇਹ ਐਲਾਨ

02/21/2017 3:06:44 PM

ਨਵੀਂ ਦਿੱਲੀ— ਮੁਫਤ ਇੰਟਰਨੈੱਟ ਦੇ ਕੇ ਦੂਰਸੰਚਾਰ ਬਾਜ਼ਾਰ ''ਚ ਧਮਾਕਾ ਕਰਨ ਵਾਲੇ ਰਿਲਾਇੰਸ ਜਿਓ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਮੰਗਲਵਾਰ ਨੂੰ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਮਾਰਚ ਤੋਂ ਬਾਅਦ ਜਿਓ ਤੋਂ ਸਾਰੇ ਤਰ੍ਹਾਂ ਦੀ ਕਾਲ ਮੁਫਤ ਰਹੇਗੀ। ਉਨ੍ਹਾਂ ਨੇ ਕਿਹਾ ਕਿ 1 ਅਪ੍ਰੈਲ ਤੋਂ ਜਿਓ ਨਵੀਂ ਸਕੀਮ ਦੀ ਸ਼ੁਰੂਆਤ ਕਰੇਗਾ। ਇਸ ਤੋਂ ਬਾਅਦ ਵੀ ਕਾਲ ਅਤੇ ਰੋਮਿੰਗ ਸੇਵਾਵਾਂ ਮੁਫਤ ਰਹਿਣਗੀਆਂ। ਸਾਰੇ ਨੈੱਟਵਰਕ ''ਤੇ ਕਾਲ ਮੁਫਤ ਹੋਵੇਗੀ ਅਤੇ ਬਾਕੀ ਦੂਰਸੰਚਾਰ ਕੰਪਨੀਆਂ ਨਾਲੋਂ 20 ਫੀਸਦੀ ਜ਼ਿਆਦਾ ਡਾਟਾ ਦਿੱਤਾ ਜਾਵੇਗਾ। ਜਿਓ ਦੇ ਇਸ ਐਲਾਨ ਕਾਰਨ ਦੂਜੀਆਂ ਕੰਪਨੀਆਂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ।

ਉਨ੍ਹਾਂ ਨੇ ਜਿਓ ਪ੍ਰਾਈਮ ਮੈਂਬਰਸ਼ਿਪ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਨਾਲ ''ਹੈਪੀ ਨਿਊ ਯੀਅਰ'' ਦਾ ਲਾਭ ਲੈ ਰਹੇ ਗਾਹਕ ਸਿਰਫ 99 ਰੁਪਏ ਦੇ ਕੇ ਜੁੜ ਸਕਦੇ ਹਨ। ਇਸ ਮੈਂਬਰਸ਼ਿਪ ਤੋਂ ਬਾਅਦ ਜਿਓ ਗਾਹਕਾਂ ਨੂੰ ਅਗਲੇ ਇਕ ਸਾਲ ਤਕ ''ਹੈਪੀ ਨਿਊ ਯੀਅਰ'' ਦਾ ਫਾਇਦਾ ਮਿਲਦਾ ਰਹੇਗਾ। ਜੇਕਰ ਕੋਈ ਨਵਾਂ ਗਾਹਕ ਇਸ ਆਫਰ ਨਾਲ ਜੁੜਨਾ ਚਾਹੁੰਦਾ ਹੈ ਤਾਂ ਉਸ ਨੂੰ 31 ਮਾਰਚ ਤਕ ਜਿਓ ਕੁਨੈਕਸ਼ਨ ਲੈਣਾ ਹੋਵੇਗਾ। ਕੰਪਨੀ ਨੇ ਜੋ ਪ੍ਰਾਈਮ ਮੈਂਬਰਸ਼ਿਪ ਸਕੀਮ ਪੇਸ਼ ਕੀਤੀ ਹੈ, ਉਸ ਤਹਿਤ ਗਾਹਕਾਂ ਨੂੰ 303 ਰੁਪਏ ਪ੍ਰਤੀ ਮਹੀਨੇ ''ਚ ਅਨਲਿਮਟਿਡ ਕਾਲਿੰਗ ਅਤੇ ਅਨਲਿਮਟਿਡ ਡਾਟਾ ਮਿਲੇਗਾ। ਖਾਸ ਗੱਲ ਇਹ ਹੈ ਕਿ 99 ਰੁਪਏ ਦੀ ਇਹ ਮੈਂਬਰਸ਼ਿਪ ਮੌਜੂਦਾ 10 ਕਰੋੜ ਜਿਓ ਗਾਹਕ ਅਤੇ 31 ਮਾਰਚ 2017 ਤਕ ਜਿਓ ਨਾਲ ਜੁੜਨ ਵਾਲੇ ਨਵੇਂ ਗਾਹਕ ਹੀ ਲੈ ਸਕਣਗੇ।