ਜਿਓ ਵੱਲੋਂ ਸਭ ਤੋਂ ਸਸਤਾ ਪਲਾਨ ਬੰਦ, ਹੁਣ 36 ਰੁ: ਮਹਿੰਗਾ ਪਵੇਗਾ ਇਹ ਰੀਚਾਰਜ

12/11/2019 2:52:34 PM

ਗੈਜੇਟ ਡੈਸਕ– ਰਿਲਾਇੰਸ ਜਿਓ ਨੇ ਪਿਛਲੇ ਦਿਨੀਂ ਆਪਣੇ ਟੈਰਿਫ ਪਲਾਨਸ ’ਚ ਬਦਲਾਅ ਕੀਤੇ ਹਨ। ਹਾਲਾਂਕਿ, ਕੰਪਨੀ ਨੇ ਜਿਓ ਫੋਨ ਪਲਾਨਸ ਦੀਆਂ ਕੀਮਤਾਂ ’ਚ ਕੋਈ ਵਾਧਾ ਨਹੀਂ ਕੀਤਾ। ਜਿਓ ਨੇ ਪਲਾਨ ਦੀਆਂ ਕੀਮਤਾਂ ਵਧਾਉਣ ਦੀ ਬਜਾਏ ਸਭ ਤੋਂ ਸਸਤੇ 49 ਰੁਪਏ ਵਾਲੇ ‘ਜਿਓ ਫੋਨ ਰੀਚਾਰਜ’ ਪਲਾਨ ਨੂੰ ਬੰਦ ਕਰ ਦਿੱਤਾ ਹੈ ਅਤੇ ਹੁਣ ਇਸ ਦਾ ਸ਼ੁਰੂਆਤੀ ਰੀਚਾਰਜ 75 ਰੁਪਏ ਤੋਂ ਸ਼ੁਰੂ ਹੁੰਦਾ ਹੈ ਜੋ 36 ਰੁਪਏ ਮਹਿੰਗਾ ਪਵੇਗਾ। ਕੁਝ ਹਫਤੇ ਪਹਿਲਾਂ ਜਿਓ ਨੇ ਜਿਓ ਫੋਨ ਗਾਹਕਾਂ ਲਈ ਆਨ-ਇਨ-ਵਨ ਪਲਾਨਸ ਪੇਸ਼ ਕੀਤੇ ਸਨ ਅਤੇ 75 ਰੁਪਏ ਵਾਲਾ ਪਲਾਨ ਉਸੇ ਦਾ ਹਿੱਸਾ ਹੈ। ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ, ਇਸ ਤੋਂ ਇਲਾਵਾ 99 ਰੁਪਏ, 153, 297 ਅਤੇ 594 ਰੁਪਏ ਵਾਲੇ ਦੂਜੇ ਪਲਾਨਸ ਵੀ ਰੀਚਾਰਜ ਲਈ ਉਪਲੱਬਧ ਹਨ। ਪਰ ਜਿਓ ਫੋਨ ਗਾਹਕਾਂ ਨੂੰ ਨਾਨ-ਜਿਓ ਮਿੰਟ ਹਾਸਿਲ ਕਰਨ ਲਈ ਐਡੀਸ਼ਨਲ IUC ਟਾਪ-ਅਪ ਰੀਚਾਰਜ ’ਤੇ ਪੈਸੇ ਖਰਚ ਕਰਨੇ ਪੈਣਗੇ। 

49 ਰੁਪਏ ਵਾਲੇ ਪਲਾਨ ’ਚ ਮਿਲਦੇ ਸਨ ਇਹ ਫਾਇਦੇ
1,500 ਰੁਪਏ ਦੇ ਪ੍ਰਾਈਜ਼ ਟੈਗ ਨੇ ਵੱਡੀ ਗਿਣਤੀ ’ਚ ਗਾਹਕਾਂ ਨੂੰ ਰਿਲਾਇੰਸ ਜਿਓ ਫੋਨ ਵੱਲ ਖਿੱਚਿਆ। ਕਈ ਜਿਓ ਫੋਨ ਗਾਹਕਾਂ ਨੂੰ ਇਸ ਦੇ 49 ਰੁਪਏ ਵਾਲੇ ਪਲਾਨ ਨੇ ਆਕਰਸ਼ਿਤ ਕੀਤਾ। ਜਿਓ ਦੇ ਇਸ ਪਲਾਨ ’ਚ ਗਾਹਕਾਂ ਨੂੰ ਬਿਨਾਂ ਕਿਸੇ ਐੱਫ.ਯੂ.ਪੀ. ਲਿਮਟ ਦੇ ਅਨਲਿਮਟਿਡ ਵਾਈਸ ਕਾਲਿੰਗ ਦੀ ਸੁਵਿਧਾ ਮਿਲਦੀ ਸੀ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਸੀ ਅਤੇ ਇਸ ਵਿਚ ਗਾਹਕਾਂ ਨੂੰ 1 ਜੀ.ਬੀ. ਡਾਟਾ ਮਿਲਦਾ ਸੀ ਪਰ IUC ਟਾਪ-ਅਪ ਵਾਊਚਰਜ਼ ਆਉਣ ਤੋਂ ਬਾਅਦ 49 ਰੁਪਏ ਦਾ ਪਲਾਨ ਲੈਣ ਵਾਲੇ ਜਿਓ ਫੋਨ ਗਾਹਕਾਂ ਨੂੰ ਨਾਨ-ਜਿਓ ਮਿੰਟ ਲਈ ਵਾਧੂ ਪੈਸੇ ਦੇਣੇ ਪੈ ਰਹੇ ਸਨ ਅਤੇ ਹੁਣ ਇਸ ਪਲਾਨ ਨੂੰ ਹਟਾ ਦਿੱਤਾ ਗਿਆ ਹੈ। 

75 ਰੁਪਏ ਵਾਲੇ ਪਲਾਨ ਦੇ ਫਾਇਦੇ
ਪਿਛਲੇ ਦਿਨੀਂ ਰਿਲਾਇੰਸ ਜਿਓ, ‘ਜਿਓ ਫੋਨ’ ਗਾਹਕਾਂ ਲਈ ਆਲ-ਇਨ-ਵਨ ਰੀਚਾਰਜ ਲੈ ਕੇ ਆਈ, ਇਨ੍ਹਾਂ ਪਲਾਨਸ ’ਚ ਨਾਨ-ਜਿਓ ਮਿੰਟਸ ਵੀ ਸ਼ਾਮਲ ਸਨ। ਜਿਓ ਫੋਨ ਗਾਹਕਾਂ ਲਈ ਆਲ-ਇਨ-ਵਨ ਪਲਾਨ 75, 125,155 ਅਤੇ 185 ਰੁਪਏ ਦੇ ਹਨ। 75 ਰੁਪਏ ਵਾਲੇ ਪਲਾਨ ’ਚ ਗਾਹਕਾਂ ਨੂੰ ਅਨਲਿਮਟਿਡ ਜਿਓ-ਟੂ-ਜਿਓ ਵਾਇਸ ਕਾਲਿੰਗ, 500 ਮਿੰਟ ਨਾਨ-ਜਿਓ ਕਾਲਸ, ਰੋਜ਼ਾਨਾ 100 ਐੱਮ.ਬੀ. ਡਾਟਾ ਅਤੇ ਟੋਟਲ 50 ਮੈਸੇਜ ਭੇਜਣ ਦੀ ਸੁਵਿਧਾ ਮਿਲਦੀ ਹੈ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ।