ਗੋਲਡਨ ਗਲੋਬ ਟਾਈਗਰਸ ਅਵਾਡਰਸ 2019 ''ਚ ਜਿਓ ਨੂੰ ਮਿਲੇ ਤਿੰਨ ਪੁਰਸਕਾਰ

05/07/2019 8:11:51 PM

ਨਵੀਂ ਦਿੱਲੀ-ਪ੍ਰਮੁੱਖ ਮੋਬਾਇਲ ਸੇਵਾਦਾਤਾ ਕੰਪਨੀ ਰਿਲਾਇੰਸ ਜਿਓ ਇਨਫੋਕਾਮ ਲਿਮਟਿਡ ਨੂੰ ਵੱਕਾਰੀ ਗੋਲਡਨ ਗਲੋਬ ਟਾਈਗਰਸ ਪੁਰਸਕਾਰ 2019 ਨਾਲ ਨਿਵਾਜਿਆ ਗਿਆ ਹੈ। ਰਿਲਾਇੰਸ ਜਿਓ ਨੂੰ ਮੋਬਾਇਲ ਸੇਵਾਦਾਤਾ ਬਾਜ਼ਾਰ 'ਚ ਮੋਹਰੀ ਰਹਿਣ, ਭਾਰਤ ਦਾ ਸਮਾਰਟ ਫੋਨ ਅਤੇ ਗੇਮਿੰਗ ਪਲੇਟਫਾਰਮ ਜਿਓ ਕ੍ਰਿਕਟ ਪਲੇਅ ਅਲਾਂਗ ਜਿਓ ਲਈ ਇਹ ਪੁਰਸਕਾਰ ਦਿੱਤੇ ਗਏ ਹਨ। ਜਿਓ ਡਿਜੀਟਲ ਸੇਵਾ ਨੂੰ 'ਹਰ ਜਗ੍ਹਾ ਹਰ ਵਿਅਕਤੀ' ਨੂੰ ਜੋੜਨ ਦੇ ਉਸ ਦੇ ਮਿਸ਼ਨ ਦੇ ਮੱਦੇਨਜ਼ਰ ਇਹ 3 ਪੁਰਸਕਾਰ ਪ੍ਰਦਾਨ ਕੀਤੇ ਗਏ ਹਨ। ਰਿਲਾਇੰਸ ਜਿਓ ਇਨਫੋਕਾਮ ਲਿਮਟਿਡ ਨੂੰ ਦੁਨੀਆ ਦੇ ਸਭ ਤੋਂ ਵੱਡੇ ਮੋਬਾਇਲ ਡਾਟਾ ਨੈੱਟਵਰਕ ਨਾਲ 30 ਕਰੋੜ ਭਾਰਤੀਆਂ ਨੂੰ ਜੋੜਨ ਦੇ ਸਬੰਧ 'ਚ ਮਾਰਕੀਟ ਲੀਡਰਸ਼ਿਪ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ। ਜਿਓ 4-ਜੀ ਐੱਲ. ਟੀ. ਈ. ਤਕਨੀਕ ਦੇ ਨਾਲ ਵਿਸ਼ਵ ਪੱਧਰ ਆਲ-ਆਈ. ਪੀ. ਡਾਟਾ ਨੈੱਟਵਰਕ ਦਾਤਾ ਹੈ। ਇਹ ਭਾਰਤ ਦੀ ਸਭ ਤੋਂ ਵੱਡੀ ਵਾਇਰਲੈੱਸ ਬਰਾਡਬੈਂਡ ਸੇਵਾਦਾਤਾ ਵੀ ਹੈ।

ਜਿਓ ਕ੍ਰਿਕਟ ਪਲੇਅ ਅਲਾਂਗ (ਜੇ. ਸੀ. ਪੀ. ਏ.) ਨੂੰ ਸਭ ਤੋਂ ਵਧੀਆ ਅਭਿਆਨ-ਐਡਵਰਟਾਈਜਿੰਗ ਇਨ ਮੋਬਾਇਲ ਗੇਮਿੰਗ ਇਨਵਾਇਰਨਮੈਂਟ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ। ਜਿਓ ਕ੍ਰਿਕਟ ਪਲੇਅ ਅਲਾਂਗ ਦੇ ਮਾਧਿਅਮ ਨਾਲ ਲੋਕ ਆਪਣੇ ਮੋਬਾਇਲ ਸਕ੍ਰੀਨ ਨੂੰ ਟੈਲੀਵਿਜ਼ਨ ਦੇ ਲਾਈਵ ਪ੍ਰਸਾਰਣ ਨਾਲ ਜੋੜ ਸਕਦੇ ਹਨ। ਜਿਓ ਫੋਨ ਨੂੰ ਭਾਰਤ ਦਾ ਸਮਾਰਟਫੋਨ ਪੁਰਸਕਾਰ ਵੀ ਪ੍ਰਦਾਨ ਕੀਤਾ ਗਿਆ ਹੈ। ਜਿਓ ਫੋਨ ਉਨ੍ਹਾਂ ਲੋਕਾਂ ਨੂੰ ਧਿਆਨ 'ਚ ਰੱਖ ਕੇ ਲਾਂਚ ਕੀਤਾ ਗਿਆ ਹੈ, ਜਿਹੜੇ ਲੋਕ ਸਮਾਰਟ ਫੋਨ ਰੱਖਣ ਦੀ ਸਮਰੱਥਾ ਨਹੀਂ ਰੱਖਦੇ ਸਨ। ਕੰਪਨੀ ਦਾ ਟੀਚਾ ਇਸ ਫੋਨ ਦੇ ਜ਼ਰੀਏ ਹਰ ਇਕ ਭਾਰਤੀ ਨੂੰ ਡਿਜੀਟਲ ਸੇਵਾ ਨਾਲ ਲੈਸ ਕਰਨਾ ਹੈ। ਦਿ ਗੋਲਡਨ ਗਲੋਬ ਟਾਈਗਰਸ ਪੁਰਸਕਾਰ 2019 ਮਲੇਸ਼ੀਆ ਦੇ ਕੁਆਲਾਲੰਪੁਰ 'ਚ ਇਕ ਰੰਗਾਰੰਗ ਪ੍ਰੋਗਰਾਮ 'ਚ ਪ੍ਰਦਾਨ ਕੀਤੇ ਗਏ।

Karan Kumar

This news is Content Editor Karan Kumar