ਧਨਤੇਰਸ ''ਤੇ ਗਹਿਣਿਆਂ ਦੀ ਵਿਕਰੀ ਫਿੱਕੀ ਰਹਿਣ ਦੇ ਆਸਾਰ

10/25/2019 4:59:00 PM

ਨਵੀਂ ਦਿੱਲੀ—ਕਮਜ਼ੋਰ ਮੰਗ ਅਤੇ ਕੀਮਤੀ ਧਾਤੂਆਂ 'ਚ ਉੱਚੀਆਂ ਕੀਮਤਾਂ ਦੇ ਚੱਲਦੇ ਇਸ ਧਨਤੇਰਸ 'ਚ ਸੋਨੇ ਦੇ ਗਹਿਣਿਆਂ ਦੀ ਵਿਕਰੀ ਸੁਸਤ ਰਹਿਣ ਦੇ ਆਸਾਰ ਹਨ। ਲੋਕ ਚਾਂਦੀ ਦੇ ਸਿੱਕੇ ਅਤੇ ਭਾਂਡੇ ਖਰੀਦਣ ਦੀ ਤਵੱਜ਼ੋ ਦੇ ਸਕਦੇ ਹਨ। ਹਾਲਾਂਕਿ ਟਾਈਟਨ ਅਤੇ ਯੂਟੀ ਜਾਵੇਰੀ ਵਰਗੀਆਂ ਕੰਪਨੀਆਂ ਨੂੰ ਸ਼ਾਮਲ ਨੂੰ ਗਾਹਕਾਂ ਦੀ ਆਵਾਜ਼ ਤੇਜ਼ ਹੋਣ ਦੀ ਉਮੀਦ ਹੈ। ਕਿਉਂਕਿ ਜ਼ਿਆਦਾਤਰ ਲੋਕ ਪਹਿਲਾਂ ਤੋਂ ਦਿੱਤੇ ਗਏ ਆਰਡਰ ਦੀ ਡਿਲਵਰੀ ਲਈ ਆ ਸਕਦੇ ਹਨ। ਧਨਤੇਰਸ 'ਤੇ ਸੋਨਾ, ਚਾਂਦੀ ਅਤੇ ਹੋਰ ਕੀਮਤੀ ਚੀਜ਼ਾਂ ਖਰੀਦਨਾ ਸ਼ੁੱਭ ਮੰਨਿਆ ਜਾਂਦਾ ਹੈ। ਅਖਿਲ ਭਾਰਤੀ ਰਤਨ ਅਤੇ ਗਹਿਣਾ ਘਰੇਲੂ ਪ੍ਰੀਸ਼ਦ (ਜੀ.ਜੇ.ਸੀ.) ਦੇ ਚੇਅਰਮੈਨ ਅਨੰਤ ਪੱਦਮਨਾਭਨ ਨੇ ਦੱਸਿਆ ਕਿ ਕੰਮਕਾਜ਼ ਨੂੰ ਦਿਨ ਹੋਣ ਦੇ ਬਾਵਜੂਦ ਗਾਹਕਾਂ ਦੀ ਗਿਣਤੀ ਜ਼ਿਆਦਾ ਨਹੀਂ ਹੈ। ਸਾਨੂੰ ਪੂਰੇ ਦੇਸ਼ ਤੋਂ ਵਿਕਰੀ 'ਚ ਸੁਸਤੀ ਦੀਆਂ ਖਬਰਾਂ ਮਿਲ ਰਹੀਆਂ ਹਨ। ਹਾਲਾਂਕਿ ਸਾਨੂੰ ਸ਼ਾਮ ਚਾਰ ਵਜੇ ਦੇ ਬਾਅਦ ਮੰਗ 'ਚ ਤੇਜ਼ੀ ਆਉਣ ਦੀ ਉਮੀਦ ਹੈ। ਸਾਨੂੰ ਧਨਤੇਰਸ 'ਤੇ ਸ਼ਾਮ ਦੇ ਬਾਅਦ ਚੰਗਾ ਕਾਰੋਬਾਰ ਹੋਣ ਦੀ ਉਮੀਦ ਹੈ। ਦਿੱਲੀ ਦੇ ਕਰੋਲ ਬਾਗ ਜਿਊਲਰੀ ਸੰਘ ਦੇ ਪ੍ਰਧਾਨ ਵਿਜੇ ਖੰਨਾ ਨੇ ਕਿਹਾ ਕਿ ਸੋਨੇ ਦੀ ਉੱਚੀ ਕੀਮਤ ਅਤੇ ਮੰਗ 'ਚ ਕਮੀ ਨਾਲ ਇਸ ਤਿਉਹਾਰੀ ਮੌਸਮ 'ਚ ਵਿਕਰੀ ਘੱਟ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਧਨਤੇਰਸ 'ਤੇ ਵਿਕਰੀ ਸਥਿਰ ਰਹਿ ਸਕਦੀ ਹੈ ਪਰ ਵਿਆਹਾਂ ਦੇ ਮੌਸਮ 'ਚ ਵਿਕਰੀ 'ਚ ਸੁਧਾਰ ਦੀ ਉਮੀਦ ਹੈ।

Aarti dhillon

This news is Content Editor Aarti dhillon