ਜੈੱਟ ਏਅਰਵੇਜ਼ ਦੇ ਸ਼ੇਅਰ ’ਚ ਗਿਰਾਵਟ ਦਾ ਸਿਲਸਿਲਾ ਜਾਰੀ, 18.5 ਫੀਸਦੀ ਹੋਰ ਟੁੱਟਿਆ

06/19/2019 8:31:41 PM

ਨਵੀਂ ਦਿੱਲੀ— ਜੈੱਟ ਏਅਰਵੇਜ਼ ਦੇ ਸ਼ੇਅਰਾਂ ’ਚ ਗਿਰਾਵਟ ਦਾ ਸਿਲਸਿਲਾ ਅੱਜ ਵੀ ਜਾਰੀ ਰਿਹਾ। ਕੰਪਨੀ ਦਾ ਸ਼ੇਅਰ 18.5 ਫੀਸਦੀ ਹੋਰ ਹੇਠਾਂ ਆ ਗਿਆ। ਬੈਂਕਾਂ ਦੇ ਸਮੂਹ ਵੱਲੋਂ ਕੰਪਨੀ ਨੂੰ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ’ਚ ਲਿਜਾਣ ਨਾਲ ਜੈੱਟ ਏਅਰਵੇਜ਼ ਦਾ ਸ਼ੇਅਰ ਟੁੱਟਿਆ ਹੈ। ਬੀ. ਐੱਸ. ਈ. ’ਚ ਕੰਪਨੀ ਦਾ ਸ਼ੇਅਰ 18.17 ਫੀਸਦੀ ਦੀ ਗਿਰਾਵਟ ਨਾਲ 33.10 ਰੁਪਏ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 28.18 ਫੀਸਦੀ ਟੁੱਟ ਕੇ ਹੁਣ ਤੱਕ ਦੇ ਹੇਠਲੇ ਪੱਧਰ 29.05 ਰੁਪਏ ਤੱਕ ਆ ਗਿਆ ਸੀ।

ਨੈਸ਼ਨਲ ਸਟਾਕ ਐਕਸਚੇਂਜ ’ਚ ਏਅਰਲਾਈਨ ਦਾ ਸ਼ੇਅਰ 18.51 ਫੀਸਦੀ ਟੁੱਟ ਕੇ 33 ਰੁਪਏ ’ਤੇ ਆ ਗਿਆ। ਇਹ ਲਗਾਤਾਰ 13ਵਾਂ ਕਾਰੋਬਾਰੀ ਦਿਨ ਹੈ, ਜਦੋਂ ਜੈੱਟ ਏਅਰਵੇਜ਼ ਦਾ ਸ਼ੇਅਰ ਹੇਠਾਂ ਆਇਆ ਹੈ। ਇਸ ਦੌਰਾਨ ਇਸ ’ਚ 78 ਫੀਸਦੀ ਦੀ ਗਿਰਾਵਟ ਆ ਚੁੱਕੀ ਹੈ।

Inder Prajapati

This news is Content Editor Inder Prajapati