ਜੈੱਟ ਏਅਰਵੇਜ਼ ਇਨਸਾਲਵੈਂਸੀ ਮਾਮਲੇ ’ਚ ਜਾਲਾਨ-ਕਾਲਰਾਕ ਨੂੰ 350 ਕਰੋੜ ਦੇ ਭੁਗਤਾਨ ਲਈ ਮਿਲਿਆ ਹੋਰ ਸਮਾਂ

08/29/2023 10:17:15 AM

ਨਵੀਂ ਦਿੱਲੀ (ਭਾਸ਼ਾ) – ਨੈਸ਼ਨਲ ਕੰਪਨੀ ਲਾਅ ਅਪੀਲ ਟ੍ਰਿਬਿਊਨਲ (ਐੱਨ. ਸੀ. ਐੱਲ. ਏ. ਟੀ.) ਨੇ ਦਿਵਾਲੀਆ ਹੋ ਚੁੱਕੀ ਏਅਰਲਾਈਨ ਜੈੱਟ ਏਅਰਲਾਈਨਜ਼ ਦੇ ਕਰਜ਼ਦਾਤਿਆਂ ਨੂੰ 350 ਕਰੋੜ ਰੁਪਏ ਦੇ ਭੁਗਤਾਨ ਲਈ ਜਾਲਾਨ-ਕਾਲਰਾਕ ਗਠਜੋੜ ਨੂੰ 30 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਅਪੀਲ ਟ੍ਰਿਬਿਊਨਲ ਦੀ ਤਿੰਨ ਮੈਂਬਰੀ ਬੈਂਚ ਨੇ ਭੁਗਤਾਨ ਦੀ ਸਮਾਂ ਹੱਦ ਵਧਾਉਣ ਲਈ ਗਠਜੋੜ ਵਲੋਂ ਦਾਇਰ ਅਰਜ਼ੀ ਸਵੀਕਾਰ ਕਰਦੇ ਹੋਏ 30 ਸਤੰਬਰ ਤੱਕ ਭੁਗਤਾਨ ਕਰਨ ਲਈ ਕਿਹਾ। ਇਸ ਤੋਂ ਇਲਾਵਾ ਬੈਂਚ ਨੇ 350 ਕਰੋੜ ਰੁਪਏ ਦੇ ਭੁਗਤਾਨ ਵਿੱਚ ਪਰਫਾਰਮੈਂਸ ਬੈਂਕ ਗਾਰੰਟੀ (ਪੀ. ਬੀ. ਜੀ) ਨਾਲ 150 ਕਰੋੜ ਰੁਪਏ ਦੀ ਰਕਮ ਨੂੰ ਐਡਜਸਟ ਕਰਨ ਲਈ ਵੀ ਆਪਣੀ ਸਹਿਮਤੀ ਦਿੱਤੀ ਹੈ।

ਇਹ ਵੀ ਪੜ੍ਹੋ : ਪਰਾਲੀ ਤੋਂ ਈਂਧਨ ਬਣਾਉਣ ਵਾਲਾ ਦੇਸ਼ ਦਾ ਸਭ ਤੋਂ ਵੱਡਾ ਉਤਪਾਦਕ ਬਣਿਆ 'ਰਿਲਾਇੰਸ', ਲਗਾਏਗਾ 100 ਹੋਰ ਪਲਾਂਟ

ਕਰਜ਼ਾ ਸਲਿਊਸ਼ਨ ਪ੍ਰਕਿਰਿਆ ’ਚ ਜੇਤੂ ਬੋਲੀਕਰਤਾ ਵਜੋਂ ਉੱਭਰੇ ਜਾਲਾਨ-ਕਾਲਰਾਕ ਗਠਜੋੜ ਨੇ ਐੱਨ. ਸੀ. ਐੱਲ. ਏ. ਟੀ. ਦੇ ਸਾਹਮਣੇ ਦਾਇਰ ਆਪਣੇ ਹਲਫਨਾਮੇ ’ਚ 31 ਅਗਸਤ ਤੱਕ 100 ਕਰੋੜ ਰੁਪਏ ਦਾ ਭੁਗਤਾਨ ਕਰਨ ਦੇ ਨਾਲ 30 ਸਤੰਬਰ ਤੱਕ 100 ਕਰੋੜ ਰੁਪਏ ਦੇ ਇਕ ਹੋਰ ਭੁਗਤਾਨ ਦੀ ਵੀ ਵਚਨਬੱਧਤਾ ਪ੍ਰਗਟਾਈ ਸੀ। ਕਰਜ਼ਦਾਤਿਆਂ ਨੂੰ ਦਿੱਤੇ ਜਾਣ ਵਾਲੇ 350 ਕਰੋੜ ਰੁਪਏ ’ਚੋਂ ਬਾਕੀ 150 ਕਰੋੜ ਰੁਪਏ ਦੀ ਰਾਸ਼ੀ ਪੀ. ਬੀ. ਜੀ. ਦੀ ਆਈਟਮ ਨਾਲ ਐਡਜਸਟ ਕਰਨ ਦੀ ਅਪੀਲ ਵੀ ਗਠਜੋੜ ਨੇ ਕੀਤੀ ਸੀ। ਅਪ੍ਰੈਲ 2019 ਤੋਂ ਹੀ ਜੈੱਟ ਏਅਰਵੇਜ਼ ਦਾ ਸੰਚਾਲਨ ਬੰਦ ਹੈ।

ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ ਜਾਣ ਵਾਲੇ ਸਾਵਧਾਨ, 3 ਦਿਨ ਬੰਦ ਰਹੇਗੀ ਦਿੱਲੀ! ਜਾਣੋ ਕਿਉਂ

ਇਸ ਦੇ ਕਰਜ਼ਾ ਸਲਿਊਸ਼ਨ ਲਈ ਚਲਾਈ ਗਈ ਪ੍ਰਕਿਰਿਆ ’ਚ ਇਹ ਗਠਜੋੜ ਜੇਤੂ ਬੋਲੀਕਰਤਾ ਬਣ ਕੇ ਉੱਭਰਿਆ ਹੈ ਪਰ ਕਰਜ਼ਦਾਤਿਆਂ ਅਤੇ ਇਸ ਗਠਜੋੜ ਦਰਮਿਆਨ ਕਈ ਮੁੱਦਿਆਂ ’ਤੇ ਡੈੱਡਲਾਕ ਹੋਣ ਨਾਲ ਹਾਲੇ ਤੱਕ ਇਸ ਏਅਰਲਾਈਨ ਨੂੰ ਨਵੇਂ ਸਿਰੇ ਤੋਂ ਖੜ੍ਹਾ ਕਰਨ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋ ਸਕੀਆਂ ਹਨ।

ਇਹ ਵੀ ਪੜ੍ਹੋ : ਦੇਸ਼ 'ਚ ਵਧਦੀ ਮਹਿੰਗਾਈ 'ਤੇ ਰੋਕ ਲਾਉਣ ਲਈ ਕੇਂਦਰ ਸਰਕਾਰ ਨੇ ਚੁੱਕਿਆ ਵੱਡਾ ਕਦਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur