ਜੈਗੁਆਰ ਇਲੈਕਟ੍ਰਿਕ ਆਈ-ਪੇਸ ਬਣੀ ਵਰਲਡ ਕਾਰ ਆਫ ਦਿ ਯੀਅਰ

04/19/2019 12:59:18 AM

ਜਲੰਧਰ-ਜੈਗੁਆਰ ਆਈ-ਪੇਸ ਨੇ ਬੇਮਿਸਾਲ ਪ੍ਰਦਰਸ਼ਨ ਕਰਦਿਆਂ ਸਾਲਾਨਾ 'ਵਰਲਡ ਕਾਰ ਐਵਾਰਡਸ' 'ਚ 3 ਸ਼੍ਰੇਣੀਆਂ 'ਤੇ ਆਪਣਾ ਕਬਜ਼ਾ ਕੀਤਾ। ਕੋਈ ਵੀ ਹੋਰ ਕਾਰ ਇਹ ਐਵਾਰਡ ਜਿੱਤ ਨਹੀਂ ਸਕੀ। ਆਈ-ਪੇਸ ਨੇ ਸਖਤ ਮੁਕਾਬਲੇਬਾਜ਼ੀ ਦੌਰਾਨ ਹੈਟ੍ਰਿਕ ਜਮਾਉਂਦਿਆਂ ਈ. ਵੀ. ਫਲੈਗਸ਼ਿਪ 2019 ਵਰਲਡ ਕਾਰ ਆਫ ਦਿ ਯੀਅਰ, ਵਰਲਡ ਕਾਰ ਡਿਜ਼ਾਈਨ ਆਫ ਦਿ ਯੀਅਰ ਤੇ 2019 ਲਈ ਵਰਲਡ ਗਰੀਨ ਕਾਰ ਆਫ ਦਿ ਯੀਅਰ ਲਈ ਟਰਾਫੀ ਜਿੱਤੀ। ਮੁਕਾਬਲੇ 'ਚ ਇਸ ਸੈਕਟਰ ਦੇ 35 ਤੋਂ ਜ਼ਿਆਦਾ ਵ੍ਹੀਕਲ ਸ਼ਾਮਲ ਕੀਤੇ ਗਏ, ਖਾਸ ਤੌਰ 'ਤੇ ਓਡੀ ਈ-ਟ੍ਰਾਨ ਜੋ ਵਰਲਡ ਕਾਰ ਅਤੇ ਵਰਲਡ ਗਰੀਨ ਕਾਰ ਦੋਵਾਂ ਸ਼੍ਰੇਣੀਆਂ 'ਚ ਇਕ ਫਾਈਨਲਿਸਟ ਸੀ। ਨਿਊਯਾਰਕ ਇੰਟਰਨੈਸ਼ਨਲ ਮੋਟਰ ਸ਼ੋਅ ਨਿਊਯਾਰਕ 'ਚ ਹਮੇਸ਼ਾ ਵਾਂਗ ਸਮੇਂ ਨਾਲ ਸ਼ੁਰੂ ਹੋਇਆ। ਇਸ 'ਚ ਕੌਮਾਂਤਰੀ ਕਾਰ ਨਿਰਮਾਤਾ ਅਤੇ ਮੀਡੀਆ ਦੇ ਲੋਕ ਸ਼ਾਮਲ ਹੋਏ। ਓਡੀ ਏ-7 ਬੀ. ਐੱਮ. ਡਬਲਯੂ. 8 ਸੀਰੀਜ਼ ਅਤੇ ਸਟੈਬਲਮੇਟ-ਓਡੀ ਕਿਊ-8 ਨੂੰ ਪਛਾੜ ਕੇ ਵੱਕਾਰੀ ਵਰਲਡ ਲਗਜ਼ਰੀ ਕਾਰ ਆਫ ਦਿ ਯੀਅਰ ਸ਼੍ਰੇਣੀ 'ਚ ਜੇਤੂ ਰਹੀ।

Karan Kumar

This news is Content Editor Karan Kumar