ਆਈ.ਟੀ. ਵਿਭਾਗ ਦੀ ਚੇਤਾਵਨੀ :31 ਮਾਰਚ ਤੋਂ ਪਹਿਲਾਂ ਦੇਵੋ ਕਾਲੇ ਧਨ ਦੀ ਜਾਣਕਾਰੀ, ਨਹੀਂ ਤਾਂ ਲੱਗੇਗਾ 137 ਫੀਸਦੀ ਜੁਰਮ

03/24/2017 4:10:12 PM

ਨਵੀਂ ਦਿੱਲੀ— ਕਾਲਾ ਧਨ ਰੱਖਣ ਵਾਲਿਆਂ ਖਬਰਦਾਰ ਕਰਦੇ ਹੋਏ ਆਮਦਨ ਟੈਕਸ ਵਿਭਾਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਦੇ ਕੋਲ ਉਨ੍ਹਾਂ ਵੱਲੋਂ ਬੈਕਾਂ ''ਚ ਜਮ੍ਹਾ ਕਰਾਈ ਗਈ ਬੇਹਿਸਾਬ ਨਕਦੀ ਦੇ ਬਾਰੇ ''ਚ ਸੂਚਨਾ ''ਚ ਕਿਹਾ ਹੈ ਅਤੇ ਉਨ੍ਹਾਂ ਨੇ ਪਾਕ-ਸਾਫ਼ ਹੋ ਕੇ ਨਿਕਲਣ ਲਈ ਪੀ.ਐੱਮ. ਗਰੀਬ ਕਲਿਆਣ ਯੋਜਨਾ ਦੀ ਵਰਤੋਂ ਕਰਨੀ ਚਾਹੀਦੀ ਹੈ।
ਆਮਦਨ ਟੈਕਸ ਵਿਭਾਗ ਨੇ ਇਸ ਬਾਰੇ ''ਚ ਕੌਮਾਂਤਰੀ ਅਖਬਾਰਾਂ ''ਚ ਵਿਗਿਆਪਨ ਪ੍ਰਕਾਸ਼ਿਤ ਕੀਤਾ ਹੈ, ਜਿਸ ''ਚ ਕਿਹਾ ਗਿਆ ਹੈ ਕਿ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਬੇਹਿਸਾਬ ਧਨ ਜਮ੍ਹਾ ਕਰਵਾਉਣ ਵਾਲੇ ਆਪਣੇ ਧਨ ਦੀ ਘੋਸ਼ਣਾ  ਕਰਨ, ਨਹੀਂ ਤਾਂ ਉਨ੍ਹਾਂ ਨੂੰ ਬਾਅਦ ''ਚ ਪਛਤਾਉਣਾ ਪੈ ਸਕਦਾ ਹੈ।
ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਅਧੀਨ ਘੋਸ਼ਣਾ ਕਰਨ ਦੀ ਆਖਰੀ ਤਾਰੀਖ 31 ਮਾਰਚ, 2017 ਹੈ। ਵਿਗਿਆਪਨ ''ਚ ਕਿਹਾ ਗਿਆ ਹੈ ਕਿ ਆਮਦਨ ਟੈਕਸ ਵਿਭਾਗ ਕੋਲ ਤੁਸੀਂ ਸਾਰੇ ਲੋਕਾਂ ਦੀ ਜਮ੍ਹਾਵਾਂ ਦੀ ਜਾਣਕਾਰੀ ਹੈ। ਵਿਭਾਗ ਨੇ ਕਿਹਾ ਹੈ ਕਿ ਇਸ ਯੋਜਨਾ ਅਧੀਨ ਕਾਲੇ ਧਨ ਦੀ ਘੋਸ਼ਣਾ ਕਰਨ ਵਾਲਿਆਂ ਦੀ ਗੁਪਤੀ ਨਿਸ਼ਚਿਤ ਕੀਤੀ ਜਾਵੇਗੀ।
* ਜਾਣਕਾਰੀ ਨਾ ਦੇਣ ''ਤੇ ਹੋਵੇਗੀ ਸਖ਼ਤ ਕਾਰਵਾਈ— ਵਿਗਿਆਪਨ ''ਚ ਸਪੱਸ਼ਟ ਚੇਤਾਵਨੀ ਦਿੱਤੀ ਗਈ ਹੈ ਕਿ ਯੋਜਨਾ ਅਧੀਨ ਕਾਲਾ ਧਨ ਦੀ ਜਾਣਕਾਰੀ ਨਾ ਦੇਣ ਵਾਲਿਆਂ ਨੂੰ ਬੇਨਾਮ ਕਾਨੂੰਨ ਅਧੀਨ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਹੋਵੇਗਾ। ਇੱਥੋਂ ਤੱਕ ਕਿ ਉਨ੍ਹਾਂ ਦੇ ਨਾਮ ਈ.ਡੀ. ਅਤੇ ਸੀ.ਬੀ.ਆਈ. ਵਰਗੀਆਂ ਕੇਂਦਰੀ ਜਾਂਚ ਏਜੰਸੀਆਂ ਨਾਲ ਸਾਂਝਾ ਕੀਤਾ ਜਾਵੇਗਾ।
ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜੋ ਲੋਕ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦਾ ਲਾਭ ਲੈਂਦੇ ਹੋਏ ਆਪਣੀ ਕਾਲੀ ਕਮਾਈ ਉਜਾਗਰ ਨਹੀਂ ਕਰਨਗੇ, ਉਨ੍ਹਾਂ ਨੇ ਜਮ੍ਹਾ ਰਾਸ਼ੀ ''ਤੇ 137 ਫੀਸਦੀ ਤੱਕ ਜ਼ੁਮਾਨਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਦੇ ਮੁਤਾਬਕ, ਵਿਭਾਗ ਅਜਿਹੇ ਡਿਫਾਲਟਰਾਂ ''ਤੇ ਨਵੇਂ ਬੇਨਾਮੀ ਲੈਣ-ਦੇਣ ਕਾਨੂੰਨ ਅਧੀਨ ਕਾਰਵਾਈ ਕਰਨ ਤੋਂ ਨਹੀਂ ਘਬਰਾਏਗਾ।