ਦੇਸ਼ ਦੀ 'ਮੋਸਟ ਪਾਵਰਫੁੱਲ ਬਿਜ਼ਨੈੱਸ ਵੁਮੈਨ' ਦੀ ਸੂਚੀ 'ਚ ਨੀਤਾ ਅੰਬਾਨੀ ਨੇ ਮਾਰੀ ਬਾਜੀ,16ਵੇਂ ਨੰਬਰ 'ਤੇ ਈਸ਼ਾ ਅੰਬਾਨੀ

11/07/2020 6:06:21 PM

ਬਿਜ਼ਨੈੱਸ ਡੈਸਕ — ਫਾਰਚਿਊਨ ਇੰਡੀਆ ਨੇ ਬੁੱਧਵਾਰ ਨੂੰ ਭਾਰਤ ਦੀ ਸਭ ਤੋਂ ਸ਼ਕਤੀਸ਼ਾਲੀ ਬਿਜ਼ਨੈੱਸ ਵੁਮੈਨ ਦੀ ਸੂਚੀ ਜਾਰੀ ਕੀਤੀ ਹੈ। ਫਾਰਚਿਊਨ ਇੰਡਿਆ ਮੁਤਾਬਕ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਮਾਲਕ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਦੇਸ਼ ਦੀ ਸਭ ਤੋਂ ਸ਼ਕਤੀਸ਼ਾਲੀ ਜਨਾਨੀ ਹੈ। ਨੀਤਾ ਅੰਬਾਨੀ ਤੋਂ ਇਲਾਵਾ ਉਨ੍ਹਾਂ ਦੀ ਬੇਟੀ ਈਸ਼ਾ ਅੰਬਾਨੀ ਦਾ ਵੀ ਨਾਂ ਇਸ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਫਾਰਚਿਊਨ ਇੰਡੀਆ ਦੀ ਸੂਚੀ ਵਿਚ ਈਸ਼ਾ ਅੰਬਾਨੀ 16ਵੇਂ ਸਥਾਨ 'ਤੇ ਹੈ।

ਈਸ਼ਾ ਅੰਬਾਨੀ ਆਪਣੇ ਭਰਾ ਆਕਾਸ਼ ਅੰਬਾਨੀ ਦੇ ਨਾਲ ਰਿਲਾਇੰਸ ਦਾ ਰਿਟੇਲ ਅਤੇ ਟੈਲੀਕਾਮ ਕਾਰੋਬਾਰ ਦੇਖਦੀ ਹੈ। ਗੂਗਲ, ਫੇਸਬੁੱਕ ਵਰਗੀਆਂ ਕੰਪਨੀਆਂ ਨੂੰ ਹਿੱਸੇਦਾਰੀ ਵੇਚਣ, ਨੇਟਮੇਡਸ ਅਤੇ ਫਿਊਚਰ ਰਿਟੇਲ ਦੀ ਹਿੱਸੇਦਾਰੀ ਖਰੀਦਣ 'ਚ ਵੀ ਈਸ਼ਾ ਦਾ ਅਹਿਮ ਯੋਗਦਾਨ ਮੰਨਿਆ ਜਾ ਰਿਹਾ ਹੈ। ਸਾਲ 2018 'ਚ ਈਸ਼ਾ ਅੰਬਾਨੀ ਦਾ ਵਿਆਹ ਆਨੰਦ ਪਿਰਾਮਲ ਨਾਲ ਹੋਇਆ ਸੀ।

ਇਹ ਵੀ ਪੜ੍ਹੋ : Work from Home ਨੂੰ ਲੈ ਕੇ ਸਰਕਾਰ ਦਾ ਵੱਡਾ ਐਲਾਨ, ਜਾਰੀ ਹੋਏ ਨਵੇਂ ਨਿਯਮ

ਸਟੈਨਫੋਰਡ ਬਿਜ਼ਨੈੱਸ ਸਕੂਲ ਤੋਂ ਕੀਤਾ ਸੀ ਐਮ.ਬੀ.ਏ.

ਸਾਲ 2014 'ਚ ਜੀਓ ਅਤੇ ਰਿਲਾਇੰਸ ਰਿਟੇਲ ਦੇ ਡਾਇਰੈਕਟਰ ਦੇ ਰੂਪ ਵਿਚ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨਾਲ ਜੁੜਨ ਤੋਂ ਪਹਿਲਾਂ ਈਸ਼ਾ ਅੰਬਾਨੀ ਨੇ ਯਾਲੇ ਤੋਂ ਸਾਊਥ ਏਸ਼ੀਅਨ ਸਟਡੀਜ਼ ਦੀ ਪੜ੍ਹਾਈ ਕੀਤੀ ਹੈ। ਈਸ਼ਾ ਅੰਬਾਨੀ ਨੇ ਸਟੈਨਫੋਰਡ ਬਿਜ਼ਨੈੱਸ ਸਕੂਲ ਤੋਂ ਐਮ.ਬੀ.ਏ. ਵੀ ਕੀਤਾ ਹੈ। ਈਸ਼ਾ ਅੰਬਾਨੀ ਨੇ Mckinsey 'ਚ ਬਿਜ਼ਨੈੱਸ ਐਨਾਲਿਸਟ ਦੇ ਅਹੁਦੇ 'ਤੇ ਵੀ ਕੰਮ ਕੀਤਾ ਹੈ।

ਇਹ ਵੀ ਪੜ੍ਹੋ : ਬਿਲਡਰ ਨੇ ਫਲੈਟ ਦੇਣ ਦੇ ਨਾਮ 'ਤੇ ਕੀਤੀ ਠੱਗੀ , ਆਮਪਾਲੀ ਸਮੂਹ ਦੇ ਡਾਇਰੈਕਟਰ ਸਣੇ 14 ਗ੍ਰਿਫਤਾਰ

ਚੈਰੀਟੇਬਲ ਇਵੈਂਟਸ 'ਚ ਵੀ ਲੈਂਦੀ ਹੈ ਹਿੱਸਾ

ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਚੈਰੀਟੇਬਲ ਇਵੈਂਟਸ 'ਚ ਵੀ ਵਧ-ਚੜ੍ਹ ਕੇ ਹਿੱਸਾ ਲੈਂਦੀ ਹੈ। ਕੁਝ ਸਾਲ ਪਹਿਲਾਂ ਈਸ਼ਾ ਅੰਬਾਨੀ ਨੇ ਜੈਸਲਮੇਰ(ਰਾਜਸਥਾਨ) 'ਚ ਇਕ ਕੁੜੀਆਂ ਦੇ ਸਕੂਲ ਵਿਚ ਇਵੈਂਟ ਕਰਵਾਇਆ ਸੀ। ਈਸ਼ਾ ਅੰਬਾਨੀ ਨੇ ਭਾਰਤੀ ਕਲਾ ਨੂੰ ਉਤਸ਼ਾਹਿਤ ਕਰਨ ਲਈ ਰਿਲਾਇੰਸ ਆਰਟ ਫਾਊਡੇਸ਼ਨ ਦੀ ਨੀਂਹ ਵੀ ਰੱਖੀ ਹੈ।

ਇਹ ਵੀ ਪੜ੍ਹੋ : ਚੀਨ ਤੋਂ ਭਾਰਤ ਆਉਣ ਵਾਲੀਆਂ ਦੋ ਕੰਪਨੀਆਂ ਦੀ ਮਦਦ ਕਰੇਗਾ ਜਾਪਾਨ, SCRI ਅਧੀਨ ਲਿਆ ਗਿਆ ਫ਼ੈਸਲਾ

Harinder Kaur

This news is Content Editor Harinder Kaur