IPO ਨਾਲ ਸਭ ਤੋਂ ਜ਼ਿਆਦਾ ਪੈਸਾ ਜੁਟਾਉਣ ਵਾਲੀ ਕੰਪਨੀ ਬਣੀ ਸਾਊਦੀ ਅਰਾਮਕੋ, ਅਲੀਬਾਬਾ ਨੂੰ ਪਛਾੜਿਆ

12/06/2019 11:16:45 AM

ਨਿਊਯਾਰਕ—ਸਾਊਦੀ ਅਰਬ ਦੀ ਜਨਤਕ ਖੇਤਰ ਦੀ ਪੈਟਰੋਲੀਅਮ ਕੰਪਨੀ ਅਰਾਮਕੋ ਨੇ ਵੀਰਵਾਰ ਨੂੰ ਆਪਣਾ ਸ਼ੁਰੂਆਤੀ ਜਨਤਕ ਨਿਰਗਮ (ਆਈ.ਪੀ.ਓ.) ਪੇਸ਼ ਕੀਤਾ ਹੈ। ਦੋ ਸੂਤਰਾਂ ਨੇ ਦੱਸਿਆ ਕਿ ਕੰਪਨੀ ਨੇ ਆਪਣੇ ਮੁੱਲ ਦਾਇਰੇ ਦੇ ਉੱਪਰੀ ਪੱਧਰ 'ਤੇ 25.6 ਅਰਬ ਡਾਲਰ (1.79 ਲੱਖ ਕਰੋੜ ਰੁਪਏ) ਜੁਟਾਏ ਹਨ। ਸੂਤਰਾਂ ਨੇ ਕਿਹਾ ਕਿ ਰਿਆਯ ਸਟਾਕ ਐਕਸਚੇਂਜ 'ਚ ਅਰਾਮਕੋ ਦੇ ਸ਼ੇਅਰ 32 ਰਿਆਲ ਦੇ ਸ਼ੁਰੂਆਤੀ ਮੁੱਲ 'ਤੇ ਵੇਚੇ ਜਾਣਗੇ। ਇਸ ਹਿਸਾਬ ਨਾਲ ਕੰਪਨੀ ਦੇ ਮੁੱਲਾਂਕਣ 1,700 ਅਰਬ ਡਾਲਰ ਬੈਠਦਾ ਹੈ।
ਹੁਣ ਤੱਕ ਦਾ ਸਭ ਤੋਂ ਵੱਡਾ ਆਈ.ਪੀ.ਓ.
ਇਸ ਨਾਲ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਕੰਪਨੀ ਹੋ ਗਈ ਹੈ। ਇਸ ਤੋਂ ਪਹਿਲਾਂ ਚੀਨ ਦੀ ਆਨਲਾਈਨ ਟ੍ਰੇਡਿੰਗ ਕੰਪਨੀ ਅਲੀਬਾਬਾ ਨੇ 2014 'ਚ 25 ਅਰਬ ਡਾਲਰ (1.75 ਲੱਖ ਕਰੋੜ ਰੁਪਏ) ਜੁਟਾਏ ਸਨ। ਉਸ ਸਮੇਂ ਅਲੀਬਾਬਾ ਵਾਲ ਸਟ੍ਰੀਟ 'ਚ ਉਤਰੀ ਸੀ।
ਓਵਰਸੀਜ਼ ਮਾਰਕਿਟ 'ਚ ਲਿਸਟਿੰਗ ਦਾ ਪਲਾਨ
ਪਹਿਲਾਂ ਦੇ ਪਲਾਨ ਮੁਤਾਬਕ ਕੰਪਨੀ ਕਰੀਬ 5 ਫੀਸਦੀ ਸ਼ੇਅਰ ਦੋ ਪੜ੍ਹਾਵਾਂ 'ਚ ਵੇਚਣ ਬਾਰੇ 'ਚ ਸੋਚ ਰਹੀ ਸੀ। ਦੋ ਫੀਸਦੀ ਸਾਊਦੀ ਅਰਬ ਸ਼ੇਅਰ ਮਾਰਕਿਟ 'ਚ ਅਤੇ ਬਾਕੀ ਦੇ ਤਿੰਨ ਫੀਸਦੀ ਸ਼ੇਅਰ ਓਵਰਸੀਜ਼ ਮਾਰਕਿਟ 'ਚ ਵੇਚਣ ਦੀ ਤਿਆਰੀ ਸੀ। ਹਾਲਾਂਕਿ ਕੰਪਨੀ ਨੇ ਓਵਰਸੀਜ਼ ਮਾਰਕਿਟ 'ਚ ਸ਼ੇਅਰ ਲਿਸਟਿੰਗ ਦਾ ਪਲਾਨ ਛੱਡ ਦਿੱਤਾ ਸੀ।
ਚੀਨ ਕਰ ਸਕਦਾ ਹੈ 10 ਅਰਬ ਡਾਲਰ ਦਾ ਨਿਵੇਸ਼
ਚੀਨ ਜੋ ਵਿਸ਼ਵ 'ਚ ਸਭ ਤੋਂ ਜ਼ਿਆਦਾ ਤੇਲ ਦਾ ਆਯਾਤ ਕਰਦਾ ਹੈ, ਉਹ ਸਾਵਰੇਨ ਵੇਲਥ ਫੰਡ ਅਤੇ ਸਟੇਟ ਓਨਡ ਇੰਟਰਪ੍ਰਾਈਜੇਜ਼ ਦੀ ਮਦਦ ਨਾਲ 10 ਅਰਬ ਡਾਲਰ (70 ਹਜ਼ਾਰ ਕਰੋੜ ਰੁਪਏ) ਦਾ ਸ਼ੇਅਰ ਖਰੀਦ ਸਕਦਾ ਹੈ। ਸਾਊਦੀ ਅਰਾਮਕੋ ਵਿਸ਼ਵ 'ਚ ਸਭ ਤੋਂ ਜ਼ਿਆਦਾ ਮੁਨਾਫਾ ਕਮਾਉਣ ਵਾਲੀ ਕੰਪਨੀ ਹੈ। 2018 'ਚ ਕੰਪਨੀ ਦੀ ਕੁੱਲ ਇਨਕਮ 110 ਅਰਬ ਡਾਲਰ ਦੇ ਕਰੀਬ ਸੀ, ਮਤਲਬ ਅਰਾਮਕੋ ਦੀ ਕਮਾਈ ਐਪਲ, ਗੂਗਲ ਅਤੇ Exxon ਮੋਬਿਲ ਦੀ ਕੁੱਲ ਕਮਾਈ ਦੇ ਬਰਾਬਰ ਹਨ।

Aarti dhillon

This news is Content Editor Aarti dhillon