ਆਰਥਿਕ ਅੰਕੜਿਆਂ ਤੋਂ ਪਹਿਲਾਂ ਸਾਵਧਾਨੀ ਵਰਤ ਸਕਦੇ ਹਨ ਨਿਵੇਸ਼ਕ

01/07/2018 1:27:26 PM

ਨਵੀਂ ਦਿੱਲੀ—ਉਤਾਰ-ਚੜ੍ਹਾਅ ਨਾਲ ਭਰੇ ਬੀਤੇ ਹਫਤੇ ਦੇ ਆਖਰੀ ਦਿਨ ਹੁਣ ਤੱਕ ਦੇ ਰਿਕਾਰਡ ਪੱਧਰ 'ਤੇ ਬੰਦ ਹੋਣ ਤੋਂ ਬਾਅਦ ਆਉਣ ਵਾਲੇ ਹਫਤੇ 'ਚ ਘਰੇਲੂ ਸ਼ੇਅਰ ਬਾਜ਼ਾਰ ਦੀ ਚਾਲ ਕੱਚੇ ਤੇਲ ਦੀਆਂ ਕੀਮਤਾਂ ਅਤੇ ਸੰਸਾਰਿਕ ਸੰਕੇਤਕਾਂ 'ਤੇ ਨਿਰਭਰ ਕਰੇਗੀ। ਬਜਟ ਅਤੇ ਆਰਥਿਕ ਉਤਪਾਦਨ ਅਤੇ ਖੁਦਰਾ ਮਹਿੰਗਾਈ ਦੇ ਅੰਕੜਿਆਂ ਤੋਂ ਪਹਿਲਾਂ ਨਿਵੇਸ਼ਕ ਸਾਵਧਾਨੀ ਵਰਤ ਸਕਦੇ ਹਨ। ਪਿਛਲੇ ਹਫਤੇ ਵਾਧੇ 'ਚ ਹਫਤਾਵਾਰ 'ਤੇ 0.28 ਫੀਸਦੀ ਭਾਵ 97.02 ਅੰਕ ਦੇ ਹਫਤਾਵਾਰ ਵਾਧੇ 'ਚ ਹਫਤੇ 'ਤੇ 34,153.85 ਅੰਕ 'ਤੇ ਬੰਦ ਹੋਇਆ ਜੋ ਇਸ ਦਾ ਹੁਣ ਤੱਕ ਦਾ ਰਿਕਾਰਡ ਪੱਧਰ ਹੈ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 0.27 ਫੀਸਦੀ ਭਾਵ 28.15 ਅੰਕ ਦੇ ਵਾਧੇ ਨਾਲ 10,558.85 ਅੰਕ ਦੇ ਹੁਣ ਤੱਕ ਦੇ ਰਿਕਾਰਡ ਪੱਧਰ 'ਤੇ ਬੰਦ ਹੋਣ 'ਚ ਕਾਮਯਾਬ ਰਿਹਾ। ਹਫਤੇ ਦੇ ਪਹਿਲੇ ਦਿਨ ਜਿਥੇ ਮੁਨਾਫਾ ਵਸੂਲੀ ਦੇ ਕਾਰਨ ਬਾਜ਼ਾਰ 'ਚ ਗਿਰਾਵਟ ਦੇਖੀ ਗਈ, ਉਧਰ ਅਗਲੇ ਦੋ ਦਿਨ ਦੋਵੇਂ ਮੁੱਖ ਸੂਚਕਾਂਕ ਲਗਭਗ ਸਪਾਟ ਰਹੇ। ਵੀਰਵਾਰ ਅਤੇ ਸ਼ੁੱਕਰਵਾਰ ਨੂੰ ਵਿਦੇਸ਼ੀ ਬਾਜ਼ਾਰਾਂ ਤੋਂ ਮਿਲੇ ਹਾਂ-ਪੱਖੀ ਸੰਕੇਤਾਂ ਤੋਂ ਬਾਅਦ ਇਨ੍ਹਾਂ 'ਚ ਤੇਜ਼ੀ ਰਹੀ।
ਦਰਮਿਆਨੀ ਅਤੇ ਛੋਟੀਆਂ ਕੰਪਨੀਆਂ 'ਚ ਨਿਵੇਸ਼ਕਾਂ ਨੇ ਜ਼ਿਆਦਾ ਵਿਸ਼ਵਾਸ ਦਿਖਾਇਆ। ਬੀ.ਐੱਸ.ਈ. ਦਾ ਮਿਡਕੈਪ 1.39 ਫੀਸਦੀ ਚੜ੍ਹ ਕੇ 18,070.03 ਅੰਕ 'ਤੇ ਅਤੇ ਸਮਾਲਕੈਪ 2.47 ਫੀਸਦੀ ਦੀ ਮਜ਼ਬੂਤੀ ਦੇ ਨਾਲ 19,704.92 ਅੰਕ 'ਤੇ ਪਹੁੰਚ ਗਿਆ। ਅਗਲੇ ਹਫਤੇ 'ਚ 12 ਜਨਵਰੀ ਨੂੰ ਦੋ ਮਹੱਤਵਪੂਰਨ ਆਰਥਿਕ ਅੰਕੜੇ ਆਉਣੇ ਹਨ। ਨਵੰਬਰ 2017 ਦੇ ਬੁਨਿਆਦੀ ਉਦਯੋਗਾਂ ਦੀ ਉਤਪਾਦਾਂ ਵਾਧਾ ਦਰ ਉਤਸ਼ਾਹਜਨਕ ਰਹੀ ਹੈ ਅਤੇ ਉਦਯੌਗਿਕ ਉਤਪਾਦਨ ਦਰ ਦੇ ਵੇਰਵੇ ਅੰਕੜੇ ਸ਼ੁੱਕਰਵਾਰ ਨੂੰ ਜਾਰੀ ਕੀਤੇ ਜਾਣਗੇ। ਨਾਲ ਹੀ ਦਸੰਬਰ ਦੇ ਖੁਦਰਾ ਮਹਿੰਗਾਈ ਦੇ ਅੰਕੜੇ ਵੀ ਉਸ ਦਿਨ ਜਾਰੀ ਹੋਣਗੇ। ਮਹਿੰਗਾਈ ਦੇ ਮੋਰਚੇ 'ਤੇ ਝਟਕਾ ਲੱਗ ਸਕਦਾ ਹੈ ਕਿਉਂਕਿ ਇਸ ਦੇ ਵਧਣ ਦਾ ਖਤਰਾ ਹੈ। ਇਸ ਤੋਂ ਪਹਿਲਾਂ ਪੂਰੇ ਹਫਤੇ ਨਿਵੇਸ਼ਕਾਂ ਦੀ ਨਜ਼ਰ ਵਿਦੇਸ਼ੀ ਸ਼ੇਅਰ ਬਾਜ਼ਾਰਾਂ ਅਤੇ ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਤੇ ਰਹੇਗੀ।