ਸਸਤੇ ਮਕਾਨ ਅਤੇ ਕਮਰਸ਼ੀਅਲ ਆਫਿਸ ਰੀਅਲ ਅਸਟੇਟ ’ਤੇ ਭਰੋਸਾ ਵਿਖਾ ਰਹੇ ਹਨ ਨਿਵੇਸ਼ਕ

12/12/2019 8:14:24 PM

ਨਵੀਂ ਦਿੱਲੀ (ਇੰਟ.)-ਰੀਅਲ ਅਸਟੇਟ ਸਮੇਤ ਪੂਰੀ ਅਰਥਵਿਵਸਥਾ ’ਚ ਦਿਸ ਰਹੀ ਸੁਸਤੀ ਦਰਮਿਆਨ ਅਫੋਰਡੇਬਲ ਹਾਊਸਿੰਗ (ਘੱਟ ਕੀਮਤ ਵਾਲੇ ਮਕਾਨ) ਅਤੇ ਕਮਰਸ਼ੀਅਲ ਆਫਿਸ ਰੀਅਲ ਅਸਟੇਟ ’ਚ ਇਸ ਸਾਲ ਹੋਰ ਰੀਅਲਟੀ ਸੈਗਮੈਂਟ ਦੇ ਮੁਕਾਬਲੇ ਨਿਵੇਸ਼ਕ ਜ਼ਿਆਦਾ ਭਰੋਸਾ ਵਿਖਾ ਰਹੇ ਹਨ। ਇਹ ਗੱਲ ਐਨਾਰਾਕ ਪ੍ਰਾਪਰਟੀ ਕੰਸਲਟੈਂਟਸ ਦੇ ਇਕ ਅਧਿਐਨ ’ਚ ਕਹੀ ਗਈ ਹੈ। ਅਧਿਐਨ ਰਿਪੋਰਟ ’ਚ ਕਿਹਾ ਗਿਆ ਹੈ ਕਿ ਪੂਰੇ ਸਾਲ ਸਰਕਾਰ ਵੱਲੋਂ ਦਿੱਤੀਆਂ ਗਈਆਂ ਰਾਹਤਾਂ ਦੇ ਬਲ ’ਤੇ ਅਫੋਰਡੇਬਲ ਹਾਊਸਿੰਗ ਸੈਗਮੈਂਟ ’ਚ ਚੰਗੀ ਗਤੀਵਿਧੀ ਵੇਖੀ ਗਈ। ਪਹਿਲੀ ਵਾਰ ਸਸਤੇ ਮਕਾਨਾਂ (45 ਲੱਖ ਰੁਪਏ ਤੱਕ) ਲਈ ਕਰਜ਼ੇ ਦੇ ਵਿਆਜ ’ਤੇ ਸਰਕਾਰ ਨੇ ਟੈਕਸ ਕਟੌਤੀ ਨੂੰ ਵਧਾ ਕੇ 3.5 ਲੱਖ ਰੁਪਏ ਕਰ ਦਿੱਤਾ ਹੈ। ਇਹ ਸਹੂਲਤ ਹਾਲਾਂਕਿ ਚਾਲੂ ਕਾਰੋਬਾਰੀ ਸਾਲ ਲਈ ਹੀ ਹੈ।

ਲਗਜ਼ਰੀ ਅਤੇ ਅਲਟ੍ਰਾ ਲਗਜ਼ਰੀ ਸੈਗਮੈਂਟ ’ਚ ਜ਼ਿਆਦਾ ਨਿਵੇਸ਼ ਨਹੀਂ
ਰਿਪੋਰਟ ’ਚ ਕਿਹਾ ਗਿਆ ਕਿ ਇਸ ਸਾਲ ਲਗਜ਼ਰੀ ਅਤੇ ਅਲਟ੍ਰਾ ਲਗਜ਼ਰੀ ਸੈਗਮੈਂਟ ’ਚ ਜ਼ਿਆਦਾ ਨਿਵੇਸ਼ ਨਹੀਂ ਮਿਲਿਆ। ਹਾਊਸਿੰਗ ਸੈਕਟਰ ਨੂੰ ਸਰਕਾਰ ਵੱਲੋਂ ਐਲਾਨੇ 25,000 ਕਰੋਡ਼ ਰੁਪਏ ਦੇ ਆਲਟਰਨੇਟਿਵ ਇਨਵੈਸਟਮੈਂਟ ਫੰਡ ਦਾ ਹੀ ਸਹਾਰਾ ਹੈ। ਸਰਕਾਰ ਨੇ ਇਹ ਫੰਡ ਅਫੋਰਡੇਬਲ ਅਤੇ ਮਿਡ-ਸੈਗਮੈਂਟ ’ਚ ਫਸੇ ਹੋਏ ਹਾਊਸਿੰਗ ਪ੍ਰਾਜੈਕਟਾਂ ਨੂੰ ਫਿਰ ਤੋਂ ਚਾਲੂ ਕਰਨ ਲਈ ਬਣਾਇਆ ਹੈ।

7 ਵੱਡੇ ਸ਼ਹਿਰਾਂ ’ਚ ਮਕਾਨਾਂ ਦੀ ਕੀਮਤ ਜਿਓਂ ਦੀ ਤਿਓਂ
7 ਵੱਡੇ ਸ਼ਹਿਰਾਂ ’ਚ ਮਕਾਨਾਂ ਦੀ ਔਸਤ ਕੀਮਤ ’ਚ ਕੋਈ ਵਾਧਾ ਇਸ ਸਾਲ ਨਹੀਂ ਹੋਇਆ ਹੈ। ਮੁੰਬਈ, ਪੁਣੇ, ਬੇਂਗਲੁਰੂ ਅਤੇ ਹੈਦਰਾਬਾਦ ’ਚ ਮਕਾਨਾਂ ਦੀ ਔਸਤ ਕੀਮਤ ਸਿਰਫ 1 ਫ਼ੀਸਦੀ ਵਧੀ ਹੈ। ਐੱਨ. ਸੀ. ਆਰ. ਅਤੇ ਚੇਨਈ ’ਚ ਮਕਾਨਾਂ ਦੀ ਕੀਮਤ ਜਿਓਂ ਦੀ ਤਿਓਂ ਹੈ ਅਤੇ ਕੋਲਕਾਤਾ ’ਚ 1 ਫ਼ੀਸਦੀ ਦੀ ਗਿਰਾਵਟ ਆਈ ਹੈ।

ਕੋ-ਵਰਕਿੰਗ, ਲਾਜਿਸਟਿਕਸ, ਕੋ-ਲਿਵਿੰਗ ਅਤੇ ਸਟੂਡੈਂਟ ਹਾਊਸਿੰਗ ਵਰਗੇ ਸੈਗਮੈਂਟ ’ਚ ਵੀ ਹੋਇਆ ਨਿਵੇਸ਼
ਇਸ ਸਾਲ ਕਮਰਸ਼ੀਅਲ ਆਫਿਸ ਰੀਅਲ ਅਸਟੇਟ ਟਾਪ ਰੈਂਕਿੰਗ ਰੀਅਲ ਅਸਟੇਟ ਏਸੈੱਟ ਰਿਹਾ। ਕੋ-ਵਰਕਿੰਗ, ਲਾਜਿਸਟਿਕਸ ਅਤੇ ਗੋਦਾਮ, ਕੋ-ਲਿਵਿੰਗ ਅਤੇ ਸਟੂਡੈਂਟ ਹਾਊਸਿੰਗ ਵਰਗੇ ਸੈਗਮੈਂਟ ’ਚ ਵੀ 2019 ’ਚ ਨਿਵੇਸ਼ ਦੇਖਣ ਨੂੰ ਮਿਲਿਆ। ਇਸ ਖੇਤਰਾਂ ’ਚ ਕੁਲ 1484 ਕਰੋਡ਼ ਰੁਪਏ ਦਾ ਨਿਵੇਸ਼ ਹੋਇਆ।

Karan Kumar

This news is Content Editor Karan Kumar