Paytm ਪੇਮੈਂਟਸ ਸਰਵਿਸਿਜ਼ ’ਤੇ ਸਰਕਾਰ ਦਾ ਸ਼ਿਕੰਜਾ, ਚੀਨ ਨਾਲ ਰਿਸ਼ਤਿਆਂ ’ਤੇ ਸ਼ੁਰੂ ਹੋਈ ਜਾਂਚ

02/12/2024 9:59:36 AM

ਨਵੀਂ ਦਿੱਲੀ (ਭਾਸ਼ਾ) - ਵਨ97 ਕਮਿਊਨੀਕੇਸ਼ਨ ਲਿਮਟਿਡ ਦੀ ਸਹਾਇਕ ਕੰਪਨੀ ਪੇਟੀਐੱਮ ਪੇਮੈਂਟਸ ਸਰਵਿਸਿਜ਼ ਲਿਮਟਿਡ (ਪੀ. ਪੀ. ਐੱਸ. ਐੱਲ.) ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਭਾਰਤ ਸਰਕਾਰ ਨੇ ਕੰਪਨੀ ਦੇ ਚੀਨ ਨਾਲ ਰਿਸ਼ਤਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜੀ ਹਾਂ, ਸਰਕਾਰ ਹੁਣ ਕੰਪਨੀ ’ਚ ਚੀਨ ਦੇ ਸਿੱਧੇ ਵਿਦੇਸ਼ੀ ਨਿਵੇਸ਼ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ :    ਇਟਲੀ 'ਚ ਕਾਰੋਬਾਰ ਕਰਨ ਵਾਲਿਆ ਲਈ ਵੱਡੀ ਰਾਹਤ, ਹੁਣ ਪੰਜਾਬੀ ਭਾਸ਼ਾ ’ਚ ਹੋ ਸਕੇਗਾ ਪੇਪਰ ਵਰਕ

ਪੀ. ਪੀ. ਐੱਸ. ਐੱਲ. ਨੇ ਨਵੰਬਰ 2020 ’ਚ ਭੁਗਤਾਨ ਐਗ੍ਰੀਗੇਟਰ ਵਜੋਂ ਕੰਮ ਕਰਨ ਲਈ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਕੋਲ ਲਾਇਸੈਂਸ ਲਈ ਅਰਜ਼ੀ ਦਿੱਤੀ ਸੀ।

ਆਰ. ਬੀ. ਆਈ. ਹਾਲਾਂਕਿ, ਨਵੰਬਰ 2022 ’ਚ ਪੀ. ਪੀ. ਐੱਸ. ਐੱਲ. ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਅਤੇ ਕੰਪਨੀ ਨੂੰ ਇਸ ਨੂੰ ਦੁਬਾਰਾ ਜਮ੍ਹਾ ਕਰਨ ਲਈ ਕਿਹਾ, ਤਾਂ ਜੋ ਐੱਫ. ਡੀ. ਆਈ. ਨਿਯਮਾਂ ਤਹਿਤ ਪ੍ਰੈੱਸ ਨੋਟ 3 ਦੀ ਪਾਲਣਾ ਕੀਤੀ ਜਾ ਸਕੇ।

ਇਹ ਵੀ ਪੜ੍ਹੋ :   76 ਸਾਲਾਂ ਦੇ ਇਤਿਹਾਸ ’ਚ ਪਾਕਿਸਤਾਨ ਨੂੰ ਮਿਲੇ 29 PM, ਕੋਈ ਵੀ ਪੂਰਾ ਨਹੀਂ ਕਰ ਸਕਿਆ ਆਪਣਾ ਕਾਰਜਕਾਲ

ਵਨ97 ਕਮਿਊਨੀਕੇਸ਼ਨ ਲਿਮਟਿਡ (ਓ. ਸੀ. ਐੱਲ.) ’ਚ ਚੀਨੀ ਫਰਮ ਐਂਡ ਗਰੁੱਪ ਕੰਪਨੀ ਦਾ ਨਿਵੇਸ਼ ਹੈ।

ਇਸ ਤੋਂ ਬਾਅਦ ਕੰਪਨੀ ਨੇ ਐੱਫ. ਡੀ. ਆਈ. ਦਿਸ਼ਾ-ਨਿਰਦੇਸ਼ਾਂ ਤਹਿਤ ਨਿਰਧਾਰਿਤ ਪ੍ਰੈੱਸ ਨੋਟ 3 ਦੀ ਪਾਲਣਾ ਕਰਨ ਲਈ, ਓ. ਸੀ. ਐੱਲ. ਨਾਲ ਕੰਪਨੀ ’ਚ ਪਿਛਲੇ ਨਿਵੇਸ਼ ਲਈ ਭਾਰਤ ਸਰਕਾਰ ਦੇ ਨਾਲ 14 ਦਸੰਬਰ, 2022 ਨੂੰ ਲੋੜੀਂਦੀ ਅਰਜ਼ੀ ਦਾਇਰ ਕੀਤੀ।

ਇਹ ਵੀ ਪੜ੍ਹੋ :   ਹੋਲੀ ਮੌਕੇ ਘਰ ਜਾਣ ਦੀ ਬਣਾ ਰਹੇ ਹੋ ਯੋਜਨਾ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਇਨ੍ਹਾਂ ਰੂਟਾਂ 'ਤੇ ਨਹੀਂ

ਮਨਜ਼ੂਰੀ ਲੈਣਾ ਕੀਤਾ ਸੀ ਜ਼ਰੂਰੀ

ਸੂਤਰਾਂ ਨੇ ਦੱਸਿਆ ਕਿ ਇਕ ਅੰਤਰ-ਮੰਤਰਾਲਾ ਕਮੇਟੀ ਪੀ. ਪੀ. ਐੱਸ. ਐੱਲ. ’ਚ ਚੀਨ ਤੋਂ ਨਿਵੇਸ਼ ਦੀ ਜਾਂਚ ਕਰ ਰਹੀ ਹੈ ਅਤੇ ਉਚਿਤ ਵਿਚਾਰ ਅਤੇ ਵਿਆਪਕ ਜਾਂਚ ਤੋਂ ਬਾਅਦ ਐੱਫ. ਡੀ. ਆਈ. ਮੁੱਦੇ ’ਤੇ ਫੈਸਲਾ ਲਿਆ ਜਾਵੇਗਾ। ਪ੍ਰੈੱਸ ਨੋਟ 3 ਤਹਿਤ, ਸਰਕਾਰ ਨੇ ਭਾਰਤ ਨਾਲ ਜ਼ਮੀਨੀ ਸਰਹੱਦਾਂ ਨੂੰ ਸਾਂਝਾ ਕਰਨ ਵਾਲੇ ਦੇਸ਼ਾਂ ਤੋਂ ਕਿਸੇ ਵੀ ਖੇਤਰ ’ਚ ਵਿਦੇਸ਼ੀ ਨਿਵੇਸ਼ ਤੋਂ ਪਹਿਲਾਂ ਮਨਜ਼ੂਰੀ ਲੈਣਾ ਲਾਜ਼ਮੀ ਕੀਤਾ ਸੀ। ਇਸ ਕਦਮ ਦਾ ਉਦੇਸ਼ ਕੋਵਿਡ-19 ਮਹਾਮਾਰੀ ਤੋਂ ਬਾਅਦ ਘਰੇਲੂ ਕੰਪਨੀਆਂ ਦੇ ਮੌਕਾਪ੍ਰਸਤ ਐਕਵਾਇਰ ਨੂੰ ਰੋਕਣਾ ਸੀ।

ਇਹ ਵੀ ਪੜ੍ਹੋ :    ਰਿਟਾਇਰਡ ਇੰਸ਼ੋਰਡ ਵਿਅਕਤੀਆਂ ਲਈ ਵੱਡੀ ਖ਼ਬਰ, ਰਿਟਾਇਰਮੈਂਟ ਤੋਂ ਬਾਅਦ ਵੀ ਮਿਲੇਗਾ ਮੈਡੀਕਲ ਲਾਭ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur