ਮਾਰਚ ''ਚ ਅੱਠ ਬੁਨਿਆਦੀ ਉਦਯੋਗਾਂ ਦੀ ਵਾਧਾ ਦਰ ਮਾਮੂਲੀ ਵਧੀ

05/01/2019 10:22:59 AM

ਨਵੀਂ ਦਿੱਲੀ—ਦੇਸ਼ ਦੇ ਅੱਠ ਬੁਨਿਆਦੀ ਉਦਯੋਗਾਂ ਦੇ ਉਤਪਾਦਨ 'ਚ 4.7 ਫੀਸਦੀ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ, ਜਦੋਂਕਿ ਪਿਛਲੇ ਸਾਲ ਦੇ ਸਮਾਨ ਸਮੇਂ 'ਚ ਇਹ ਅੰਕੜਾ 4.5 ਫੀਸਦੀ ਸੀ। ਮੰਗਲਵਾਰ ਨੂੰ ਜਾਰੀ ਅਧਿਕਾਰਿਤ ਅੰਕੜਿਆਂ ਮੁਤਾਬਕ ਪੂਰੇ 2018-19 ਵਿੱਤੀ ਸਾਲ ਦੇ ਲਈ ਅੱਠ ਬੁਨਿਆਦੀ ਉਦਯੋਗਾਂ-ਕੋਲਾ, ਕੱਚਾ ਤੇਲ, ਕੁਦਰਤੀ ਗੈਸ, ਰਿਫਾਈਨਰੀ ਉਤਪਾਦ, ਇਸਪਾਤ,ਖਾਦ, ਸੀਮੈਂਟ ਅਤੇ ਬਿਜਲੀ ਦਾ ਵਾਧਾ ਦਰ 4.3 ਫੀਸਦੀ ਰਿਹਾ। 
ਮਾਰਚ 2019 'ਚ ਕੋਲਾ ਉਤਪਾਦਨ 'ਚ 9.1 ਫੀਸਦੀ ਦਾ ਵਾਧਾ ਦੇਖਿਆ ਗਿਆ। ਕੁਦਰਤੀ ਗੈਸ, ਰਿਫਾਈਨਰੀ ਉਤਪਾਦ, ਖਾਦ, ਇਸਪਾਤ ਅਤੇ ਸੀਮੈਂਟ ਖੇਤਰ ਦੀ ਵਾਧਾ ਦਰ ਹਾਂ-ਪੱਖੀ ਦਰਜ ਕੀਤੀ ਗਈ, ਕੱਚੇ ਤੇਲ ਦੇ ਉਤਪਾਦਨ 'ਚ 6.2 ਫੀਸਦੀ ਦੀ ਗਿਰਾਵਟ ਦੇਖੀ ਗਈ ਅਤੇ ਬਿਜਲੀ ਉਤਪਾਦਨ 'ਚ 1.4 ਫੀਸਦੀ ਦੀ ਗਿਰਾਵਟ ਰਹੀ। 
ਕੱਚਾ ਤੇਲ ਅਤੇ ਰਿਫਾਈਨਰੀ ਉਤਪਾਦਨ 'ਚ ਗਿਰਾਵਟ ਦੀ ਵਜ੍ਹਾ ਨਾਲ ਅੱਠ ਬੁਨਿਆਦੀ ਉਦਯੋਗਾਂ ਦੀ ਵਾਧਾ ਦਰ ਫਰਵਰੀ 'ਚ ਸਿਰਫ 2.1 ਫੀਸਦੀ ਰਹੀ ਸੀ। ਬੁਨਿਆਦੀ ਉਦਯੋਗਾਂ ਦੀ ਵਾਧਾ ਦਰ ਫਰਵਰੀ 'ਚ ਸਿਰਫ 2.1 ਫੀਸਦੀ ਰਹੀ ਸੀ। ਬੁਨਿਆਦੀ ਉਦਯੋਗਾਂ 'ਚ ਵਾਧੇ ਦਾ ਅਸਰ ਉਦਯੋਗਿਕ ਉਤਪਾਦਨ ਸੂਚਕਾਂਕ (ਆਈ.ਆਈ.ਪੀ.) 'ਤੇ ਪੈ ਸਕਦਾ ਹੈ ਕਿਉਂਕਿ ਫੈਕਟਰੀ ਉਤਪਾਦਨ 'ਚ ਇਸ ਦੀ ਹਿੱਸੇਦਾਰੀ ਲਗਭਗ 41 ਫੀਸਦੀ ਹੈ। 

Aarti dhillon

This news is Content Editor Aarti dhillon