ਬਾਜ਼ਾਰ ਵਿਸ਼ਲੇਸ਼ਕਾਂ ਦੇ ਨਾਲ ਇਨਫੋਸਿਸ ਦੀ ਬੈਠਕ 23 ਨੂੰ

04/15/2018 12:07:21 AM

ਬੇਂਗਲੁਰੂ (ਅਨਸ)-ਬੀ. ਐੱਸ. ਈ. 'ਚ ਰੈਗੂਲੇਟਰੀ ਫਾਈਲਿੰਗ 'ਚ ਕੌਮਾਂਤਰੀ ਸਾਫਟਵੇਅਰ ਪ੍ਰਮੁੱਖ ਇਨਫੋਸਿਸ ਲਿਮਟਿਡ ਨੇ ਕਿਹਾ ਕਿ ਕੰਪਨੀ ਮੁੰਬਈ ਦੇ ਬਾਂਦਰਾ ਉਪਨਗਰ 'ਚ ਸਥਿਤ ਹੋਟਲ ਤਾਜ ਲੈਂਡਸ ਇੰਡ 'ਚ 23 ਅਪ੍ਰੈਲ ਨੂੰ ਸ਼ਾਮ 4.30 ਤੋਂ 7.30 ਵਜੇ ਤੱਕ ਵਿਸ਼ਲੇਸ਼ਕਾਂ ਦੇ ਨਾਲ ਬੈਠਕ ਦਾ ਆਯੋਜਨ ਕਰ ਰਹੀ ਹੈ।  
ਉਸ ਨੇ ਦੱਸਿਆ ਕਿ ਇਸ ਬੈਠਕ ਦਾ ਕੰਪਨੀ ਦੀ ਵੈੱਬਸਾਈਟ (ਇਨਫੋਸਿਸ ਡਾਟ ਕਾਮ) 'ਤੇ ਸਿੱਧਾ ਵੈੱਬ ਪ੍ਰਸਾਰਣ ਕੀਤਾ ਜਾਵੇਗਾ, ਜਿਸ 'ਚ ਇਸ ਬੈਠਕ 'ਚ ਪੇਸ਼ ਕੀਤੇ ਜਾਣ ਵਾਲੇ ਪ੍ਰੈਜ਼ੈਂਟੇਸ਼ਨਸ ਅਤੇ ਭਾਸ਼ਣ ਦੇ ਟਰਾਂਸਕ੍ਰਿਪਟ ਵੀ ਸ਼ਾਮਲ ਹੋਣਗੇ। ਆਊਟਸੋਰਸਿੰਗ ਪ੍ਰਮੁੱਖ ਨੇ ਸ਼ੁੱਕਰਵਾਰ ਨੂੰ ਵਿੱਤੀ ਸਾਲ 2017-18 ਦੇ ਆਪਣੇ ਵਿੱਤੀ ਨਤੀਜਿਆਂ ਦਾ ਐਲਾਨ ਕੀਤਾ ਸੀ ਅਤੇ ਵਿੱਤੀ ਸਾਲ 2018-19 ਲਈ ਅੰਦਾਜ਼ਾ ਜਾਰੀ ਕੀਤਾ ਸੀ। ਕੰਪਨੀ ਨੇ ਅੰਦਾਜ਼ਾ ਲਾਇਆ ਹੈ ਕਿ ਵਿੱਤੀ ਸਾਲ 2018-19 'ਚ ਕੰਪਨੀ ਦੇ ਮਾਲੀਏ 'ਚ ਡਾਲਰ ਦੇ ਸੰਦਰਭ 'ਚ 7-9 ਫ਼ੀਸਦੀ ਦਾ ਮਜ਼ਬੂਤ ਵਾਧਾ ਹੋਵੇਗਾ, ਜਦੋਂ ਕਿ ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਾਹੀ 'ਚ ਕੰਪਨੀ ਦੇ ਲਾਭ 'ਚ 28 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ।