ਇੰਫੋਸਿਸ ਦਾ ਪਹਿਲੀ ਤਿਮਾਹੀ ਦਾ ਸ਼ੁੱਧ ਲਾਭ 11 ਫੀਸਦੀ ਵਧ ਕੇ 5,945 ਕਰੋੜ ਰੁਪਏ ’ਤੇ

07/21/2023 2:55:07 PM

ਬੈਂਗਲੁਰੂ (ਭਾਸ਼ਾ) – ਅੱਜ ਵੱਖ-ਵੱਖ ਕੰਪਨੀਆਂ ਨੇ ਆਪਣੇ ਨਤੀਜੇ ਜਾੀ ਕਰ ਦਿੱਤੇ ਹਨ। ਇਨ੍ਹਾਂ ’ਚ ਸੂਚਨਾ ਤਕਨਾਲੋਜੀ (ਆਈ. ਟੀ.) ਕੰਪਨੀ ਇੰਫੋਸਿਸ ਦਾ ਚਾਲੂ ਵਿੱਤੀ ਸਾਲ ਦੀ ਜੂਨ ’ਚ ਸਮਾਪਤ ਪਹਿਲੀ ਤਿਮਾਹੀ ਦਾ ਏਕੀਕ੍ਰਿਤ ਸ਼ੁੱਧ ਲਾਭ 11 ਫੀਸਦੀ ਵਧ ਕੇ 5,945 ਕਰੋੜ ਰੁਪਏ ਰਿਹਾ ਹੈ। ਹਾਲਾਂਕਿ ਆਈ. ਟੀ.ਸੇਵਾ ਕੰਪਨੀ ਨੇ ਮੈਕਰੋ ਅਨਿਸ਼ਚਿਤਤਾਵਾਂ ਦਰਮਿਆਨ ਚਾਲੂ ਵਿੱਤੀ ਸਾਲ 2023-24 ਲਈ ਆਪਣੇ ਮਾਲੀਆ ਅਨੁਮਾਨ ਨੂੰ ਘਟਾ ਕੇ ਇਕ ਤੋਂ 3.5 ਫੀਸਦੀ ਕਰ ਦਿੱਤਾ ਹੈ। ਇਸਤੋਂ ਪਿਛਲੇ ਵਿੱਤੀ ਸਾਲ ਦੇ ਇਸੇ ਸਮੇਂ ਦੌਰਾਨ ਕੰਪਨੀ ਨੇ 5,362 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ।

ਸਮੀਖਿਆ ਅਧੀਨ ਤਿਮਾਹੀ ਦੌਰਾਨ ਕੰਪਨੀ ਦੀ ਆਮਦਨ 10 ਫੀਸਦੀ ਵਧ ਕੇ 37,933 ਕਰੋੜ ਰੁਪਏ ’ਤੇ ਪਹੁੰਚ ਗਈ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ 34,470 ਕਰੋੜ ਰੁਪਏ ਸੀ। ਇੰਫੋਸਿਸ ਨੇ 2023-24 ਦੇ ਪੂਰੇ ਵਿੱਤੀ ਸਾਲ ਲਈ ਆਪਣੇ ਮਾਲੀਆ ਵਾਧੇ ਦੇ ਅਨੁਮਾਨ ਨੂੰ 4-7 ਫੀਸਦੀ ਤੋਂ ਘਟਾ ਕੇ ਇਕ ਤੋਂ 3.5 ਫੀਸਦੀ ਕਰ ਦਿੱਤਾ ਹੈ।

ਹਿੰਦੁਸਤਾਨ ਯੂਨੀਲਿਵਰ ਲਿਮਟਿਡ (ਐੱਚ. ਯੂ. ਐੱਲ.) ਦਾ ਸ਼ੁੱਧ ਲਾਭ 6.9 ਫੀਸਦੀ ਵਧ ਕੇ 2,556 ਕਰੋੜ ਰੁਪਏ ਹੋ ਗਿਆ। ਕੰਪਨੀ ਨੂੰ ਪਿਛਲੇ ਸਾਲ ਇਸੇ ਸਮੇਂ ਦੌਰਾਨ 2,391 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਸੀ। ਹਿੰਦੁਸਤਾਨ ਯੂਨੀਲਿਵਰ ਲਿਮਟਿਡ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ਵਿਚ ਦੱਸਿਆ ਕਿ ਸਮੀਖਿਆ ਅਧੀਨ ਤਿਮਾਹੀ ’ਚ ਉਸ ਦੀ ਏਕੀਕ੍ਰਿਤ ਕੁੱਲ ਆਮਦਨ 15,679 ਕਰੋੜ ਰੁਪਏ ਰਹੀ। ਐੱਚ. ਯੂ. ਐੱਲ. ਦਾ ਕੁੱਲ ਖਰਚਾ ਪਹਿਲੀ ਤਿਮਾਹੀ ’ਚ 12,167 ਕਰੋੜ ਰੁਪਏ ਰਿਹਾ।

Harinder Kaur

This news is Content Editor Harinder Kaur