ਰਸੋਈ ''ਤੇ ਪਵੇਗੀ ਮਹਿੰਗਾਈ ਦੀ ਮਾਰ, ਜਲਦ ਮਹਿੰਗੀ ਹੋਵੇਗੀ ਕੁਕਿੰਗ ਗੈਸ

03/20/2019 7:33:37 PM

ਨਵੀਂ ਦਿੱਲੀ— ਜਲਦ ਹੀ ਕੁਕਿੰਗ ਗੈਸ ਦਾ ਬਿੱਲ ਵਧ ਸਕਦਾ ਹੈ। ਨੈਚੁਰਲ ਗੈਸ ਅਤੇ ਕਰੂਡ ਦੀਆਂ ਕੀਮਤਾਂ 'ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਇਸ ਨੇ ਗੈਸ ਡਿਸਟ੍ਰੀਬਿਊਸ਼ਨ ਕੰਪਨੀਆਂ ਦੀ ਰਾਅ ਮਟੀਰੀਅਲ ਕਾਸਟ ਵਧਾ ਦਿੱਤੀ ਹੈ। ਕੀਮਤਾਂ 'ਚ ਇਸ ਉਛਾਲ ਨੂੰ ਡਿਸਟ੍ਰੀਬਿਊਟਰਜ਼ ਹੁਣ ਕੰਜ਼ਿਊਮਰ 'ਤੇ ਪਾਉਣਗੇ। ਤੁਹਾਡੀ ਰਸੋਈ 'ਤੇ ਮਹਿੰਗਾਈ ਦੀ ਮਾਰ ਪੈਣ ਵਾਲੀ ਹੈ।
ਰਿਸਰਚ ਫਰਮ ਕੇਅਰ ਰੇਟਿੰਗਸ ਦੀ ਰਿਪੋਰਟ ਮੁਤਾਬਕ ਅਪ੍ਰੈਲ ਤੋਂ ਨੈਚੁਰਲ ਗੈਸ ਦੀਆਂ ਕੀਮਤਾਂ 'ਚ 18 ਫੀਸਦੀ ਦਾ ਉਛਾਲ ਦੇਖਣ ਨੂੰ ਮਿਲ ਸਕਦਾ ਹੈ। ਐਕਸਪਟਰਜ਼ ਦਾ ਮੰਨਣਾ ਹੈ ਕਿ ਨੈਚੁਰਲ ਗੈਸ 'ਚ ਇਹ ਉਛਾਲ ਕੌਮਾਂਤਰੀ ਪੱਧਰ 'ਤੇ ਵਧਦੀ ਡਿਮਾਂਡ ਦੀ ਵਜ੍ਹਾ ਨਾਲ ਹੈ। ਡੋਮੈਸਟਿਕ ਗੈਸ ਨੀਤੀ 2014 ਅਨੁਸਾਰ ਸਰਕਾਰ ਹਰ 6 ਮਹੀਨਿਆਂ 'ਚ ਨੈਚੁਰਲ ਗੈਸ ਦੀਆਂ ਕੀਮਤਾਂ ਤੈਅ ਕਰਦੀ ਹੈ। ਪਿਛਲੇ ਇਕ ਸਾਲ 'ਚ ਕੀਮਤਾਂ 2 ਵਾਰ 5.9 ਅਤੇ 9.8 ਫੀਸਦੀ ਤੱਕ ਵਧੀਆਂ ਹਨ। ਉਥੇ ਹੀ ਐਕਸਪਟਰਜ਼ ਮੰਨਦੇ ਹਨ ਕਿ ਵਾਧੇ ਦਾ ਇਹ ਟ੍ਰੈਂਡ ਅੱਗੇ ਵੀ ਜਾਰੀ ਰਹੇਗਾ।
ਦੂਜੇ ਪਾਸੇ ਨਵੰਬਰ-ਦਸੰਬਰ 'ਚ ਗਿਰਾਵਟ ਤੋਂ ਬਾਅਦ ਕਰੂਡ ਦੇ ਮੁੱਲ ਵੀ ਤੇਜ਼ੀ 'ਤੇ ਹਨ। ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਕਰੂਡ 'ਚ 7 ਫੀਸਦੀ ਦਾ ਉਛਾਲ ਆਇਆ ਹੈ, ਜਿਸ ਦਾ ਅਸਰ ਐੱਲ. ਪੀ. ਜੀ. ਦੀਆਂ ਕੀਮਤਾਂ 'ਤੇ ਵੀ ਪਿਆ ਹੈ। ਫਰਵਰੀ ਦੇ ਮੁਕਾਬਲੇ ਮਾਰਚ 'ਚ 43 ਤੋਂ 45 ਰੁਪਏ ਤੱਕ ਵਾਧੇ ਨਾਲ ਐੱਲ. ਪੀ. ਜੀ. ਦੇ ਭਾਅ 'ਚ 6.9 ਫੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ ਹੈ।
ਦਰਅਸਲ ਪੀ. ਐੱਨ. ਜੀ. ਨੈਚੁਰਲ ਗੈਸ ਅਤੇ ਐੱਲ. ਪੀ. ਜੀ. ਕਰੂਡ ਦਾ ਬਾਈ-ਪ੍ਰੋਡਕਟ ਹੈ, ਜਿਨ੍ਹਾਂ ਨੂੰ ਗੈਸ ਡਿਸਟ੍ਰੀਬਿਊਸ਼ਨ ਕੰਪਨੀਆਂ ਐਕਸਪਲੋਰਰਸ ਤੋਂ ਖਰੀਦਦੀਆਂ ਹਨ। ਕੌਮਾਂਤਰੀ ਕੀਮਤਾਂ 'ਚ ਉਛਾਲ ਨਾਲ ਡਿਸਟ੍ਰੀਬਿਊਟਰਜ਼ ਦੀ ਕਾਸਟ ਵਧ ਰਹੀ ਹੈ, ਜਿਸ ਨੂੰ ਉਹ ਹੁਣ ਕੰਜ਼ਿਊਮਰਜ਼ ਤੱਕ ਪਾਸ ਕਰਨਗੇ।

satpal klair

This news is Content Editor satpal klair