ਖੇਤੀ ਕਾਮਿਆਂ ਲਈ ਮਹਿੰਗਾਈ ਦਰ ਨਵੰਬਰ ’ਚ ਵਧ ਕੇ ਹੋਈ 7.37 ਫ਼ੀਸਦੀ

12/21/2023 4:24:21 PM

ਨਵੀਂ ਦਿੱਲੀ (ਭਾਸ਼ਾ)– ਚੌਲ, ਕਣਕ ਦਾ ਆਟਾ, ਦਾਲ ਵਰਗੇ ਖਾਣੇ ਦਾ ਸਾਮਾਨ ਮਹਿੰਗਾ ਹੋਣ ਕਾਰਨ ਖੇਤੀ ਕਾਮਿਆਂ ਲਈ ਪ੍ਰਚੂਨ ਮਹਿੰਗਾਈ ਨਵੰਬਰ ’ਚ ਵਧ ਕੇ 7.37 ਫ਼ੀਸਦੀ ਹੋ ਗਈ। ਉੱਥੇ ਹੀ ਦਿਹਾਤੀ ਕਾਮਿਆਂ ਲਈ ਇਹ 7.13 ਫ਼ੀਸਦੀ ਰਹੀ। ਅਕਤੂਬਰ ਵਿਚ ਖੇਤੀ ਕਾਮਿਆਂ ਦੀ ਪ੍ਰਚੂਨ ਮਹਿੰਗਾਈ 7.08 ਫ਼ੀਸਦੀ ਅਤੇ ਪੇਂਡੂ ਕਾਮਿਆਂ ਲਈ ਪ੍ਰਚੂਨ ਮਹਿੰਗਾਈ 6.92 ਫ਼ੀਸਦੀ ਸੀ। 

ਇਹ ਵੀ ਪੜ੍ਹੋ - ਗਹਿਣੇ ਖਰੀਦਣ ਵਾਲਿਆ ਲਈ ਖ਼ਾਸ ਖ਼ਬਰ, 75 ਹਜ਼ਾਰ ਤੋਂ ਪਾਰ ਹੋਈਆਂ ਚਾਂਦੀ ਦੀਆਂ ਕੀਮਤਾਂ, ਜਾਣੋ ਸੋਨੇ ਦਾ ਨਵਾਂ ਰੇਟ

ਕਿਰਤ ਮੰਤਰਾਲਾ ਵਲੋਂ ਵੀਰਵਾਰ ਨੂੰ ਜਾਰੀ ਬਿਆਨ ਮੁਤਾਬਕ ਖੇਤੀ ਅਤੇ ਪੇਂਡੂ ਕਾਮਿਆਂ ਲਈ ਖੁਰਾਕ ਮਹਿੰਗਾਈ ਨਵੰਬਰ ’ਚ ਕ੍ਰਮਵਾਰ : 9.38 ਫ਼ੀਸਦੀ ਅਤੇ 9.14 ਫ਼ੀਸਦੀ ਰਹੀ, ਜਦ ਕਿ ਅਕੂਤਬਰ 2023 ਵਿਚ ਇਹ ਕ੍ਰਮਵਾਰ : 8.42 ਫ਼ੀਸਦੀ ਅਤੇ 8.18 ਫ਼ੀਸਦੀ ਸੀ। ਨਵੰਬਰ, 2022 ਵਿੱਚ ਖੇਤੀਬਾੜੀ ਅਤੇ ਦਿਹਾਤੀ ਕਾਮਿਆਂ ਲਈ ਖੁਰਾਕੀ ਮਹਿੰਗਾਈ ਦਰ ਕ੍ਰਮਵਾਰ 6.19 ਫ਼ੀਸਦੀ ਅਤੇ 6.05 ਫ਼ੀਸਦੀ ਦਰਜ ਕੀਤੀ ਗਈ ਸੀ।

ਇਹ ਵੀ ਪੜ੍ਹੋ - ਅਯੁੱਧਿਆ ਜਾਣ ਵਾਲੇ ਯਾਤਰੀਆਂ ਲਈ ਖ਼ਾਸ ਖ਼ਬਰ, 30 ਦਸੰਬਰ ਨੂੰ ਉਡੇਗੀ Air India ਐਕਸਪ੍ਰੈੱਸ ਦੀ ਪਹਿਲੀ ਉਡਾਣ

ਬਿਆਨ ਦੇ ਅਨੁਸਾਰ ਸੀਪੀਆਈ-ਏਐਲ (ਖਪਤਕਾਰ ਮੁੱਲ ਸੂਚਕਾਂਕ-ਖੇਤੀ ਮਜ਼ਦੂਰ) ਅਤੇ ਸੀਪੀਆਈ-ਆਰਐਲ (ਪੇਂਡੂ ਮਜ਼ਦੂਰ) 'ਤੇ ਅਧਾਰਤ ਮਹਿੰਗਾਈ ਦਰ ਇਸ ਸਾਲ ਨਵੰਬਰ ਵਿੱਚ ਕ੍ਰਮਵਾਰ 7.37 ਅਤੇ 7.13 ਫ਼ੀਸਦੀ ਰਹੀ। ਅਕਤੂਬਰ, 2023 ਵਿੱਚ ਇਹ ਕ੍ਰਮਵਾਰ 7.08 ਫ਼ੀਸਦੀ ਅਤੇ 6.92 ਫ਼ੀਸਦੀ ਸੀ। ਇਸ ਸਾਲ ਨਵੰਬਰ ਵਿੱਚ, ਖੇਤੀਬਾੜੀ ਕਾਮਿਆਂ ਲਈ ਆਲ ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ 12 ਅੰਕ ਵਧ ਕੇ 1,253 ਅੰਕ ਹੋ ਗਿਆ, ਜਦੋਂ ਕਿ ਪੇਂਡੂ ਮਜ਼ਦੂਰਾਂ ਲਈ ਇਹ 11 ਅੰਕ ਵਧ ਕੇ 1,262 ਅੰਕ ਹੋ ਗਿਆ। 

ਇਹ ਵੀ ਪੜ੍ਹੋ - ਗਾਹਕ ਨੂੰ ਪੁਰਾਣਾ Iphone ਦੇਣਾ ਐਮਾਜ਼ੋਨ ਤੇ ਉਸ ਦੇ ਲਿਸਟਿਡ ਸੇਲਰ ਨੂੰ ਪਿਆ ਮਹਿੰਗਾ, ਹੁਣ ਦੇਣਾ ਪਵੇਗਾ ਮੁਆਵਜ਼ਾ

ਇਸ ਸਾਲ ਅਕਤੂਬਰ 'ਚ ਦੋਵੇਂ ਸੂਚਕਾਂਕ ਕ੍ਰਮਵਾਰ 1,241 ਅੰਕ ਅਤੇ 1,251 ਅੰਕ 'ਤੇ ਰਹੇ। ਖੇਤੀਬਾੜੀ ਕਾਮਿਆਂ ਅਤੇ ਪੇਂਡੂ ਮਜ਼ਦੂਰਾਂ ਦੇ ਆਮ ਸੂਚਕਾਂਕ ਵਿੱਚ ਵਾਧੇ ਵਿੱਚ ਵੱਡਾ ਯੋਗਦਾਨ ਕ੍ਰਮਵਾਰ 10.85 ਅਤੇ 10.50 ਅੰਕਾਂ ਦੀ ਹੱਦ ਤੱਕ ਖੁਰਾਕ ਵਸਤਾਂ ਦਾ ਸੀ। ਇਸ ਦਾ ਮੁੱਖ ਕਾਰਨ ਚੌਲ, ਕਣਕ ਦਾ ਆਟਾ, ਦਾਲਾਂ, ਪਿਆਜ, ਹਲਦੀ, ਲਸਣ, ਮਿਸ਼ਰਤ ਮਸਾਲੇ ਆਦਿ ਦੀਆਂ ਕੀਮਤਾਂ ਵਿੱਚ ਵਾਧਾ ਸੀ।

ਇਹ ਵੀ ਪੜ੍ਹੋ - ਦੁਬਈ ਹੋਟਲ ’ਚ ਸੈਲਾਨੀ ਨੂੰ ਨਹੀਂ ਮਿਲਿਆ ਨਾਸ਼ਤਾ, ‘ਮੇਕ ਮਾਈ ਟ੍ਰਿਪ’ ਨੂੰ ਦੇਣਾ ਹੋਵੇਗਾ ਮੁਆਵਜ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur