ਪਾਕਿਸਤਾਨ ਦੀ 25 ਫ਼ੀਸਦੀ ਤੋਂ ਵੱਧ ਆਬਾਦੀ ਗਰੀਬੀ ਰੇਖਾ ਤੋਂ ਹੇਠਾਂ, ਭੁੱਖੇ ਰਹਿਣ ਲਈ ਹੋਈ ਮਜ਼ਬੂਰ

12/24/2020 11:58:44 AM

ਨਵੀਂ ਦਿੱਲੀ — ਪਾਕਿਸਤਾਨ ਵਿਚ ਕਮਰ ਤੋੜ ਮਹਿੰਗਾਈ ਨੇ ਆਮ ਲੋਕਾਂ ਦੀ ਮੁਸ਼ਕਲ ਵਧਾ ਦਿੱਤੀ ਹੈ। ਸਬਜ਼ੀਆਂ ਅਤੇ ਅੰਡਿਆਂ ਦੀਆਂ ਕੀਮਤਾਂ ਅਸਮਾਨੀ ਪਹੁੰਚ ਗਈਆਂ ਹਨ। ਪਾਕਿਸਤਾਨ ਵਿਚ ਇਕ ਅੰਡੇ ਦੀ ਕੀਮਤ 30 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਇਕ ਕਿਲੋ ਅਦਰਕ 1000 ਰੁਪਏ ਵਿਚ ਵਿਕ ਰਿਹਾ ਹੈ। ਇਸ ਤੋਂ ਇਲਾਵਾ ਕਣਕ ਦਾ ਭਾਅ 6000 ਰੁਪਏ ਕੁਇੰਟਲ ਕਰ ਦਿੱਤਾ ਗਿਆ ਹੈ। ਖੰਡ 100 ਰੁਪਏ ਪ੍ਰਤੀ ਕਿੱਲੋ ਦੇ ਪੱਧਰ ਨੂੰ ਪਾਰ ਕਰਦਿਆਂ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ। ਇਸ ਸਭ ਦੇ ਵਿਚਕਾਰ ਪਾਕਿਸਤਾਨ ਦੇ ਲੋਕਾਂ ਨੂੰ ਵੀ ਐਲਪੀਜੀ ਸਿਲੰਡਰ ਦੀ ਘਾਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਅੰਡੇ ਅਤੇ ਹੋਰ ਖਾਣ ਵਾਲੀਆਂ ਚੀਜ਼ਾਂ ਆਮ ਲੋਕਾਂ ਦੀ ਪਹੁੰਚ ਤੋਂ ਹੋਏ ਬਾਹਰ

ਪਾਕਿਸਤਾਨੀ ਮੀਡੀਆ ਦੇ ਅਨੁਸਾਰ ਦੇਸ਼ ਦੇ ਬਹੁਤੇ ਹਿੱਸਿਆਂ ਵਿਚ ਸਰਦੀਆਂ ਦੌਰਾਨ ਅੰਡਿਆਂ ਦੀ ਮੰਗ ਵਿਚ ਵਾਧਾ ਹੁੰਦਾ ਹੈ। ਇਸ ਸਥਿਤੀ ’ਚ ਇਸ ਵਾਰ ਅੰਡਿਆਂ ਦੀ ਕੀਮਤ 350 ਰੁਪਏ ਪ੍ਰਤੀ ਦਰਜਨ, ਭਾਵ ਇੱਕ ਅੰਡੇ ਦੇ 30 ਰੁਪਏ ਦੇ ਨੇੜੇ ਪਹੁੰਚ ਗਈ ਹੈ। ਅਜਿਹੀ ਸਥਿਤੀ ’ਚ ਪਾਕਿਸਤਾਨ ਦੇ ਗਰੀਬ ਲੋਕਾਂ ਦੇ ਸਾਹਮਣੇ ਇੱਕ ਨਵਾਂ ਸੰਕਟ ਖੜ੍ਹਾ ਹੋ ਗਿਆ ਹੈ, ਜੋ ਪ੍ਰਚੂਨ ਵਿੱਚ ਅੰਡੇ ਖਰੀਦਦੇ ਹਨ। ਪਾਕਿਸਤਾਨ ਦੀ 25 ਪ੍ਰਤੀਸ਼ਤ ਤੋਂ ਵੱਧ ਆਬਾਦੀ ਗਰੀਬੀ ਰੇਖਾ ਤੋਂ ਹੇਠਾਂ ਹੈ। ਇਹ ਆਬਾਦੀ ਆਪਣੇ ਖਾਣੇ ਵਿਚ ਅੰਡਿਆਂ ਦੀ ਵਧੇਰੇ ਵਰਤੋਂ ਕਰਦੀ ਹੈ। ‘ਦਿ ਡਾਨ’ ਦੀ ਰਿਪੋਰਟ ਅਨੁਸਾਰ ਮਹਿੰਗਾਈ ਕਾਰਨ ਸ਼ਹਿਰੀ ਖੇਤਰਾਂ ਵਿਚ ਰਹਿਣ ਵਾਲੇ ਪਰਿਵਾਰ ਇੱਕ ਦਰਜਨ ਦੀ ਥਾਂ ਸਿਰਫ 2 ਤੋਂ 6 ਅੰਡੇ ਖਰੀਦ ਕੇ ਗੁਜ਼ਾਰਾ ਕਰ ਰਹੇ ਹਨ।

ਇਹ ਵੀ ਪੜ੍ਹੋ- 1 ਜਨਵਰੀ ਤੋਂ ਬਦਲਣਗੇ ਮਹੱਤਵਪੂਰਨ ਨਿਯਮ, ਫ਼ੋਨ ਕਾਲ ਤੋਂ ਲੈ ਕੇ ਵਿੱਤੀ ਲੈਣ-ਦੇਣ ਹੋਣਗੇ ਪ੍ਰਭਾਵਤ

ਰੋਟੀ ਵੀ ਹੋਈ ਮਹਿੰਗੀ

ਅੰਡੇ ਤਾਂ ਹੁਣ ਦੂਰ ਦੀ ਗੱਲ ਹੈ ਹੁਣ ਲੋਕਾਂ ਨੂੰ ਰੋਟੀ ਵੀ ਪੇਟ ਭਰ ਨਹੀਂ ਮਿਲ ਰਹੀ। ਦਰਅਸਲ ਪਾਕਿਸਤਾਨ ਵਿਚ 40 ਕਿੱਲੋ ਕਣਕ ਦਾ ਕੱਟਾ 2,400 ਰੁਪਏ ਵਿਚ ਵਿਕ ਰਿਹਾ ਹੈ ਭਾਵ 60 ਰੁਪਏ ਕਿਲੋ ਦੇ ਭਾਅ ’ਤੇ ਮਿਲ ਰਿਹਾ ਹੈ। ਦਸੰਬਰ 2019 ਵਿਚ ਜਦੋਂ ਪਾਕਿਸਤਾਨ ਵਿਚ ਕਣਕ ਦੀ ਕੀਮਤ 2 ਹਜ਼ਾਰ ਰੁਪਏ ਪ੍ਰਤੀ 40 ਕਿੱਲੋ ਤੱਕ ਪਹੁੰਚ ਗਈ ਸੀ, ਤਾਂ ਉਸ ਸਥਿਤੀ ਨੂੰ ਬਹੁਤ ਬੁਰਾ ਕਿਹਾ ਜਾਂਦਾ ਸੀ। ਇਹ ਰਿਕਾਰਡ ਇਸ ਸਾਲ ਅਕਤੂਬਰ ਵਿਚ ਹੀ ਟੁੱਟ ਗਿਆ ਸੀ। ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਆਟਾ ਅਤੇ ਖੰਡ ਦੀਆਂ ਕੀਮਤਾਂ ਨੂੰ ਕਾਬੂ ’ਚ ਰੱਖਣ ਲਈ ਲਗਾਤਾਰ ਮੀਟਿੰਗਾਂ ਕਰ ਰਹੀ ਹੈ, ਪਰ ਇਸਦਾ ਕੋਈ ਵਿਸ਼ੇਸ਼ ਲਾਭ ਨਹੀਂ ਹੋ ਰਿਹਾ।

ਇਹ ਵੀ ਪੜ੍ਹੋ- ਇਸ ਹਫ਼ਤੇ ਲਗਾਤਾਰ ਤਿੰਨ ਦਿਨ ਬੰਦ ਰਹਿਣਗੇ ਬੈਂਕ,ਜੇਕਰ ਨਹੀਂ ਭਰੀ ITR ਤਾਂ ਹੋਵੇਗੀ ਪ੍ਰੇਸ਼ਾਨੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur