ਮਹਿੰਗਾਈ : ਹੁਣ ਮਿਡ-ਡੇ ਅ ਮੀਲ ’ਚੋਂ ਗਾਇਬ ਹੋਵੇਗੀ ਅਰਹਰ ਦਾਲ!

04/29/2023 5:03:21 PM

ਨਵੀਂ ਦਿੱਲੀ (ਇੰਟ.) – ਮਹਿੰਗਾਈ ਬੱਚਿਆਂ ਦੀ ਥਾਲੀ ’ਚੋਂ ਅਰਹਰ ਦੀ ਦਾਲ ਗਾਇਬ ਕਰਾਏਗੀ। ਇਹ ਅਸੀਂ ਨਹੀਂ ਸਗੋਂ ਬਕਾਇਦਾ ਸਰਕਾਰ ਨੇ ਇਸ ਦੀ ਅਰਜ਼ੀ ਲਗਾਈ ਹੈ ਕਿ ਦੇਸ਼ ਭਰ ’ਚ ਮਿਡ-ਡੇਅ ਮੀਲ ਲਈ ਅਰਹਰ ਜਾਂ ਤੁਅਰ ਦਾਲ ਨੂੰ ਬਾਕੀ ਹੋਰ ਦਾਲਾਂ ਜਿਵੇਂ ਕਿ ਮਸਰ ਅਤੇ ਛੋਲਿਆਂ ਦੀ ਦਾਲ ਨਾਲ ਰਿਪਲੇਸ ਕਰ ਦਿੱਤਾ ਜਾਏ। ਇਸ ਦਾ ਕਾਰਣ ਬੀਤੇ ਇਕ ਮਹੀਨੇ ’ਚ ਅਰਹਰ ਦਾਲ ਦੀਆਂ ਕੀਮਤਾਂ 10 ਫੀਸਦੀ ਤੱਕ ਵਧਣਾ ਹੈ।

ਭਾਰਤ ’ਚ ਦਾਲ ਅਤੇ ਅਨਾਜ ਦੇ ਪ੍ਰਮੁੱਖ ਸੰਗਠਨ ‘ਇੰਡੀਆ ਪਲਸੇਜ਼ ਐਂਡ ਗ੍ਰੇਨਸ ਐਸੋਸੀਏਸ਼ਨ’ (ਆਈ. ਪੀ. ਜੀ. ਏ.) ਨੇ ਸਰਕਾਰ ਨੂੰ ਮਿਡ-ਡੇਅ ਮੀਲ ਪ੍ਰਾਜੈਕਟ ਵਿਚ ਅਰਹਰ ਦਾਲ ਨੂੰ ਹੋਰ ਦਾਲਾਂ ਨਾਲ ਬਦਲਣ ਦੀ ਅਪੀਲ ਕੀਤੀ ਹੈ। ਇਸ ਫਸਲੀ ਸਾਲ (ਜੁਲਾਈ-ਜੂਨ) ਵਿਚ ਅਰਹਰ ਦਾਲ ਦਾ ਉਤਪਾਦਨ ਘੱਟ ਕਰਨ ਦੀ ਸੰਭਾਵਨਾ ਹੈ।

ਬੇਮੌਮਸੇ ਮੀਂਹ ਨੇ ਬਰਬਾਦ ਕੀਤੀ ਫਸਲ

ਇਸ ਸਾਲ ਅਕਤੂਬਰ ’ਚ ਬੇਮੌਸਮੇ ਮੀਂਹ ਨੇ ਅਰਹਰ ਦਾਲ ਦੀ ਫਸਲ ਨੂੰ ਬਰਬਾਰ ਕਰਨ ਦਾ ਕੰਮ ਕੀਤਾ। ਭਾਰਤ ’ਚ ਸਭ ਤੋਂ ਵੱਧ ਅਰਹਰ ਦਾਲ ਦਾ ਉਤਪਾਦਨ ਮਹਾਰਾਸ਼ਟਰ ਅਤੇ ਕਰਨਾਟਕ ਵਰਗੇ ਸੂਬੇ ਕਰਦੇ ਹਨ। ਮੀਂਹ ਨੇ ਦੋਹਾਂ ਹੀ ਸੂਬਿਆਂ ’ਚ ਫਸਲ ’ਤੇ ਅਸਰ ਪਾਇਆ ਹੈ। ਇਸ ਨਾਲ ਅਰਹਰ ਜਾਂ ਤੁਅਰ ਦਾਲ ਦੇ ਰੇਟ ਵਧੇ ਹਨ।

ਘਰੇਲੂ ਮੰਗ ਨੂੰ ਪੂਰਾ ਕਰਨ ਲਈ ਪਿਛਲੇ ਵਿੱਤੀ ਸਾਲ 2022-23 ’ਚ ਸਰਕਾਰ ਨੇ 8,50,000 ਟਨ ਅਰਹਰ ਦਾਲ ਦਾ ਇੰਪੋਰਟ ਕੀਤਾ ਸੀ। ਉੱਥੇ ਹੀ ਮਾਂਹ ਅਤੇ ਅਰਹਰ ਦਾਲ ਨੂੰ ‘ਫ੍ਰੀ ਕੈਟਾਗਰੀ’ ਵਿਚ ਰੱਖਿਆ ਗਿਆ ਹੈ। ਉੱਥੇ ਹੀ ਇਸ ਕੈਟਾਗਰੀ ’ਚ ਇੰਪੋਰਟ ਕਰਨ ਦੀ ਆਖਰੀ ਮਿਤੀ ਵੀ ਸਰਕਾਰ ਨੇ 31 ਮਾਰਚ ਤੱਕ ਵਧਾ ਦਿੱਤੀ ਹੈ।

5 ਲੱਖ ਟਨ ਦਾਲ ਦਾ ਹੋਵੇ ਇੰਪੋਰਟ

ਆਈ. ਪੀ. ਜੀ. ਏ. ਦੇ ਚੇਅਰਮੈਨ ਬਿਮਲ ਕੋਠਾਰੀ ਮੁਤਾਬਕ ਐਸੋਸੀਏਸ਼ਨ ਨੇ ਸਰਕਾਰ ਤੋਂ 5 ਲੱਖ ਟਨ ਹੋਰ ਦਾਲਾਂ ਮੰਗਵਾਉਣ ਲਈ ਟੈਂਡਰ ਜਾਰੀ ਕਰਨ ਲਈ ਕਿਹਾ ਹੈ। ਹੁਣ ਸਰਕਾਰ ਆਪਣੀ ਮਿਡ-ਡੇਅ ਮੀਲ ਯੋਜਨਾ ਲਈ ਸਿਰਫ ਅਰਹਰ ਦਾਲ ਦੇ ਇੰਪੋਰਟ ਦਾ ਟੈਂਡਰ ਵੀ ਜਾਰੀ ਕਰ ਸਕਦੀ ਹੈ। ਜੇ ਅਜਿਹਾ ਹੁੰਦਾ ਹੈ ਤਾਂ ਦੇਸ਼ ’ਚ ਅਰਹਰ ਦਾਲ ਦੀਆਂ ਕੀਮਤਾਂ ਹੇਠਾਂ ਆਉਣਗੀਆਂ।

ਭਾਰਤ ਮਿਆਂਮਾਰ ਅਤੇ ਸੂਡਾਨ ਤੋਂ ਇੰਪੋਰਟ ਕਰਦਾ ਹੈ ਅਰਹਰ ਦਾਲ

ਭਾਰਤ ’ਚ 2022-23 ਫਸਲੀ ਸਾਲ ’ਚ ਅਰਹਰ ਦਾਲ ਦਾ ਉਤਪਾਦਨ 36.6 ਲੱਖ ਟਨ ਹੋਣ ਦਾ ਅਨੁਮਾਨ ਹੈ। ਇਹ 2021-22 ਫਸਲੀ ਸਾਲ ’ਚ ਹੋਏ 42.2 ਲੱਖ ਟਨ ਦੇ ਉਤਪਾਦਨ ਤੋਂ 13 ਫੀਸਦੀ ਘੱਟ ਹੈ ਜਦ ਕਿ ਵਿੱਤੀ ਸਾਲ 2022-23 ’ਚ ਭਾਰਤ ਦਾ ਸਾਰੇ ਤਰ੍ਹਾਂ ਦੀਆਂ ਦਾਲਾਂ ਦਾ ਕੁੱਲ ਉਤਪਾਦਨ 2.7 ਕਰੋੜ ਟਨ ਰਿਹਾ ਹੈ।

ਭਾਰਤ ਅਰਹਰ ਦਾਲ ਦਾ ਜ਼ਿਆਦਾਤਰ ਇੰਪੋਰਟ ਮਿਆਂਮਾਰ, ਤੰਜਾਨੀਆ, ਮੋਜਾਬਿਕ ਅਤੇ ਸੂਡਾਨ ਤੋਂ ਕਰਦਾ ਹੈ। ਹੁਣ ਸੂਡਾਨ ਦੇ ਹਾਲਾਤ ਖਰਾਬ ਹੋਣ ਕਾਰਣ ਉਥੋਂ ਹੋਣ ਵਾਲੇ ਇੰਪੋਰਟ ’ਤੇ ਥੋੜਾ ਅਸਰ ਪੈ ਸਕਦਾ ਹੈ।

Harinder Kaur

This news is Content Editor Harinder Kaur