ਅਗਸਤ ''ਚ ਉਦਯੋਗਿਕ ਉਤਪਾਦਨ 1.1 ਫੀਸਦੀ ਘਟਿਆ

10/11/2019 11:39:01 PM

ਨਵੀਂ ਦਿੱਲੀ (ਭਾਸ਼ਾ)-ਵਿਨਿਰਮਾਣ, ਬਿਜਲੀ ਅਤੇ ਮਾਈਨਿੰਗ ਖੇਤਰਾਂ ਦੇ ਖਰਾਬ ਪ੍ਰਦਰਸ਼ਨ ਦੀ ਵਜ੍ਹਾ ਨਾਲ ਅਗਸਤ ਮਹੀਨੇ 'ਚ ਉਦਯੋਗਿਕ ਉਤਪਾਦਨ 1.1 ਫੀਸਦੀ ਘਟ ਗਿਆ। ਅਗਸਤ 2018 'ਚ ਉਦਯੋਗਿਕ ਉਤਪਾਦਨ ਸੂਚਕ ਅੰਕ (ਆਈ. ਆਈ. ਪੀ.) 4.8 ਫੀਸਦੀ ਵਧਿਆ ਸੀ।
ਅਗਸਤ 'ਚ ਵਿਨਿਰਮਾਣ ਖੇਤਰ ਦਾ ਉਤਪਾਦਨ 1.2 ਫੀਸਦੀ ਘਟ ਗਿਆ। ਅਗਸਤ 2018 'ਚ ਵਿਨਿਰਮਾਣ ਖੇਤਰ ਦਾ ਉਤਪਾਦਨ 5.2 ਫੀਸਦੀ ਵਧਿਆ ਸੀ। ਆਈ. ਆਈ. ਪੀ. 'ਚ ਵਿਨਿਰਮਾਣ ਖੇਤਰ ਦੀ ਹਿੱਸੇਦਾਰੀ 77 ਫੀਸਦੀ ਹੈ। ਸਮੀਖਿਆ ਅਧੀਨ ਮਹੀਨੇ 'ਚ ਬਿਜਲੀ ਖੇਤਰ ਦਾ ਉਤਪਾਦਨ 0.9 ਫੀਸਦੀ ਹੇਠਾਂ ਆਇਆ। ਅਗਸਤ 2018 'ਚ ਬਿਜਲੀ ਖੇਤਰ ਦਾ ਉਤਪਾਦਨ 7.6 ਫੀਸਦੀ ਵਧਿਆ ਸੀ। ਉਥੇ ਹੀ ਮਾਈਨਿੰਗ ਖੇਤਰ ਦੇ ਉਤਪਾਦਨ ਦਾ ਵਾਧਾ 0.1 ਫੀਸਦੀ 'ਤੇ ਸਥਿਰ ਰਿਹਾ। ਚਾਲੂ ਵਿੱਤੀ ਸਾਲ 'ਚ ਅਪ੍ਰੈਲ ਤੋਂ ਅਗਸਤ ਦੀ ਮਿਆਦ ਦੌਰਾਨ ਉਦਯੋਗਿਕ ਉਤਪਾਦਨ ਦੀ ਵਾਧਾ ਦਰ ਘਟ ਕੇ 2.4 ਫੀਸਦੀ ਰਹਿ ਗਈ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ ਉਦਯੋਗਿਕ ਉਤਪਾਦਨ ਦੀ ਵਾਧਾ ਦਰ 5.3 ਫੀਸਦੀ ਰਹੀ ਸੀ।

Karan Kumar

This news is Content Editor Karan Kumar