ਉਦਯੋਗਿਕ ਉਤਪਾਦਨ 4.5 ਫ਼ੀਸਦੀ ਵਧਿਆ

04/10/2020 1:39:55 AM

ਨਵੀਂ ਦਿੱਲੀ ( ਪ . ਸ . )-ਦੇਸ਼ ਦੇ ਉਦਯੋਗਿਕ ਉਤਪਾਦਨ ’ਚ ਇਸ ਸਾਲ ਫਰਵਰੀ ਦੌਰਾਨ 4.5 ਫ਼ੀਸਦੀ ਦਾ ਵਾਧਾ ਹੋਇਆ ਜੋ ਪਿਛਲੇ 7 ਮਹੀਨੇ ’ਚ ਸਭ ਤੋਂ ਜ਼ਿਆਦਾ ਹੈ। ਮੁੱਖ ਰੂਪ ਨਾਲ ਮਾਈਨਿੰਗ, ਵਿਨਿਰਮਾਣ ਗਤੀਵਿਧੀਆਂ ਦੇ ਨਾਲ ਬਿਜਲੀ ਉਤਪਾਦਨ ’ਚ ਵਾਧਾ ਨਾਲ ਉਦਯੋਗਕ ਉਤਪਾਦਨ ਵਧਿਆ ਹੈ। ਉਦਯੋਗਿਕ ਉਤਪਾਦਨ ਸੂਚਕ ਅੰਕ (ਆਈ. ਆਈ. ਪੀ.) ’ਤੇ ਆਧਾਰਿਤ ਇਨ੍ਹਾਂ ਅੰਕੜਿਆਂ ਮੁਤਾਬਕ ਪਿਛਲੇ ਸਾਲ ਫਰਵਰੀ ’ਚ ਆਈ. ਆਈ. ਪੀ. ਵਿਚ ਕੇਵਲ 0.2 ਫ਼ੀਸਦੀ ਵਾਧਾ ਹੋਇਆ ਸੀ। ਇਸ ਤੋਂ ਪਹਿਲਾ, ਜੁਲਾਈ 2019 ਵਿਚ ਆਈ. ਆਈ. ਪੀ. ’ਚ 4.9 ਫ਼ੀਸਦੀ ਦੀ ਵਾਧਾ ਦਰਜ ਕੀਤਾ ਗਿਆ ਸੀ।

ਉਦਯੋਗਿਕ ਉਤਪਾਦਨ ’ਚ ਪਿਛਲੇ ਸਾਲ ਅਗਸਤ ’ਚ 1.4 ਫ਼ੀਸਦੀ, ਸਤੰਬਰ ਵਿਚ 4.6 ਫ਼ੀਸਦੀ ਅਤੇ ਅਕਤੂਬਰ ’ਚ 6.6 ਫ਼ੀਸਦੀ ਦੀ ਗਿਰਾਵਟ ਆਈ ਸੀ । ਇਸ ਤੋਂ ਬਾਅਦ ਨਵੰਬਰ ਵਿਚ 2.1 ਫ਼ੀਸਦੀ, ਦਸੰਬਰ ਵਿਚ 0.1 ਫ਼ੀਸਦੀ ਅਤੇ ਜਨਵਰੀ 2020 ਵਿਚ 2.1 ਫ਼ੀਸਦੀ ਦਾ ਵਾਧਾ ਹੋਇਆ ਸੀ । ਇਸ ਤੋਂ ਪਹਿਲਾਂ ਪਿਛਲੇ ਮਹੀਨੇ ਦੇ ਅਸਥਾਈ ਅੰਕੜਿਆਂ ਅਨੁਸਾਰ ਜਨਵਰੀ 2020 ਵਿੱਚ ਆਈ. ਆਈ. ਪੀ. ਵਿੱਚ 2 ਫ਼ੀਸਦੀ ਦਾ ਵਾਧਾ ਹੋਇਆ ਸੀ । ਰਾਸ਼ਟਰੀ ਅੰਕੜਾ ਦਫ਼ਤਰ (ਐੱਨ. ਐੱਸ. ਓ.) ਅੰਕੜਿਆਂ ਅਨੁਸਾਰ ਵਿਨਿਰਮਾਣ ਉਤਪਾਦਨ ਇਸ ਸਾਲ ਫਰਵਰੀ ਵਿੱਚ 3.2 ਫ਼ੀਸਦੀ ਵਧਿਆ ਜਦੋਂ ਕਿ ਇੱਕ ਸਾਲ ਪਹਿਲਾਂ ਇਸ ਮਹੀਨੇ ’ਚ ਇਸ ’ਚ 0.3 ਫ਼ੀਸਦੀ ਦੀ ਗਿਰਾਵਟ ਆਈ ਸੀ । ਬਿਜਲੀ ਉਤਪਾਦਨ ਸਮੀਖਿਆ ਅਧੀਨ ਮਹੀਨੇ ’ਚ 8.1 ਫ਼ੀਸਦੀ ਵਧਾ ਜਦੋਂ ਕਿ ਫਰਵਰੀ 2019 ’ਚ ਇਸ ’ਚ 1.3 ਫ਼ੀਸਦੀ ਦਾ ਵਾਧਾ ਹੋਇਆ ਸੀ।

Karan Kumar

This news is Content Editor Karan Kumar