ਇੰਡਸਇੰਡ ਬੈਂਕ ਦੇ ਪ੍ਰਮੋਟਰ ਵਾਰੰਟ ਜਾਰੀ ਕਰ ਕੇ ਵਧਾਉਣਗੇ ਹਿੱਸੇਦਾਰੀ

06/24/2019 1:56:21 AM

ਮੁੰਬਈ-ਹਿੰਦੁਜਾ ਗਰੁੱਪ ਦੇ ਪ੍ਰਮੋਟਰ ਵਾਰੰਟ ਜਾਰੀ ਕਰ ਕੇ ਇੰਡਸਇੰਡ ਬੈਂਕ 'ਚ 2700 ਕਰੋੜ ਰੁਪਏ ਦੀ ਪੂੰਜੀ ਪਾਉਣਗੇ। ਭਾਰਤ ਫਾਈਨਾਂਸ਼ੀਅਲ ਦੇ ਰਲੇਵੇਂ ਤੋਂ ਬਾਅਦ ਬੈਂਕ 'ਚ ਆਪਣੀ ਹਿੱਸੇਦਾਰੀ ਨੂੰ ਫਿਰ ਤੋਂ 15 ਫੀਸਦੀ 'ਤੇ ਲਿਆਉਣ ਲਈ ਪ੍ਰਮੋਟਰ ਇਹ ਨਿਵੇਸ਼ ਕਰਨਗੇ। ਨਿੱਜੀ ਖੇਤਰ ਦੇ ਬੈਂਕ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਇੰਡਸਇੰਡ ਬੈਂਕ 'ਚ ਭਾਰਤ ਫਾਈਨਾਂਸ਼ੀਅਲ ਦਾ ਰਲੇਵਾਂ 4 ਜੁਲਾਈ ਤੋਂ ਪ੍ਰਭਾਵੀ ਹੋਵੇਗਾ। ਬੈਂਕ ਦੇ ਰਣਨੀਤਕ ਮਾਮਲਿਆਂ ਦੇ ਪ੍ਰਮੁੱਖ ਸੰਜੈ ਮਲਿਕ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸਾਡੇ ਪ੍ਰਮੋਟਰ ਆਪਣੀ ਹਿੱਸੇਦਾਰੀ ਨੂੰ ਫਿਰ ਤੋਂ 15 ਫੀਸਦੀ 'ਤੇ ਲਿਆਉਣ ਲਈ 2700 ਕਰੋੜ ਰੁਪਏ ਦਾ ਨਿਵੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਇਕ ਚੌਥਾਈ ਰਾਸ਼ੀ ਦਾ ਨਿਵੇਸ਼ ਰਲੇਵੇਂ ਦੇ ਤੁਰੰਤ ਬਾਅਦ ਹੋਵੇਗਾ, ਜਦੋਂਕਿ ਬਾਕੀ ਪੂੰਜੀ ਅਗਲੇ 18 ਮਹੀਨਿਆਂ 'ਚ ਪਾਈ ਜਾਵੇਗੀ।

Karan Kumar

This news is Content Editor Karan Kumar