ਇੰਡਸਇੰਡ ਬੈਂਕ ਦਾ ਮੁਨਾਫਾ 4.6 ਫੀਸਦੀ ਵਧਿਆ

10/16/2018 8:51:59 AM

ਨਵੀਂ ਦਿੱਲੀ—ਵਿੱਤੀ ਸਾਲ 2019 ਦੀ ਦੂਜੀ ਤਿਮਾਹੀ 'ਚ ਇੰਡਸਇੰਡ ਬੈਂਕ ਦਾ ਮੁਨਾਫਾ 4.6 ਫੀਸਦੀ ਵਧ ਕੇ 920.2 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਇੰਡਸਇੰਡ ਬੈਂਕ ਦਾ ਮੁਨਾਫਾ 880.1 ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2019 ਦੀ ਦੂਜੀ ਤਿਮਾਹੀ 'ਚ ਇੰਡਸਇੰਡ ਬੈਂਕ ਦੀ ਵਿਆਜ ਆਮਦਨ 21 ਫੀਸਦੀ ਵਧ ਕੇ 2,203.3 ਕਰੋੜ ਰੁਪਏ ਪਹੁੰਚ ਗਈ ਹੈ। ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਇੰਡਸਇੰਡ ਬੈਂਕ ਦੀ ਵਿਆਜ ਆਮਦਨ 1,821 ਕਰੋੜ ਰੁਪਏ ਰਹੀ ਸੀ।
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਜੁਲਾਈ-ਸੰਤਬਰ ਤਿਮਾਹੀ 'ਚ ਇੰਡਸਇੰਡ ਬੈਂਕ ਦਾ ਗ੍ਰੈਸ ਐੱਨ.ਪੀ.ਏ. 1.15 ਫੀਸਦੀ ਤੋਂ ਘਟ ਕੇ 1.09 ਫੀਸਦੀ ਰਿਹਾ ਹੈ। ਤਿਮਾਹੀ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਇੰਡਸਇੰਡ ਬੈਂਕ ਦਾ ਨੈੱਟ ਐੱਨ.ਪੀ.ਏ. 0.51 ਫੀਸਦੀ ਤੋਂ ਘਟ ਕੇ 0.48 ਫੀਸਦੀ ਰਿਹਾ ਹੈ। 
ਰੁਪਏ 'ਚ ਐੱਨ.ਪੀ.ਏ. 'ਤੇ ਨਜ਼ਰ ਪਾਈਏ ਤਾਂ ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਇੰਡਸਇੰਡ ਬੈਂਕ ਦਾ ਗ੍ਰਾਸ ਐੱਨ.ਪੀ.ਏ. 1,741 ਕਰੋੜ ਰੁਪਏ ਤੋਂ ਵਧ ਕੇ 1,781.4 ਕਰੋੜ ਰੁਪਏ ਰਿਹਾ ਹੈ। ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਇੰਡਸਇੰਡ ਬੈਂਕ ਦਾ ਨੈੱਟ ਐੱਨ.ਪੀ.ਏ. 762.3 ਕਰੋੜ ਰੁਪਏ ਤੋਂ ਵਧ ਕੇ 787.6 ਕਰੋੜ ਰੁਪਏ ਰਿਹਾ ਹੈ। 
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਇੰਡਸਇੰਡ ਬੈਂਕ ਦੀ ਪ੍ਰੋਵਿਜਨਿੰਗ 350 ਕਰੋੜ ਰੁਪਏ ਤੋਂ ਵਧ ਕੇ 590.3 ਕਰੋੜ ਰੁਪਏ ਰਹੀ ਹੈ ਜਦੋਂਕਿ ਪਿਛਲੇ ਸਾਲ ਇਸ ਤਿਮਾਹੀ 'ਚ ਪ੍ਰੋਵਿਜਨਿੰਗ 293.8 ਕਰੋੜ ਰੁਪਏ ਰਹੀ ਸੀ। ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਇੰਡਸਇੰਡ ਬੈਂਕ ਦੀ ਲੋਨ ਗ੍ਰੋਥ 32.4 ਫੀਸਦੀ ਰਹੀ ਹੈ।