Indigo ਨੇ ਜਾਰੀ ਕੀਤੀ ਚਿਤਾਵਨੀ, ਨੌਕਰੀ ਦੀ ਪੇਸ਼ਕਸ਼ ਦੇਣ ਵਾਲਿਆਂ ਤੋਂ ਸੁਚੇਤ ਰਹਿਣ ਦੀ ਅਪੀਲ

12/10/2020 3:26:30 PM

ਨਵੀਂ ਦਿੱਲੀ — ਇੰਡੀਗੋ ਨੇ ਉਨ੍ਹਾਂ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਜੋ ਕੰਪਨੀ ਵਿਚ ਨੌਕਰੀ ਲਈ ਅਰਜ਼ੀ ਦੇਣਾ ਚਾਹੁੰਦੇ ਹਨ। ਕੰਪਨੀ ਨੇ ਕਿਹਾ ਹੈ ਕਿ ਜੋ ਲੋਕ ਏਅਰ ਲਾਈਨ ਵਿਚ ਨੌਕਰੀ ਚਾਹੁੰਦੇ ਹਨ ਉਨ੍ਹਾਂ ਨੂੰ ਕਿਸੇ ਧੋਖਾਧੜੀ ਅਤੇ ਧੋਖਾਧੜੀ ਕਰਨ ਵਾਲਿਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਕੰਪਨੀ ਨੇ ਕਿਹਾ ਹੈ ਕਿ ਕੁਝ ਲੋਕ ਸਾਡੇ ਬ੍ਰਾਂਡ ਅਤੇ ਸਾਡੇ ਕੁਝ ਕਾਰਜਕਾਰੀ ਅਧਿਕਾਰੀਆਂ ਦੇ ਨਾਮ ਦੀ ਦੁਰਵਰਤੋਂ ਕਰ ਰਹੇ ਹਨ। ਉਹ ਕੰਪਨੀ ਵਿਚ ਨੌਕਰੀਆਂ ਦੇਣ ਦੇ ਨਾਮ 'ਤੇ ਲੋਕਾਂ ਤੋਂ ਪੈਸੇ ਲੈ ਰਹੇ ਹਨ। ਇਸ ਲਈ ਲੋਕਾਂ ਨੂੰ ਅਜਿਹੇ ਲੋਕਾਂ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ। ਇੰਡੀਗੋ ਨੇ ਵੀ ਇਸ ਬਾਰੇ ਟਵੀਟ ਕੀਤਾ। ਕੰਪਨੀ ਨੇ ਟਵਿੱਟਰ 'ਤੇ ਲਿਖਿਆ ਕਿ ਸਾਡੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਨਾਵਾਂ ਦੀ ਦੁਰਵਰਤੋਂ ਕਰਕੇ, ਕੁਝ ਲੋਕ ਕੰਪਨੀ ਵਿਚ ਨੌਕਰੀ ਲੈ ਕੇ ਦੇਣੇ ਬਦਲੇ ਪੈਸੇ ਦੀ ਮੰਗ ਕਰ ਰਹੇ ਹਨ। ਅਜਿਹੇ ਲੋਕਾਂ ਤੋਂ ਸਾਵਧਾਨ ਰਹੋ ਅਤੇ ਕਿਸੇ ਵੀ ਅਜਿਹੀ ਜਾਅਲੀ ਪੇਸ਼ਕਸ਼ ਵਿਚ ਨਾ ਫਸੋ।

ਇਹ ਵੀ ਦੇਖੋ : ਪੈਟਰੋਲ ਦੀਆਂ ਕੀਮਤਾਂ 90 ਰੁਪਏ ਲਿਟਰ ਦੇ ਪਾਰ, ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇਸ ਤਰ੍ਹਾਂ ਉਡਾਇਆ ਮਜ਼ਾਕ

ਵੀਡੀਓ ਜਾਰੀ ਕਰਕੇ ਕੀਤੀ ਅਪੀਲ

 

ਇੰਡੀਗੋ ਨੇ ਟਵਿੱਟਰ 'ਤੇ ਇਕ ਵੀਡੀਓ ਵੀ ਪੋਸਟ ਕੀਤਾ ਹੈ। ਵੀਡੀਓ ਵਿਚ ਕੰਪਨੀ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਹਿ ਰਹੀ ਹੈ। ਕੰਪਨੀ ਨੇ ਕਿਹਾ ਹੈ ਕਿ ਲੋਕਾਂ ਨੂੰ ਇਸ ਕਿਸਮ ਦੀ ਧੋਖਾਧੜੀ ਵਿਚ ਨਹੀਂ ਫਸਣਾ ਚਾਹੀਦਾ। ਇੰਡੀਗੋ ਨੇ ਲੋਕਾਂ ਨੂੰ ਇਹ ਵੀ ਦੱਸਿਆ ਹੈ ਕਿ ਕੰਪਨੀ ਵਿਚ ਨੌਕਰੀ ਲਈ ਅਰਜ਼ੀ ਕਿਵੇਂ ਦੇਣੀ ਹੈ।

ਕੰਪਨੀ ਨੇ ਕਿਹਾ ਹੈ ਕਿ ਜੇ ਤੁਸੀਂ ਕੰਪਨੀ ਵਿਚ ਨੌਕਰੀ ਲੱਭ ਰਹੇ ਹੋ, ਤਾਂ ਕੁਝ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜੇ ਤੁਸੀਂ ਸੋਸ਼ਲ ਮੀਡੀਆ 'ਤੇ ਕੋਈ ਨੌਕਰੀ ਵਾਲੀ ਪੋਸਟ ਵੇਖਦੇ ਹੋ, ਤਾਂ ਹਮੇਸ਼ਾ ਸਾਡੀ ਵੈਬਸਾਈਟ careers.goIndiGo.in 'ਤੇ ਹੀ ਜਾਓ। ਜੇ ਕੋਈ ਤੁਹਾਡੇ ਕੋਲੋਂ ਨੌਕਰੀ ਲਈ ਪੈਸੇ ਦੀ ਮੰਗ ਕਰਦਾ ਹੈ ਜਾਂ ਤੁਹਾਨੂੰ ਕਿਸੇ ਕਿਸਮ ਦੀ ਫੀਸ ਦੇਣ ਲਈ ਕਹਿੰਦਾ ਹੈ ਤਾਂ ਅਜਿਹਾ ਕਦੇ ਨਾ ਕਰੋ ਕਿਉਂਕਿ ਕੰਪਨੀ ਅਜਿਹੀ ਕੋਈ ਫੀਸ ਨਹੀਂ ਮੰਗਦੀ। 

ਇਹ ਵੀ ਦੇਖੋ : SBI ਨੇ ਕਰੋੜਾਂ ਗਾਹਕਾਂ ਨੂੰ ਕੀਤਾ ਸੁਚੇਤ, ਇਸ ਫਰਜ਼ੀ ਸਾਈਟ 'ਤੇ ਜਾਣ ਨਾਲ ਹੋ ਸਕਦੈ ਵੱਡਾ ਨੁਕਸਾਨ!

ਨੋਟ - ਲਗਾਤਾਰ ਹੋ ਰਹੀਆਂ ਅਜਿਹੀਆਂ ਧੋਖਾਧੜੀਆਂ 'ਤੇ ਸਰਕਾਰ ਵਲੋਂ ਚੁੱਕੇ ਗਏ ਕਦਮਾਂ ਤੋਂ ਤੁਸੀਂ ਸੰਤੁਸ਼ਟ ਹੋ ਜਾਂ ਨਹੀਂ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur