ਇੰਡੀਗੋ ਦਾ ਸ਼ਾਨਦਾਰ ਤੋਹਫਾ, ਇੰਨੀ ਸਸਤੀ ਖਰੀਦੋ ਦੁਬਈ ਦੀ ਟਿਕਟ

08/28/2019 1:44:18 PM

ਨਵੀਂ ਦਿੱਲੀ— ਇੰਡੀਗੋ ਨੇ ਹਵਾਈ ਟਿਕਟਾਂ ਦੀ ਵਿਕਰੀ ਲਈ ਜ਼ਬਰਦਸਤ ਸੇਲ ਸ਼ੁਰੂ ਕੀਤੀ ਹੈ, ਜਿਸ ਤਹਿਤ ਘਰੇਲੂ ਤੇ ਇੰਟਰਨੈਸ਼ਨਲ ਸਫਰ ਲਈ ਸਸਤੇ ’ਚ ਬੁਕਿੰਗ ਕੀਤੀ ਜਾ ਸਕਦੀ ਹੈ। ਸਸਤੀ ਹਵਾਈ ਸੇਵਾ ਲਈ ਜਾਣ ਜਾਂਦੀ ਇੰਡੀਗੋ ਦੀ ਇਸ ਪੇਸ਼ਕਸ਼ ਤਹਿਤ ਤੁਸੀਂ 30 ਅਗਸਤ 2019 ਤਕ ਟਿਕਟਾਂ ਦੀ ਬੁੱਕ ਕਰਾ ਸਕਦੇ ਹੋ ਤੇ ਯਾਤਰਾ 28 ਮਾਰਚ 2020 ਤਕ ਕੀਤੀ ਜਾ ਸਕਦੀ ਹੈ।

 

 

ਇੰਡੀਗੋ ਦੀ ਅੰਮ੍ਰਿਤਸਰ-ਮੁੰਬਈ ਫਲਾਈਟ ਦੀ ਟਿਕਟ 3,143 ਰੁਪਏ ਤੋਂ ਸ਼ੁਰੂ ਹੈ। ਇਸ ਦੇ ਇਲਾਵਾ ਚੰਡੀਗੜ੍ਹ-ਦੁਬਈ ਦੀ ਟਿਕਟ 7,117 ਰੁਪਏ ’ਚ ਖਰੀਦੀ ਜਾ ਸਕਦੀ ਹੈ। ਉੱਥੇ ਹੀ, ਦਿੱਲੀ ਤੋਂ ਬਾਗਡੋਗਰਾ, ਜੋਧਪੁਰ, ਜੇਦਾਹ, ਪੁਣੇ, ਸੂਰਤ, ਤਿਰੂਵੰਤਪੁਰਮ, ਵਡੋਦਰਾ, ਊਦੈਪੁਰ ਅਤੇ ਰਾਇਪੁਰ ਲਈ ਸਸਤੀ ਹਵਾਈ ਟਿਕਟ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਇੰਡੀਗੋ ਦਾ ਕਹਿਣਾ ਹੈ ਕਿ ਇਸ ਪੇਸ਼ਕਸ਼ ਤਹਿਤ ਸੀਟਾਂ ਦੀ ਗਿਣਤੀ ਸੀਮਤ ਹੈ ਤੇ ਮੁਸਾਫਰਾਂ ਨੂੰ ਸਸਤੀ ਟਿਕਟ ਸੀਟਾਂ ਦੀ ਉਪਲੱਬਧਾ ਅਨੁਸਾਰ ਹੀ ਮਿਲੇਗੀ, ਨਾਲ ਹੀ ਹਵਾਈ ਅੱਡਾ ਚਾਰਜ ਤੇ ਸਰਕਾਰੀ ਟੈਕਸਾਂ ’ਤੇ ਡਿਸਕਾਊਂਟ ਲਾਗੂ ਨਹੀਂ ਹੈ।
ਉੱਥੇ ਹੀ, ਸਪਾਈਸ ਜੈੱਟ ਵੀ ‘ਦੇਸ਼-ਵਿਦੇਸ਼ ਘੁੰਮੋ’ ਸੇਲ ਤਹਿਤ ਡਿਸਕਾਊਂਟ ’ਤੇ ਟਿਕਟ ਖਰੀਦਣ ਦਾ ਮੌਕਾ ਦੇ ਰਹੀ ਹੈ। ਸਪਾਈਸ ਜੈੱਟ ਦੀ ਵੀ ਇਹ ਪੇਸ਼ਕਸ਼ 30 ਅਗਸਤ ਨੂੰ ਖਤਮ ਹੋ ਰਹੀ ਹੈ। ਸਪਾਈਸ ਜੈੱਟ ਘਰੇਲੂ ਮਾਰਗਾਂ ’ਤੇ ਘੱਟੋ-ਘੱਟ 1,299 ਰੁਪਏ ਅਤੇ ਕੌਮਾਂਤਰੀ ਮਾਰਗ ਲਈ ਘੱਟੋ-ਘੱਟ 3,999 ਰੁਪਏ ’ਚ ਫਲਾਈਟ ਟਿਕਟ ਦੇ ਰਹੀ ਹੈ, ਜੋ ਸੀਮਤ ਸੀਟਾਂ ਲਈ ਹੈ।