ਇੰਡੀਗੋ ਅਪ੍ਰੈਲ ਤੋਂ ਤਿੰਨ ਨਵੇਂ ਮਾਰਗਾਂ ''ਤੇ ਉਡਾਣ ਕਰੇਗੀ ਸ਼ੁਰੂ

03/15/2019 4:35:18 PM

ਨਵੀਂ ਦਿੱਲੀ—ਬਜਟ ਹਵਾਬਾਜ਼ੀ ਕੰਪਨੀ ਇੰਡੀਗੋ ਅਪ੍ਰੈਲ ਤੋਂ ਤਿੰਨ ਨਵੇਂ ਮਾਰਗਾਂ 'ਤੇ ਦੈਨਿਕ ਉਡਾਣਾਂ ਦਾ ਸੰਚਾਲਨ ਸ਼ੁਰੂ ਕਰੇਗੀ। ਇਹ ਨਵੇਂ ਮਾਰਗ ਹਨ, ਚੇਨਈ-ਰਾਏਪੁਰ, ਹੈਦਰਾਬਾਦ-ਗੋਰਖਪੁਰ ਅਤੇ ਕੋਲਕਾਤਾ-ਗੋਰਖਪੁਰ। ਹਵਾਬਾਜ਼ੀ ਕੰਪਨੀ ਦੇ ਮੁੱਖ ਵਪਾਰਕ ਅਧਿਕਾਰੀ ਵਿਲੀਅਮ ਬਾਲਟਰ ਨੇ ਕਿਹਾ ਕਿ ਏਅਰਲਾਈਨ ਅਪ੍ਰੈਲ ਤੋਂ ਹੀ ਕਈ ਮਾਰਗਾਂ.. ਚੇਨਈ-ਤ੍ਰਿਵੇਂਦਰਮ, ਬੰਗਲੁਰੂ-ਮੇਂਗਲੁਰੂ, ਬੰਗਲੁਰੂ-ਉਦੈਪੁਰ ਅਤੇ ਬੰਗਲੁਰੂ-ਚੇਨਈ 'ਤੇ ਉਡਾਣਾਂ ਦੀ ਗਿਣਤੀ ਵਧਾਏਗੀ। ਉਨ੍ਹਾਂ ਕਿਹਾ ਕਿ ਚੇਨਈ-ਰਾਏਪੁਰ ਮਾਰਗ 'ਤੇ ਉਡਾਣਾਂ ਦੀ ਸ਼ੁਰੂਆਤ ਸੱਤ ਅਪ੍ਰੈਲ ਤੋਂ ਹੋਵੇਗੀ। ਇਹ ਉਡਾਣ ਚੇਨਈ ਤੋਂ ਸਵੇਰੇ 10-20 ਵਜੇ ਰਵਾਨਾ ਹੋ ਕੇ 12.20 'ਤੇ ਰਾਏਪੁਰ ਪਹੁੰਚੇਗੀ। ਵਾਪਸੀ 'ਚ ਇਹ ਉਡਾਣ ਦੁਪਿਹਰ 12.50 ਵਜੇ ਰਵਾਨਾ ਹੋਵੇਗੀ ਅਤੇ 2.25 ਵਜੇ ਚੇਨਈ ਪਹੁੰਚੇਗੀ। ਇਸ ਤਰ੍ਹਾਂ ਹੈਦਰਾਬਾਦ-ਗੋਰਖਪੁਰ ਮਾਰਗ 'ਤੇ ਇੰਡੀਗੋ ਦੀਆਂ ਉਡਾਣਾਂ ਦੀ ਸ਼ੁਰੂਆਤ 30 ਅਪ੍ਰੈਲ ਤੋਂ ਹੋਵੇਗੀ। ਕੋਲਕਾਤਾ-ਗੋਰਖਪੁਰ ਮਾਰਗ 'ਤੇ ਵੀ ਉਡਾਣਾਂ ਦੀ ਸ਼ੁਰੂਆਤ 30 ਅਪ੍ਰੈਲ ਤੋਂ ਹੋਵੇਗੀ। ਇੰਡੀਗੋ ਫਿਲਹਾਲ ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਹੈ। ਇਸ ਦੀ ਘਰੇਲੂ ਯਾਤਰੀ ਬਾਜ਼ਾਰ 'ਚ ਹਿੱਸੇਦਾਰੀ ਕਰੀਬ 40 ਫੀਸਦੀ ਹੈ।

Aarti dhillon

This news is Content Editor Aarti dhillon