ਇੰਡੀਗੋ ਦੇ ਬੇੜੇ ''ਚ ਸ਼ਾਮਲ ਹੋਇਆ ਪਹਿਲਾ ਏ. ਟੀ. ਆਰ. ਜਹਾਜ਼

11/18/2017 1:43:47 AM

ਫ਼ਰਾਂਸ- ਭਾਰਤ ਦੀ ਸਭ ਤੋਂ ਵੱਡੀ ਹਵਾਈ ਸੇਵਾ ਕੰਪਨੀ ਇੰਡੀਗੋ ਦੇ ਬੇੜੇ 'ਚ ਅੱਜ ਪਹਿਲਾ ਏ. ਟੀ. ਆਰ. ਜਹਾਜ਼ ਸ਼ਾਮਲ ਹੋ ਗਿਆ। ਕੰਪਨੀ ਨੇ ਖੇਤਰੀ ਸੰਪਰਕ ਯੋਜਨਾ 'ਉਡਾਣ' 'ਚ ਸ਼ਾਮਲ ਹੋਣ ਅਤੇ ਛੋਟੇ ਤੇ ਮੱਧਵਰਗੀ ਸ਼ਹਿਰਾਂ ਨੂੰ ਆਪਣੇ ਨੈੱਟਵਰਕ ਨਾਲ ਜੋੜਨ ਲਈ ਇਸ ਸਾਲ 50 ਏ. ਟੀ. ਆਰ.72-600 ਜਹਾਜ਼ ਲੈਣ ਲਈ ਫਰਾਂਸੀਸੀ ਕੰਪਨੀ ਏ. ਟੀ. ਆਰ. ਨਾਲ ਸਮਝੌਤਾ ਕੀਤਾ ਸੀ। ਅੱਜ ਇੱਥੇ ਏ. ਟੀ. ਆਰ. ਮੁੱਖ ਦਫਤਰ 'ਚ ਇਕ ਸਮਾਰੋਹ 'ਚ ਪਹਿਲਾ ਏ. ਟੀ. ਆਰ. ਜਹਾਜ਼ ਇੰਡੀਗੋ ਦੇ ਹਵਾਲੇ ਕੀਤਾ ਗਿਆ। ਇਹ ਪਹਿਲਾ ਮੌਕਾ ਹੈ ਜਦੋਂ ਇੰਡੀਗੋ ਨੇ ਆਪਣੇ ਬੇੜੇ 'ਚ ਏਅਰਬੱਸ ਤੋਂ ਇਲਾਵਾ ਕਿਸੇ ਹੋਰ ਜਹਾਜ਼ ਨੂੰ ਸ਼ਾਮਲ ਕੀਤਾ ਹੈ।