ਗਲਵਾਨ ਝੜਪ ਤੋਂ ਬਾਅਦ ਚੀਨ ਤੋਂ ਭਾਰਤ ਦੀ ਦਰਾਮਦ ਵਿਚ ਤੇਜ਼ੀ ਨਾਲ ਹੋਇਆ ਵਾਧਾ, ਵੇਖੋ ਹੈਰਾਨੀਜਨਕ ਅੰਕੜੇ

12/16/2022 11:01:48 PM

ਬਿਜ਼ਨਸ ਡੈਸਕ: ਇਕ ਪਾਸੇ ਜਿੱਥੇ ਤਵਾਂਗ ਝੜਪ ਦੇ ਮੱਦੇਨਜ਼ਰ ਚੀਨ ਨਾਲ ਵਪਾਰਕ ਸਬੰਧਾਂ ਨੂੰ ਤੋੜਨ ਦੀਆਂ ਤਾਜ਼ਾ ਮੰਗਾਂ ਜ਼ੋਰਾਂ 'ਤੇ ਹਨ, ਉੱਥੇ ਹੀ ਅਧਿਕਾਰਤ ਅੰਕੜੇ ਦਰਸਾਉਂਦੇ ਹਨ ਕਿ 2020 ਦੀ ਗਲਵਾਨ ਝੜਪ ਤੋਂ ਬਾਅਦ ਗੁਆਂਢੀ ਦੇਸ਼ ਤੋਂ ਭਾਰਤ ਦੀਆਂ ਦਰਾਮਦਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਜ਼ਿਕਰਯੋਗ ਹੈ ਕਿ ਗਲਵਾਨ ਵਿਚ ਚੀਨ ਨਾਲ ਝੜਪ ਦੌਰਾਨ 20 ਭਾਰਤੀ ਫੌਜੀ ਸ਼ਹੀਦ ਹੋ ਗਏ ਸਨ।

ਇਹ ਖ਼ਬਰ ਵੀ ਪੜ੍ਹੋ - ਸੜਕਾਂ ਦੀ ਮੁਰੰਮਤ ਨੂੰ ਲੈ ਕੇ ਮਾਨ ਸਰਕਾਰ ਨੇ ਮੁਅੱਤਲ ਕੀਤੇ ਦੋ ਇੰਜੀਨੀਅਰ, ਜਾਣੋ ਕੀ ਹੈ ਪੂਰਾ ਮਾਮਲਾ

ਅਮਰੀਕਾ ਤੋਂ ਬਾਅਦ ਚੀਨ ਭਾਰਤ ਦਾ ਦੂਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। 2021-22 ਵਿਚ, ਭਾਰਤ-ਚੀਨ ਦਾ ਦੁਵੱਲਾ ਵਪਾਰ 115.83 ਬਿਲੀਅਨ ਡਾਲਰ ਸੀ, ਜੋ ਕਿ ਭਾਰਤ ਦੇ 1,035 ਬਿਲੀਅਨ ਡਾਲਰ ਦੇ ਕੁੱਲ੍ਹ ਮਰਚੈਂਡਾਈਜ਼ ਵਪਾਰ ਦਾ 11.19 ਫ਼ੀਸਦੀ ਸੀ। ਅਮਰੀਕਾ 11.54 ਫ਼ੀਸਦੀ (119.48 ਬਿਲੀਅਨ ਡਾਲਰ) ਹਿੱਸੇਦਾਰੀ ਨਾਲ ਸਿਰਫ ਇਕ ਸਥਾਨ ਉੱਪਰ ਸੀ। 20 ਸਾਲ ਪਹਿਲਾਂ ਤਕ, ਚੀਨ 10ਵੇਂ ਸਥਾਨ (2001-12) ਜਾਂ ਹੇਠਲੇ (2000-01 ਵਿਚ 12ਵੇਂ; 1999-00 ਵਿਚ 16ਵੇਂ; 1998-99 ਵਿਚ 18ਵੇਂ) 'ਤੇ ਸੀ। ਹਾਲਾਂਕਿ, 2002-03 ਤੋਂ, ਇਸ ਨੇ ਉੱਪਰ ਵੱਲ ਆਉਣਾ ਸ਼ੁਰੂ ਕੀਤਾ ਅਤੇ 2011-12 ਵਿਚ ਭਾਰਤ ਦਾ ਚੋਟੀ ਦਾ ਵਪਾਰਕ ਭਾਈਵਾਲ ਬਣ ਗਿਆ। ਅਗਲੇ ਸਾਲ, ਯੂ.ਏ.ਈ. ਨੇ ਇਸ ਨੂੰ ਦੂਜੇ ਸਥਾਨ 'ਤੇ ਪਹੁੰਚਾ ਦਿੱਤਾ। ਹਾਲਾਂਕਿ, ਚੀਨ ਨੇ ਵਾਪਸੀ ਕੀਤੀ ਅਤੇ 2013-14 ਵਿਚ ਦੁਬਾਰਾ ਭਾਰਤ ਦਾ ਚੋਟੀ ਦਾ ਵਪਾਰਕ ਭਾਈਵਾਲ ਬਣ ਗਿਆ, ਅਤੇ 2017-18 ਤਕ ਉੱਥੇ ਰਿਹਾ। ਅਗਲੇ ਦੋ ਸਾਲਾਂ (2018-19 ਅਤੇ 2019-20) ਲਈ, ਅਮਰੀਕਾ ਸਿਖਰ 'ਤੇ ਸੀ ਪਰ 2020-21 ਵਿਚ, ਚੀਨ ਫਿਰ ਤੋਂ ਭਾਰਤ ਮੋਹਰੀ ਵਪਾਰਕ ਭਾਈਵਾਲ ਬਣ ਗਿਆ।

ਇਹ ਖ਼ਬਰ ਵੀ ਪੜ੍ਹੋ - ਢਹਿ-ਢੇਰੀ ਹੋਈ ਕਾਨੂੰਨ ਵਿਵਸਥਾ ਦੇ ਮੱਦੇਨਜ਼ਰ ਸੁਖਬੀਰ ਬਾਦਲ ਕਰਨਗੇ 'ਪੰਜਾਬ ਬਚਾਓ ਦੌਰਾ'

ਹਾਲ ਹੀ ਦੇ ਸਾਲਾਂ ਵਿਚ ਚੀਨ ਅਤੇ ਅਮਰੀਕਾ ਦੋਵੇਂ ਭਾਰਤ ਦੇ ਪ੍ਰਮੁੱਖ ਵਪਾਰਕ ਭਾਈਵਾਲ ਰਹੇ ਹਨ, ਪਰ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਨਾਲ ਵਪਾਰ ਵਿਚ ਵੱਡਾ ਅੰਤਰ ਹੈ। ਭਾਰਤ ਦਾ 2021-22 ਦੌਰਾਨ ਅਮਰੀਕਾ ਦੇ ਨਾਲ 32.85 ਬਿਲੀਅਨ ਡਾਲਰ ਦਾ ਵਪਾਰ ਸਰਪਲੱਸ ਸੀ। ਚੀਨ ਦੇ ਨਾਲ 73.31 ਬਿਲੀਅਨ ਡਾਲਰ ਵਪਾਰ ਡੈਫੀਸਿਟ ਸੀ, ਜੋ ਕਿਸੇ ਵੀ ਦੇਸ਼ ਲਈ ਸਭ ਤੋਂ ਵੱਧ ਹੈ। ਦਰਅਸਲ, 2021-2022 ਦੌਰਾਨ ਚੀਨ ਨਾਲ ਭਾਰਤ ਦਾ ਵਪਾਰ ਡੈਫੀਸਿਟ ਪਿਛਲੇ ਸਾਲ ਦੇ ਪੱਧਰ (44.02 ਬਿਲੀਅਨ ਡਾਲਰ) ਨਾਲੋਂ ਦੁੱਗਣਾ ਸੀ ਅਤੇ ਇਹ ਸਭ ਤੋਂ ਉੱਚਾ ਸੀ। ਇਸੇ ਤਰ੍ਹਾਂ ਭਾਰਤ ਦਾ ਚੀਨ ਨਾਲ ਵਪਾਰ ਡੈਫੀਸਿਟ ਪਿਛਲੇ 21 ਸਾਲਾਂ ਦੌਰਾਨ 1 ਬਿਲੀਅਨ ਡਾਲਰ ਤੋਂ ਵੱਧ ਕੇ 73 ਬਿਲੀਅਨ ਡਾਲਰ ਤਕ ਪਹੁੰਚ ਗਿਆ ਹੈ।

ਗਲਵਾਨ ਝੜਪ ਤੋਂ ਬਾਅਦ ਦਰਾਮਦ ਵਿਚ ਹੋਇਆ ਵਾਧਾ

ਕੋਵਿਡ ਲਾਕਡਾਊਨ ਦੌਰਾਨ ਚੀਨ ਤੋਂ ਦਰਾਮਦ ਦਾ ਮਹੀਨਾਵਾਰ ਅੰਕੜਾ ਜੂਨ 2020 ਵਿਚ 3.32 ਬਿਲੀਅਨ ਦੇ ਸਭ ਤੋਂ ਹੇਠਲੇ ਪੱਧਰ 'ਤੇ ਸੀ। ਪਾਬੰਦੀਆਂ ਵਿਚ ਢਿੱਲ ਦੇਣ ਤੋਂ ਤੁਰੰਤ ਬਾਅਦ ਇਹ ਵਧਣਾ ਸ਼ੁਰੂ ਹੋ ਗਿਆ ਅਤੇ ਅਗਲੇ ਮਹੀਨੇ (ਜੁਲਾਈ 2020) ਵਿਚ ਵੱਧ ਕੇ 5.58 ਬਿਲੀਅਨ ਡਾਲਰ ਹੋ ਗਿਆ। ਉਦੋਂ ਤੋਂ, ਇਹ ਲਗਾਤਾਰ ਵਧਦਾ ਰਿਹਾ ਅਤੇ ਇਸ ਸਾਲ ਜੁਲਾਈ ਵਿਚ 10.24 ਬਿਲੀਅਨ ਡਾਲਰ ਦੀ ਨਵੀਂ ਸਿਖਰ 'ਤੇ ਪਹੁੰਚ ਗਿਆ।

ਇਹ ਖ਼ਬਰ ਵੀ ਪੜ੍ਹੋ - ਲਾੜਿਆਂ ਨੇ ਕਾਇਮ ਕੀਤੀ ਮਿਸਾਲ, ਦਾਜ 'ਚ ਹੋਈ ਲੱਖਾਂ ਰੁਪਏ ਦੀ ਪੇਸ਼ਕਸ਼ ਤਾਂ ਦਿੱਤਾ ਇਹ ਜਵਾਬ, ਖੱਟੀ ਵਾਹਵਾਹੀ

ਚੀਨ ਤੋਂ ਔਸਤ ਮਾਸਿਕ ਦਰਾਮਦ ਦਾ ਅੰਕੜਾ 2020-21 ਵਿਚ 5.43 ਬਿਲੀਅਨ ਡਾਲਰ ਤੋਂ ਵੱਧ ਕੇ 2021-22 ਵਿਚ 7.88 ਬਿਲੀਅ ਡਾਲਰ ਹੋ ਗਿਆ ਹੈ। ਵਿੱਤੀ ਸਾਲ 2022-23 ਦੇ ਪਹਿਲੇ ਸੱਤ ਮਹੀਨਿਆਂ (ਅਪ੍ਰੈਲ-ਅਕਤੂਬਰ) ਵਿਚ ਇਹ ਅੰਕੜਾ 8.61 ਬਿਲੀਅਨ ਡਾਲਰ ਤਕ ਪਹੁੰਚ ਗਿਆ। ਕੋਵਿਡ ਤੋਂ ਪਹਿਲਾਂ ਦੇ ਸਮੇਂ ਵਿਚ, 2019-20 ਦੌਰਾਨ ਔਸਤ ਮਾਸਿਕ ਦਰਾਮਦ ਦਾ ਅੰਕੜਾ 5.43 ਬਿਲੀਅਨ ਡਾਲਰ ਰਿਹਾ। ਜੂਨ 2020 ਤੋਂ ਬਾਅਦ ਪਹਿਲੀ ਵਾਰ, ਅਕਤੂਬਰ 2022 ਵਿਚ ਚੀਨ ਤੋਂ ਦਰਾਮਦ ਵਿਚ ਮਾਮੂਲੀ ਗਿਰਾਵਟ ਆਈ ਹੈ, ਇਹ ਅੰਕੜਾ ਇਕ ਸਾਲ ਪਹਿਲਾਂ 8.69 ਬਿਲੀਅਨ ਡਾਲਰ ਤੋਂ ਘੱਟ ਕੇ 7.85 ਬਿਲੀਅਨ ਡਾਲਰ ਹੋ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anmol Tagra

This news is Content Editor Anmol Tagra