ਨੌਕਰੀ, ਸੈਲਰੀ ਨੂੰ ਲੈ ਕੇ ਪਹਿਲਾਂ ਤੋਂ ਘਟ ਨਿਰਾਸ਼ਾਵਾਦੀ ਹੋਏ ਭਾਰਤੀ : RBI ਸਰਵੇ

02/10/2019 11:50:38 AM

ਨਵੀਂ ਦਿੱਲੀ—ਭਾਰਤੀ ਲੋਕਾਂ ਦੇ ਨਿਰਾਸ਼ਾਵਾਦੀ ਰਵੱਈਏ 'ਚ ਕਮੀ ਦੇਖੀ ਗਈ ਹੈ। ਇਸ ਨਾਲ ਜੁੜਿਆ ਇਕ ਸਰਵੇ ਰਿਜ਼ਰਵ ਬੈਂਕ ਆਫ ਇੰਡੀਆ ਨੇ ਕਰਵਾਇਆ ਸੀ। ਜਿਸ 'ਚ ਸਾਹਮਣੇ ਆਇਆ ਹੈ ਕਿ ਲੋਕਾਂ ਨੂੰ ਹੁਣ
ਉਨ੍ਹਾਂ ਦੀ ਸੈਲਰੀ ਵਧਣ, ਕੀਮਤ ਘਟਣ ਅਤੇ ਭਵਿੱਖ 'ਚ ਨੌਕਰੀ ਮਿਲਣ ਦੀਆਂ ਉਮੀਦਾਂ ਵਧ ਗਈਆਂ ਹਨ। ਭਾਰਤੀਆਂ ਦਾ ਇਹ ਆਸ਼ਾਵਾਦੀ ਨਜ਼ਰੀਆ ਦਸੰਬਰ 2018 'ਚ ਹੋਏ ਕੰਜ਼ਿਊਮਰ ਕਾਨਫੀਡੈਂਸ ਸਰਵੇ 'ਚ ਸਾਹਮਣੇ ਆਇਆ ਹੈ। 
ਆਰ.ਬੀ.ਆਈ. ਦੇ ਸਰਵੇ ਮੁਤਾਬਕ ਵਰਤਮਾਨ ਦੀ ਗੱਲ ਕਰੀਏ ਤਾਂ ਲੋਕ ਅਜੇ ਵੀ ਨਿਰਾਸ਼ਾਵਾਦੀ ਹੈ। ਪਰ ਭਵਿੱਖ ਨੂੰ ਲੈ ਕੇ ਉਨ੍ਹਾਂ ਦੀ ਸੋਚ ਬਦਲੀ ਹੈ। ਰੋਜ਼ਗਾਰ ਅਤੇ ਆਮ ਆਰਥਿਕ ਸਥਿਤੀ ਨੂੰ ਲੈ ਕੇ ਉਹ ਉਮੀਦ ਨਾਲ ਭਰੇ ਹੋਏ ਹਨ। ਸਾਮਾਨ ਦੀਆਂ ਕੀਮਤਾਂ ਨੂੰ ਲੈ ਕੇ ਲੋਕਾਂ ਦਾ ਨਜ਼ਰੀਆ ਹਾਂ-ਪੱਖੀ ਹੈ। ਸਰਵੇ 'ਚ ਸ਼ਾਮਲ ਜ਼ਿਆਦਾਤਰ ਲੋਕਾਂ ਨੇ ਮੰਨਿਆ ਕਿ 2018 'ਚ ਤਾਂ ਉਨ੍ਹਾਂ ਦੀ ਆਮਦਨ ਨਹੀਂ ਬਦਲੀ, ਪਰ ਉਨ੍ਹਾਂ ਨੂੰ ਭਵਿੱਖ 'ਚ ਉਸ ਦੇ ਵਧਣ ਦਾ ਪੂਰਾ ਵਿਸ਼ਵਾਸ ਹੈ।
ਇਹ ਸਰਵੇ ਕਰੀਬ 13 ਵੱਡੇ ਸ਼ਹਿਰਾਂ 'ਚ ਕਰਵਾਇਆ ਗਿਆ ਸੀ। ਜਿਸ 'ਚ ਅਹਿਮਦਾਬਾਦ, ਬੰਗਲੁਰੂ, ਭੋਪਾਲ, ਚੇਨਈ, ਦਿੱਲੀ, ਗੁਵਾਹਾਟੀ, ਹੈਦਰਾਬਾਦ, ਜੈਪੁਰ, ਕੋਲਕਾਤਾ, ਲਖਨਊ, ਮੁੰਬਈ, ਪਟਨਾ ਅਤੇ ਤਿਰੂਵਨੰਤਪੁਰਮ ਸ਼ਾਮਲ ਸਨ। ਸਰਵੇ 'ਚ ਕੁੱਲ 5,347 ਲੋਕਾਂ ਤੋਂ ਉਨ੍ਹਾਂ ਦੇ ਮਨ ਦੀ ਗੱਲ ਜਾਣੀ ਗਈ ਸੀ। ਇਸ 'ਚ ਉਨ੍ਹਾਂ ਤੋਂ ਆਮ ਆਰਥਿਕ ਸਥਿਤੀ, ਰੋਜ਼ਗਾਰ ਦ੍ਰਿਸ਼ ਅਤੇ ਉਨ੍ਹਾਂ ਦੀ ਆਪਣੀ ਆਮਦਨ ਅਤੇ ਖਰਚ ਆਦਿ 'ਤੇ ਸਵਾਲ ਪੁੱੱਛੇ ਗਏ ਸਨ।

Aarti dhillon

This news is Content Editor Aarti dhillon