ਜਲਦ ਭਾਰਤੀਆਂ ਨੂੰ ਮਿਲ ਸਕਦੀ ਹੈ ਚਿੱਪ ਵਾਲੇ ਈ-ਪਾਸਪੋਰਟ ਦੀ ਸੌਗਾਤ

01/23/2019 6:34:58 PM

ਨਵੀਂ ਦਿੱਲੀ-ਮੋਦੀ ਸਰਕਾਰ ਵੱਲੋਂ ਭਾਰਤੀਆਂ ਨੂੰ ਜਲਦ ਹੀ ਇਕ ਨਵੀਂ ਸੌਗਾਤ ਮਿਲ ਸਕਦੀ ਹੈ। ਜਲਦ ਦੇਸ਼ 'ਚ ਪੇਪਰ ਪਾਸਪੋਰਟ ਦੀ ਜਗ੍ਹਾ ਚਿੱਪ-ਬੇਸਡ ਈ-ਪਾਸਪੋਰਟ ਮਿਲ ਸਕਦਾ ਹੈ। ਬੁੱਧਵਾਰ ਨੂੰ ਪੀ.ਐੱਮ. ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਇਕ ਸੈਂਟਰਲਾਈਜਡ ਪਾਸਪੋਰਟ ਸਿਸਟਮ 'ਤੇ ਕੰਮ ਕਰ ਰਹੀ ਹ ਜਿਸ ਦੇ ਤਹਿਤ ਦੁਨੀਆਭਰ 'ਚ ਦੂਤਾਵਾਸਾਂ ਅਤੇ ਭਾਰਤੀ ਰਾਜਦੂਤਾਵਾਸਾਂ ਤੋਂ ਵੀ ਪਾਸਪੋਰਟ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਮੋਦੀ ਨੇ ਵਾਰਾਣਸੀ 'ਚ ਹੋ ਰਹੇ ਪ੍ਰਵਾਸੀ ਭਾਰਤੀ ਦਿਵਸ 2019 ਦੇ ਉਦਘਾਟਨ ਸਮਾਰੋਹ 'ਚ ਦੁਨੀਆਭਰ ਦੇ ਭਾਰਤੀ ਦੂਤਾਵਾਸਾਂ ਅਤੇ ਦੂਤਾਵਾਸਾਂ ਨੂੰ ਪਾਸਪੋਰਟ ਸੇਵਾ ਪ੍ਰੋਜੈਕਟ ਨਾਲ ਜੋੜਿਆ ਜਾ ਰਿਹਾ ਹੈ। ਮੋਦੀ ਨੇ ਇਹ ਵੀ ਵੀ ਐਲਾਨ ਕੀਤਾ ਕਿ ਸਰਕਾਰ ਪੀ.ਆਈ.ਓ. (ਪਰਸਨ ਆਫ ਇੰਡੀਅਨ ਓਰੀਜਨ) ਅਤੇ ਓ.ਸੀ.ਆਈ. (ਓਵਰੀਜ਼ ਸਿਟੀਜ਼ਨ ਆਫ ਇੰਡੀ) ਕਾਰਡਸ ਲਈ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਕਰਨ 'ਤੇ ਕੰਮ ਕਰ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਦੁਨੀਆਭਰ 'ਚ ਜਿਥੇ ਵੀ ਭਾਰਤੀ ਰਹਿ ਰਹੇ ਹਨ ਉਹ ਖੁਸ਼ ਅਤੇ ਸੁਰੱਖਿਅਤ ਰਹਿਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਦੇਸ਼ਾਂ 'ਚ ਕਰੀਬ 2 ਲੱਖ ਤੋਂ ਜ਼ਿਆਦਾ ਭਾਰਤੀ ਮੁਸੀਬਤ ਝੇਲ ਚੁੱਕੇ ਹਨ ਅਤੇ ਪਿਛਲੇ ਸਾਢੇ ਚਾਰ ਸਾਲਾਂ ਤੋਂ ਸਰਕਾਰ ਉਨ੍ਹਾਂ ਦੀ ਮਦਦ ਕਰ ਰਹੀ ਹੈ। ਦੱਸ ਦੱਈਏ ਕਿ ਭਾਰਤੀ ਪ੍ਰਵਾਸੀ ਦਿਵਸ ਦਾ ਆਯੋਜਨ ਵਿਦੇਸ਼ ਮੰਤਰਾਲਾ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਸਾਂਝਾ ਆਯੋਜਨ 'ਚ ਹੋ ਰਿਹਾ ਹੈ ਅਤੇ ਇਸ ਵਾਰ ਕਰੀਬ 5,000 ਪ੍ਰਤੀਨੀਧੀ ਇਸ 'ਚ ਹਿੱਸਾ ਲੈ ਰਹੇ ਹਨ। 

ਚਿੱਪ 'ਚ ਸੁਰੱਖਿਅਤ ਰਹੇਗੀ ਤੁਹਾਡੀ ਸਾਰੀ ਜਾਣਕਾਰੀ
ਈ-ਪਾਸਪੋਰਟ 'ਚ ਲੱਗੀ ਇਸ ਚਿੱਪ 'ਚ ਤੁਹਾਡੀ ਸਾਰੀ ਡਿਟੇਲਸ, ਬਾਈਓਮੈਟਰਿਕ ਡਾਟਾ ਅਤੇ ਡਿਜ਼ੀਟਲ ਸਾਈਨ ਸਟੋਰ ਕੀਤੇ ਜਾਣਗੇ। ਇਲੈਕਟ੍ਰਾਨਿਕ ਚਿੱਪ ਲੱਗਾ ਇਹ ਈ-ਪਾਸਪੋਰਟ ਤੁਹਾਡੇ ਪਾਰੰਪਰਿਕ ਪਾਸਪੋਰਟ ਦੀ ਜਗ੍ਹਾ ਲੈ ਲੈਣਗੇ। ਜੇਕਰ ਕੋਈ ਇਸ ਚਿੱਪ ਨਾਲ ਛੇੜ-ਛਾੜ ਕਰੇਗਾ ਤਾਂ ਪਾਸਪੋਰਟ ਸੇਵਾ ਸਿਸਟਮ ਨੂੰ ਇਸ ਗੱਲ ਦਾ ਪਤਾ ਚੱਲ ਜਾਵੇਗਾ ਜਿਸ ਨਾਲ ਪਾਸਪੋਰਟ ਆਥੈਂਟੀਕੇਸ਼ਨ ਦੀ ਪ੍ਰਕਿਰਿਆ ਪੂਰੀ ਨਹੀਂ ਹੋ ਪਾਵੇਗੀ। ਇਸ ਚਿੱਪ 'ਚ ਜਾਣਕਾਰੀ ਕੁਝ ਸਟੋਰ ਰਹੇਗੀ ਕਿ ਬਿਨ੍ਹਾਂ ਪਾਸਪੋਰਟ ਨੂੰ ਆਪਣੇ ਕੋਲ ਰੱਖੇ ਇਸ ਚਿੱਪ ਨੂੰ ਪੜ੍ਹਿਆ ਨਹੀਂ ਜਾ ਸਕੇਗਾ।

7 ਦਿਨਾਂ 'ਚ ਮਿਲੇਗਾ ਪਾਸਪੋਰਟ
ਪਾਸਪੋਰਟ ਦੀ ਐਪਲੀਕੇਸ਼ਨ ਮਿਲਣ ਤੋਂ ਬਾਅਦ ਪਾਸਪੋਰਟ ਅਥਾਰਿਟੀ ਆਫ ਇੰਡੀਆ ਆਪਣੇ ਵੱਲੋ ਜ਼ਰੂਰੀ ਇੰਕੁਆਇਰੀ ਕਰਨ ਤੋਂ ਬਾਅਦ ਪਾਸਪੋਰਟ ਜਾਰੀ ਕਰੇਗਾ। ਵਿਦੇਸ਼ 'ਚ ਭਾਰਤੀ ਅੰਬੈਂਸੀਜ਼ ਅਤੇ ਕਾਨਸੁਲੇਟਸ 'ਚ ਪਾਸਪੋਟਰਟ ਜਾਰੀ ਕਰਨ ਦੇ ਜਿਨ੍ਹਾਂ ਮਾਮਲਿਆਂ 'ਚ ਪੁਲਸ ਵੈਰੀਫਿਕੇਸ਼ਨ ਦੀ ਜ਼ਰੂਰਤ ਨਹੀਂ ਹੈ ਤਾਂ ਸੱਤ ਦਿਨਾਂ ਅੰਦਰ ਤੁਰੰਤ ਆਧਾਰ 'ਤੇ ਨਵੇਂ ਪਾਸਪੋਰਟ ਜਾਰੀ ਕੀਤੇ ਜਾਣਗੇ ਅਤੇ ਪੁਰਾਣੇ ਪਾਸਪੋਰਟ ਨੂੰ ਰੀਇਸ਼ੂ ਕੀਤਾ ਜਾਵੇਗਾ।

ਇਨ੍ਹਾਂ ਦੇਸ਼ਾਂ 'ਚ ਹੈ ਈ-ਪਾਸਪੋਰਟ
ਅਮਰੀਕਾ, ਇਟਲੀ, ਜਰਮਨੀ, ਯੂਰੋਪੀਅਨ ਦੇਸ਼, ਹਾਂਗਕਾਂਗ, ਇੰਡੋਨੇਸ਼ੀਆ ਸਮੇਤ ਦੁਨੀਆ ਦੇ ਤਕਰੀਬਨ 86 ਦੇਸ਼ਾਂ 'ਚ ਈ-ਪਾਸਪੋਰਟ ਚੱਲਣ 'ਚ ਹੈ। ਖਾਸ ਗੱਲ ਇਹ ਹੈ ਕਿ ਇਸ 'ਚ ਪਾਕਿਸਤਾਨ  ਵੀ ਸ਼ਾਮਲ ਹੈ।