ਸਮਾਰਟਫੋਨ ਸੇਲਸ ’ਚ ਪਹਿਲੀ ਵਾਰ ਅਮਰੀਕਾ ਤੋਂ ਅੱਗੇ ਭਾਰਤ, ਟੁੱਟੇ ਕਈ ਰਿਕਾਰਡ

01/25/2020 10:39:04 AM

ਗੈਜੇਟ ਡੈਸਕ– ਭਾਰਤੀ ਸਮਾਰਟਫੋਨ ਬਾਜ਼ਾਰ ’ਚ 2019 ’ਚ 158 ਮਿਲੀਅਨ (15.8 ਕਰੋੜ) ਸਮਾਰਟਫੋਨ ਦੇ ਐਨੁਅਲ ਸ਼ਿਪਮੈਂਟ ਦੇ ਨਾਲ ਪਹਿਲੀ ਵਾਰ ਅਮਰੀਕਾ ਨੂੰ ਪਿੱਛੇ ਛੱਡ ਦਿੱਤਾ। ਇਸ ਦੇ ਨਾਲ ਹੀ ਭਾਰਤ ਗਲੋਬਲੀ ਦੂਜਾ ਸਭ ਤੋਂ ਵੱਡਾ ਸਮਾਰਟਫੋਨ ਬਾਜ਼ਾਰ ਬਣ ਗਿਆ ਹੈ। ਇਹ ਗੱਲ ਕਾਊਂਟਰਪੁਆਇੰਟ ਰਿਸਰਚ ਦੀ ਨਵੀਂ ਰਿਪੋਰਟ ’ਚ ਸਾਹਮਣੇ ਆਈ ਹੈ। ਪਿਛਲੇ ਸਾਲ ਦੇ ਮੁਕਾਬਲੇ 2019 ’ਚ ਸਮਾਰਟਫੋਨ ਦੀ ਸ਼ਿਪਮੈਂਟ ’ਚ 7 ਫੀਸਦੀ ਦਾ ਵਾਧਾ ਹੋਇਆ ਹੈ। ਕਾਊਂਟਰਪੁਆਇੰਟ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਅਜਿਹਾ ਮਿਡਰੇਂਜ ਸੈਗਮੈਂਟ ਦੀ ਤੇਜ਼ੀ ਨਾਲ ਹੋਈ ਗ੍ਰੋਥ ਕਾਰਨ ਹੋ ਸਕਿਆ ਹੈ, ਜਿਸ ਵਿਚ ਚੀਨੀ ਸਮਾਰਟਫੋਨ ਕੰਪਨੀਆਂ ਨੇ ਅਗਰੈਸਿਵ ਅਪ੍ਰੋਚ ਦੇ ਨਾਲ ਆਪਣੇ ਪਹਿਲੇ ਜਾਂ ਦੂਜੇ ਸਮਾਰਟਫੋਨ ਨੂੰ ਅਪਗ੍ਰੇਡ ਕਰਨ ਦਾ ਮਨ ਬਣਾ ਰਹੇ ਗਾਹਕਾਂ ਲਈ ਫਲੈਗਸ਼ਿਪ-ਗ੍ਰੇਡ ਫੀਚਰਜ਼ ਵਾਲੇ ਕਈ ਡਿਵਾਈਸਿਜ਼ ਲਾਂਚ ਕੀਤੇ ਹਨ। ਇਸ ਤੋਂ ਇਲਾਵਾ ਆਨਲਾਈਨ ਸ਼ਿਪਿੰਗ ਪਲੇਟਫਾਰਮਸ ਇਨ੍ਹਾਂ ਪ੍ਰੋਡਕਟਸ ਨੂੰ ਬਾਜ਼ਾਰ ’ਚ ਤੇਜ਼ੀ ਲਿਆਉਣ ਲਈ ਪਸੰਦੀਦਾ ਸੇਲਿੰਗ ਪਲੇਟਫਾਰਮ ਬਣੇ ਹਨ। 

ਸ਼ਾਓਮੀ ਦੀ ਸੇਲ ਸਭ ਤੋਂ ਜ਼ਿਆਦਾ
ਕਾਊਂਟਰਪੁਆਇੰਟ ਰਿਸਰਚ ਦੇ ਐਸੋਸੀਏਟ ਡਾਇਰੈਕਟਰ ਤਰੁਣ ਪਾਠਕ ਨੇ ਕਿਹਾ ਕਿ ਹਾਲਾਂਕਿ, ਪਹਿਲੀ ਵਾਰ ਐਨੁਅਲ ਬੇਸਿਸ ’ਤੇ ਸਮਾਰਟਫੋਨ ਬਾਜ਼ਾਰ ਲਈ ਡਿਵੈੱਲਪਮੈਂਟ ਸਿਰਫ ਇਕ ਡਿਜੀਟ ਰਹੀ ਪਰ ਬਾਕੀ ਬਾਜ਼ਾਰਾਂ ਦੇ ਮੁਕਾਬਲੇ ਭਾਰਤ ਬਿਹਤਰ ਸਥਿਤੀ ’ਚ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਸਮਾਰਟਫੋਨ ਦੀ ਸੇਲਸ ਹੋਰ ਵਧਣ ਦੀ ਉਮੀਦ ਕੀਤੀ ਜਾ ਰਹੀ ਹੈ। ਰਿਪੋਰਟ ਮੁਤਾਬਕ, ਸ਼ਾਓਮੀ 2019 ’ਚ 28 ਫੀਸਦੀ ਬਾਜ਼ਾਰ ਸ਼ੇਅਰ ਦੇ ਨਾਲ ਟਾਪ ’ਤੇ ਰਿਹਾ ਹੈ। 

ਇਹ ਬ੍ਰਾਂਡਸ ਵੀ ਟਾਪ ਲਿਸਟ ’ਚ
ਸੈਮਸੰਗ (21 ਫੀਸਦੀ), ਵੀਵੋ (16 ਫੀਸਦੀ), ਰੀਅਲਮੀ (10 ਫੀਸਦੀ) ਅਤੇ ਓਪੋ (9 ਫੀਸਦੀ) ਵੀ ਟਾਪ ਬ੍ਰਾਂਡਸ ਦੀ ਲਿਸਟ ’ਚ ਸ਼ਾਮਲ ਹਨ। ਉਥੇ ਹੀ ਭਾਰਤੀ ਬਾਜ਼ਾਰ ਦੇ ਦਮ ’ਤੇ ਸ਼ਾਓਮੀ ਦੇ ਇਕ ਸਮਾਰਟਫੋਨ ਨੇ ਦੁਨੀਆ ਦੇ 10 ਬੈਸਟ ਸੇਲਿੰਗ ਫੋਨਸ ਦੀ ਲਿਸਟ ’ਚ ਆਪਣੀ ਥਾਂ ਬਣਾਈ ਹੈ। ਰਿਸਰਚ ਫਰਮ ਕਾਊਂਟਰਪੁਆਇੰਟ ਨੇ 2019 ਦੀ ਤੀਜੀ ਤਿਮਾਹੀ ’ਚ ਦੁਨੀਆ ਦੇ ਟਾਪ ਸੇਲਿੰਗ ਮਾਡਲਾਂ ਦੀ ਜੋ ਲਿਸਟ ਬਣਾਈ ਹੈ, ਉਸ ਵਿਚ ਸ਼ਾਓਮੀ ਦੇ ਰੈੱਡਮੀ 7ਏ ਨੂੰ 9ਵੇਂ ਨੰਬਰ ’ਤੇ ਰੱਖਿਆ ਗਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਸ਼ਾਓਮੀ ਨੂੰ ਆਪਣੇ ਘਰੇਲੂ ਬਾਜ਼ਾਰ ’ਚ ਸਖਤ ਮੁਕਾਬਲੇਬਾਜ਼ੀ ਦਾ ਸਾਹਮਣਾ ਕਰਨਾ ਪਿਆ।