ਭਾਰਤੀ ਰਿਫਾਇਨਰਸ ਰੂਸੀ ਤੇਲ ਲਈ ਵਪਾਰੀਆਂ ਨੂੰ UAE ਦੇ ਦਿਹਰਮ ''ਚ ਕਰ ਰਹੇ ਭੁਗਤਾਨ

02/04/2023 11:50:23 AM

ਨਵੀਂ ਦਿੱਲੀ - ਭਾਰਤੀ ਰਿਫਾਇਨਰਸ ਨੇ ਦੁਬਈ ਸਥਿਤ ਵਪਾਰੀਆਂ ਦੇ ਜ਼ਰੀਏ ਖ਼ਰੀਦੇ ਗਏ ਆਪਣੇ ਜ਼ਿਆਦਾਤਰ ਰੂਸੀ ਤੇਲ ਲਈ ਅਮਰੀਕੀ ਡਾਲਰ ਦੀ  ਬਜਾਏ ਸੰਯੁਕਤ ਅਰਬ ਅਮੀਰਾਤ ਦੀ ਮੁਦਰਾ ਦਿਹਰਮ ਵਿਚ ਭੁਗਤਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਮਾਸਕੋ ਵਿਰੁੱਧ ਪੱਛਮੀ ਪਾਬੰਦੀਆਂ ਨੂੰ ਭਾਰਤ ਵਲੋਂ ਮਾਨਤਾ ਨਹੀਂ ਦਿੱਤੀ ਗਈ ਹੈ। ਰੂਸੀ ਤੇਲ ਦੀ ਖ਼ਰੀਦ ਕਿਸੇ ਵੀ ਢੰਗ ਨਾਲ ਪਾਬੰਦੀਆਂ ਦੀ ਉਲੰਘਣਾ ਨਹੀਂ ਕਰਦੀ ਹੈ। ਬੈਂਕ ਅਤੇ ਵਿੱਤੀ ਸੰਸਥਾਨਾਂ ਕਲਿਅਰਿੰਗ ਭੁਗਤਾਨਾਂ ਲਈ ਚੌਕੰਨੀਆਂ ਹਨ। ਤਾਂ ਜੋ ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਬਾਅਦ ਉਨ੍ਹਾਂ ਵਿਰੁੱਧ ਲਗਾਈਆਂ ਗਈਆਂ ਪਾਬੰਦੀਆਂ ਨੂੰ ਲੈ ਕੇ ਕੋਈ ਵੀ ਗਲਤੀ ਨਾਲ ਹੋਵੇ।

ਭਾਰਤੀ ਰਿਫਾਇਨਰਸ ਅਤੇ ਵਪਾਰੀ ਇਸ ਗੱਲ ਕਾਰਨ ਚਿੰਤਾ ਵਿਚ ਹਨ ਕਿ ਉਹ ਅੱਗੇ ਡਾਲਰ ਵਿਚ ਕਾਰੋਬਾਰ ਕਰਨ ਵਿਚ ਸਮਰੱਥ ਨਹੀਂ ਹੋ ਸਕਦੇ ਹਨ। ਖ਼ਾਸ ਕਰਕੇ ਉਸ ਸਮੇਂ ਜਦੋਂ ਰੂਸੀ ਕੱਚੇ ਤੇਲ ਦੀ ਕੀਮਤ ਸੱਤ ਦੇਸ਼ਾਂ ਦੇ ਸਮੂਹ ਅਤੇ ਆਸਟ੍ਰਲਿਆ ਵਲੋਂ ਦਸੰਬਰ ਵਿਚ ਲਗਾਏ ਗਏ ਕੈਪ ਜਾਂ ਉੱਪਰੀ ਹੱਦ ਤੋਂ ਜ਼ਿਆਦਾ ਨਹੀਂ ਹੋ ਜਾਂਦੀ। 

ਇਹ ਵੀ ਪੜ੍ਹੋ : ਜਦੋਂ ਬਜਟ ਭਾਸ਼ਣ ਦੌਰਾਨ ਫਿਸਲ ਗਈ ਵਿੱਤ ਮੰਤਰੀ ਸੀਤਾਰਮਨ ਦੀ ਜ਼ੁਬਾਨ, ਸਦਨ 'ਚ ਗੂੰਜਿਆ ਹਾਸਾ

ਇਸ ਕਾਰਨ ਵਾਪਾਰੀਆਂ ਨੂੰ ਭੁਗਤਾਨ ਦੇ ਵਿਕਲਪ ਇਸਤੇਮਾਲ ਕਰਨਾ ਜ਼ਰੂਰੀ ਹੋ ਗਿਆ। ਉਨ੍ਹਾਂ ਦਾ ਇਹ ਕਦਮ ਪੱਛਮੀ ਪਾਬੰਦੀਆਂ ਦੇ ਜਵਾਬ ਵਿਚ ਆਪਣੀ ਅਰਥਵਿਵਸਥਾ ਨੂੰ ਡਾਲਰ ਵਿਚ ਲੈਣ-ਦੇਣ ਤੋਂ ਦੂਰ ਜਾਣ ਦੀਆਂ ਰੂਸ ਦੀਆਂ ਕੋਸ਼ਿਸ਼ਾਂ ਵਿਚ ਵੀ ਸਹਾਇਤਾ ਕਰ ਸਕਦੀ ਹੈ। 

ਦੁਬਈ ਬੈਂਕਾਂ ਦੇ ਜ਼ਰੀਏ ਭਾਰਤੀ ਰਿਫਾਇਨਰਸ ਵਲੋਂ ਰੂਸੀ ਕੱਚੇ ਤੇਲ ਲਈ ਦਿਹਰਮ ਵਿਚ ਵਪਾਰੀਆਂ ਨੂੰ ਭੁਗਤਾਨ ਕਰਨ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਸਨ। ਇਸ ਕਾਰਨ ਉਨ੍ਹਾਂ ਨੂੰ ਬਾਅਦ ਵਿਚ ਅਮਰੀਕੀ ਮੁਦਰਾ ਵਿਚ ਲੈਣ-ਦੇਣ ਲ਼ਈ ਮਜਬੂਰ ਹੋਣਾ ਪਿਆ।

ਪਰ ਹੁਣ ਭਾਰਤੀ ਸਟੇਟ ਬੈਂਕ ਦਿਹਰਮ ਵਿਚ ਭੁਗਤਾਨ ਨੂੰ ਮਨਜ਼ੂਰੀ ਦੇ ਰਿਹਾ ਹੈ। ਇਸ ਲੈਣ-ਦੇਣ ਦਾ ਵੇਰਵਾ ਵੀ ਦਿੱਤਾ ਹੈ ਜਿਹੜਾ ਕਿ ਪਹਿਲਾਂ ਰਿਪੋਰਟ ਵਿਚ ਨਹੀਂ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : Budget 2023 : ਭਾਰਤ ਨੇ ਬਜਟ ਵਿੱਚ  ਮਿੱਤਰ ਦੇਸ਼ਾਂ ਲਈ ਕੀਤੀ ਪੈਸੇ ਦੀ ਵਰਖਾ, ਪਾਕਿਸਤਾਨ ਨੂੰ ਵਿਖਾਇਆ 'ਸ਼ੀਸ਼ਾ'

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 

Harinder Kaur

This news is Content Editor Harinder Kaur