ਨਵੇਂ ਸਾਲ ''ਚ 9.2 ਫੀਸਦੀ ਵੇਤਨ ਵਧਾ ਸਕਦੀਆਂ ਹਨ ਭਾਰਤੀ ਕੰਪਨੀਆਂ

12/03/2019 5:10:17 PM

ਨਵੀਂ ਦਿੱਲੀ—ਨਵੇਂ ਸਾਲ 'ਚ ਭਾਰਤੀਆਂ ਦੀ ਤਨਖਾਹ 'ਚ ਵਾਧਾ ਹੋਣ ਦੀ ਉਮੀਦ ਹੈ। ਕਾਰਨ ਫੇਰੀ ਗਲੋਬਲ ਸੈਲਰੀ, ਫਾਰਕਾਸਟ ਦੀ ਸੋਮਵਾਰ ਨੂੰ ਜਾਰੀ ਰਿਪੋਰਟ ਮੁਤਾਬਕ ਦੇਸ਼ 'ਚ 2020 'ਚ ਵੇਤਨਭੋਗੀਆਂ ਦੀ ਸਾਲਾਨਾ ਔਸਤ ਵੇਤਨ ਵਾਧਾ 9.2 ਫੀਸਦੀ ਦਾ ਵੇਤਨ ਵਾਧਾ ਅਨੁਮਾਨ ਏਸ਼ੀਆ 'ਚ ਸਭ ਤੋਂ ਜ਼ਿਆਦਾ ਹੈ ਪਰ ਮਹਿੰਗਾਈ ਦੇ ਕਾਰਨ ਵਾਸਤਵਿਕ ਤਨਖਾਹ ਵਾਧਾ ਸਿਰਫ ਪੰਜ ਫੀਸਦੀ ਹੀ ਰਹਿਣ ਦਾ ਅਨੁਮਾਨ ਹੈ। ਕਾਰਨ ਫੇਰੀ ਇੰਡੀਆ ਦੇ ਚੇਅਰਮੈਨ ਅਤੇ ਖੇਤਰੀ ਪ੍ਰਬੰਧ ਨਿਰਦੇਸ਼ਕ ਨਵਨੀਤ ਸਿੰਘ ਦਾ ਕਹਿਣਾ ਹੈ ਕਿ ਦੁਨੀਆ ਭਰ 'ਚ ਲੋਕਾਂ ਦਾ ਵੇਤਨ ਵਾਧਾ ਪ੍ਰਭਾਵਿਤ ਹੋ ਰਿਹਾ ਹੈ। ਇਸ ਦੇ ਬਾਵਜੂਦ ਭਾਰਤ 'ਚ ਇਸ ਦੀ ਵਾਧਾ ਦਰ ਕਾਫੀ ਮਜ਼ਬੂਤ ਹੈ। ਮੌਜੂਦਾ ਆਰਥਿਕ ਪ੍ਰਗਤੀਸ਼ੀਲ ਸੁਧਾਰਾਂ ਦੇ ਨਾਲ ਦੇਸ਼ ਭਰ 'ਚ ਸਾਰੇ ਖੇਤਰਾਂ 'ਚ ਸਾਵਧਾਨ ਪਰ ਉਮੀਦ ਦੀ ਭਾਵਨਾ ਹੈ। ਇਸ ਕਾਰਨ ਵੇਤਨ 'ਚ ਉੱਚਾ ਵਾਧਾ ਜਾਰੀ ਰਹਿਣ ਦੀ ਉਮੀਦ ਹੈ।
ਏਸ਼ੀਆਈ ਦੇਸ਼ਾਂ 'ਚ ਸਭ ਤੋਂ ਜ਼ਿਆਦਾ ਵੇਤਨ ਵਾਧਾ ਭਾਰਤ 'ਚ ਰਹਿਣ ਦਾ ਅਨੁਮਾਨ
ਕਾਰਨ ਫੇਰੀ ਇੰਡੀਆ ਦੇ ਐਸੋਸੀਏਟਸ ਕਲਾਇੰਟ ਪਾਰਟਨਰ ਰੂਪਾਂਕ ਚੌਧਰੀ ਨੇ ਕਿਹਾ ਕਿ 2020 'ਚ ਭਾਰਤ 'ਚ ਔਸਤ ਵੇਤਨ ਵਾਧਾ 9.2 ਫੀਸਦੀ ਰਹਿ ਸਕਦੀ ਹੈ। ਮਹਿੰਗਾਈ ਦੇ ਸਮਾਯੋਜਨ ਦੇ ਬਾਅਦ ਅਸਲੀ ਵੇਤਨ ਵਾਧਾ 5.1 ਫੀਸਦੀ ਰਹਿਣ ਦਾ ਅਨੁਮਾਨ ਹੈ, ਜੋ ਸੰਸਾਰਕ ਔਸਤ ਵੇਤਨ ਵਾਧੇ ਤੋਂ ਜ਼ਿਆਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਹੌਲੀ ਅਤੇ ਘੱਟ ਵੇਤਨ ਵਾਧੇ ਦੇ ਨਾਲ ਕੰਪਨੀਆਂ ਆਪਣੇ ਪ੍ਰਦਸ਼ਨ ਦੇ ਆਧਾਰ 'ਤੇ ਕਰਮਚਾਰੀਆਂ ਦੀ ਚੋਣ ਕਰਨੀ ਜਾਰੀ ਰੱਖੇਗੀ। ਇਸ ਦੇ ਇਲਾਵਾ ਕਾਰੋਬਾਰ ਦੀ ਵਧਦੀ ਲਾਗਤ ਦੇ ਦਬਾਅ ਨੂੰ ਦੇਖਦੇ ਹੋਏ ਨਿਸ਼ਚਿਤ ਵੇਤਨ 'ਚ ਹੌਲੀ ਵਾਧਾ ਦੇਖਿਆ ਜਾਂਦਾ ਹੈ ਜਦੋਂਕਿ ਵਧੀਆ ਪ੍ਰਦਰਸ਼ਨ ਕਰਨ ਵਾਲੇ ਕਰਮਚਾਰੀਆਂ ਨੂੰ ਪ੍ਰਦਰਸ਼ਨ ਪ੍ਰੋਤਸਾਹਨ ਸਮੇਤ ਕੁੱਲ ਵੇਤਨ 'ਚ ਇਕ ਸਥਿਰ ਵਾਧਾ ਜਾਰੀ ਰਹੇਗਾ। ਇਹ ਅੰਕੜਾ 130 ਤੋਂ ਜ਼ਿਆਦਾ ਦੇਸ਼ਾਂ ਦੇ 25,000 ਸੰਗਠਨਾਂ ਦੇ ਦੋ ਕਰੋੜ ਤੋਂ ਜ਼ਿਆਦਾ ਕਰਮਚਾਰੀਆਂ ਨਾਲ ਗੱਲਬਾਤ ਦੇ ਆਧਾਰ 'ਤੇ ਤਿਆਰ ਕੀਤਾ ਗਿਆ ਹੈ।
ਜਾਪਾਨ 'ਚ ਸਭ ਤੋਂ ਘੱਟ ਵੇਤਨ ਵਾਧਾ
ਰਿਪੋਰਟ ਮੁਤਾਬਕ 2020 'ਚ ਸੰਸਾਰਕ ਔਸਤ ਵੇਤਨ ਵਾਧਾ 4.9 ਫੀਸਦੀ ਰਹਿਣ ਦਾ ਅਨੁਮਾਨ ਹੈ। ਸੰਸਾਰਕ ਪੱਧਰ 'ਤੇ ਮਹਿੰਗਾਈ ਦਰ 2.8 ਫੀਸਦੀ ਰਹਿ ਸਕਦੀ ਹੈ। ਇਸ ਕਾਰਨ ਵਾਸਤਵਿਕ ਸੰਸਾਰਕ ਔਸਤ ਵੇਤਨ ਵਾਧਾ 2.1 ਫੀਸਦੀ ਰਹਿ ਸਕਦੀ ਹੈ। ਏਸ਼ੀਆ 'ਚ ਔਸਤ ਵੇਤਨ ਵਾਧਾ 3.1 ਫੀਸਦੀ ਰਹਿਣ ਦਾ ਅਨੁਮਾਨ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਏਸ਼ੀਆਈ ਦੇਸ਼ਾਂ 'ਚ ਇੰਡੋਨੇਸ਼ੀਆ 'ਚ ਵੇਤਨ ਵਾਧਾ 8.1 ਫੀਸਦੀ, ਚੀਨ 'ਚ 6 ਫੀਸਦੀ, ਮਲੇਸ਼ੀਆ 'ਚ 5 ਫੀਸਦੀ ਅਤੇ ਕੋਰੀਆ 'ਚ 4.1 ਫੀਸਦੀ ਰਹਿਣ ਦਾ ਅਨੁਮਾਨ ਹੈ। ਜਾਪਾਨ 'ਚ ਸਭ ਤੋਂ ਘੱਟ 2 ਫੀਸਦੀ ਅਤੇ ਤਾਈਵਾਨ 'ਚ 3.6 ਫੀਸਦੀ ਵੇਤਨ ਵਾਧਾ ਰਹਿ ਸਕਦੀ ਹੈ।
 

Aarti dhillon

This news is Content Editor Aarti dhillon