ਮਾਈਕ੍ਰੋਮੈਕਸ, ਲਾਵਾ, ਕਾਰਬਨ, ਇੰਟੈਕਸ ਵਰਗੇ ਇੰਡੀਅਨ ਬ੍ਰਾਂਡਸ ਵਾਪਸੀ ਨੂੰ ਤਿਆਰ

06/20/2020 11:17:56 PM

ਨਵੀਂ ਦਿੱਲੀ (ਇੰਟ)-ਦੇਸ਼ 'ਚ ਚੀਨੀ ਪ੍ਰੋਡਕਟਸ ਬਾਈਕਾਟ ਕਰਨ ਦੀ ਮੁਹਿੰਮ ਤੇਜ਼ ਹੋ ਰਹੀ ਹੈ। ਸਰਕਾਰ ਨੇ ਵੀ ਹੁਣ 300 ਤੋਂ ਜ਼ਿਆਦਾ ਚੀਨੀ ਪ੍ਰੋਡਕਟਸ 'ਤੇ ਇੰਪੋਰਟ ਡਿਊਟੀ ਵਧਾਉਣ ਦੀ ਯੋਜਨਾ ਬਣਾਈ ਹੈ। ਅਜਿਹੇ 'ਚ ਕਈ ਭਾਰਤੀ ਕੰਪਨੀਆਂ ਇਕ ਵਾਰ ਫਿਰ ਵਾਪਸੀ ਦੀ ਤਿਆਰੀ ਕਰ ਰਹੀਆਂ ਹਨ। ਸਰਕਾਰ ਵੀ ਹੁਣ ਲੋਕਲ ਪ੍ਰੋਡਕਟਸ ਨੂੰ ਬੜ੍ਹਾਵਾ ਦੇਣ ਲਈ ਨਵੀਂ ਯੋਜਨਾ ਬਣਾ ਰਹੀ ਹੈ।

ਮਾਈਕ੍ਰੋਮੈਕਸ ਵਾਪਸੀ ਨੂੰ ਤਿਆਰ
ਇਕ ਟਵਿੱਟਰ ਯੂਜ਼ਰ ਦੇ ਜਵਾਬ 'ਚ ਮਾਈਕ੍ਰੋਮੈਕਸ ਨੇ ਟਵੀਟ ਕੀਤਾ ਕਿ ਉਹ ਜਲਦ ਹੀ ਕੁੱਝ ਲੈ ਕੇ ਆ ਰਹੀ ਹੈ। ਅਸੀਂ ਸਖਤ ਮਿਹਨਤ ਕਰ ਰਹੇ ਹਾਂ ਅਤੇ ਜਲਦ ਹੀ ਕੁੱਝ ਵੱਡਾ ਲੈ ਕੇ ਆਉਣਗੇ। ਕੰਪਨੀ ਨੇ ਇਹ ਵੀ ਦੱਸਿਆ ਕਿ ਉਹ ਭਾਰਤ 'ਚ 3 ਨਵੇਂ ਸਮਾਰਟਫੋਨ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ 'ਚ ਪ੍ਰੀਮੀਅਮ ਫੀਚਰਸ ਅਤੇ ਮਾਡਰਨ ਲੁੱਕ ਵਾਲੇ ਬਜਟ ਫੋਨ ਵੀ ਸ਼ਾਮਲ ਹਨ।

ਲਾਵਾ ਨੇ ਵੀ ਕੱਸੀ ਕਮਰ
ਭਾਰਤੀ ਬਾਜ਼ਾਰ 'ਚ ਮਾਈਕ੍ਰੋਮੈਕਸ ਨਾਲ ਦੂਜੀ ਕੰਪਨੀਆਂ ਨੇ ਵੀ ਤਿਆਰੀ ਕਰ ਲਈ ਹੈ। ਲਾਵਾ ਇੰਟਰਨੈਸ਼ਨਲ ਦੇ ਪ੍ਰੋਡਕਟ ਹੈੱਡ ਤੇਜੇਂਦਰ ਸਿੰਘ ਨੇ ਦੱਸਿਆ ਕਿ ਕੰਪਨੀ ਆਉਣ ਵਾਲੇ ਦਿਨਾਂ 'ਚ ਨਿਊ ਲਾਚਿੰਗ ਲਈ ਤਿਆਰ ਹੈ। ਉਨ੍ਹਾਂ ਕਿਹਾ,''ਅਸੀਂ ਇਸ ਸਮੇਂ ਸਮਾਰਟਫੋਨ ਦੇ ਨਾਲ ਫੀਚਰ ਫੋਨ ਲਈ ਵੀ ਪੋਟਫੋਲੀਓ ਨੂੰ ਫਿਰ ਤਿਆਰ ਕਰ ਰਹੇ ਹਾਂ। ਅਗਲੇ ਕੁਝ ਮਹੀਨਿਆਂ 'ਚ ਅਸੀਂ ਆਪਣੇ ਪੋਰਟਫੋਲੀਓ ਨਾਲ ਹਰ ਭਾਰਤੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਾਂਗੇ।

ਕਾਰਬਨ ਅਤੇ ਇੰਟੈਕਸ ਵੀ ਪਰਤਣਗੀਆਂ
ਇਕ ਭਾਰਤੀ ਸਮਾਰਟਫੋਨ ਬ੍ਰਾਂਡ ਨਾਲ ਜੁੜੇ ਅਧਿਕਾਰੀ ਅਨੁਸਾਰ ਇਸ ਉਦਯੋਗ ਨਾਲ ਜੁੜੀਆਂ ਭਾਰਤ ਦੀਆਂ ਲੱਗਭੱਗ ਸਾਰੀਆਂ ਕੰਪਨੀਆਂ ਲਾਚਿੰਗ ਦੀ ਯੋਜਨਾ ਬਣਾ ਰਹੀਆਂ ਹਨ। ਅਧਿਕਾਰੀ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ 'ਚ ਕਾਰਬਨ ਅਤੇ ਇੰਟੈਕਸ ਵਰਗੇ ਬ੍ਰਾਂਡਸ ਵੀ ਨਵੇਂ ਸਮਾਰਟਫੋਨ ਲਾਂਚ ਕਰਨਾ ਚਾਹੁੰਦੇ ਹਨ। ਕਾਰਬਨ ਮੋਬਾਇਲ ਦੇ ਕਾਰਜਕਾਰੀ ਨਿਰਦੇਸ਼ਕ ਸ਼ਸ਼ਿਨ ਦੇਵਸਰੇ ਨੇ ਦੱਸਿਆ ਕਿ ਕੰਪਨੀ ਐਂਟਰੀ ਅਤੇ ਮਿਡ-ਲੈਵਲ ਸਮਾਰਟਫੋਨ 'ਤੇ ਕੰਮ ਕਰ ਰਹੀ ਹੈ।

ਸਰਕਾਰੀ ਯੋਜਨਾ ਨਾਲ ਹੋਵੇਗਾ ਲਾਭ
ਇਸ ਮਾਮਲੇ 'ਚ ਇਕ ਅਧਿਕਾਰੀ ਨੇ ਦੱਸਿਆ ਕਿ ਚੀਨ ਵਿਰੋਧੀ ਭਾਵਨਾਵਾਂ ਦਾ ਲਾਭ ਚੁੱਕਣ ਲਈ ਇਹ ਸਿਰਫ ਇਕ ਸੰਜੋਗ ਹੈ ਕਿਉਂਕਿ ਇਹ ਸਭ ਯੋਜਨਾਵਾਂ ਕੁੱਝ ਸਮੇਂ ਲਈ ਹੀ ਕੰਮ ਕਰਦੀਆਂ ਹਨ। ਭਾਰਤ ਸਰਕਾਰ ਨੇ ਹਾਲ ਹੀ 'ਚ ਇਲੈਕਟ੍ਰਾਂਨਿਕ ਮੈਨੂਫੈਕਚਰਿੰਗ ਨੂੰ ਬੜ੍ਹਾਵਾ ਦੇਣ ਲਈ 3 ਨਵੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ ਅਤੇ ਕਿਹਾ ਕਿ ਪ੍ਰੋਡਕਸ਼ਨ-ਲਿੰਕਡ ਇਨਸੈਂਟਿਵ (ਪੀ. ਐੱਲ. ਆਈ.) ਯੋਜਨਾ ਲਈ 5 'ਇੰਡੀਅਨ ਕੈਂਪੇਨ' ਨੂੰ ਚੁਣੇਗੀ। ਲਾਵਾ ਦੇ ਸਿੰਘ ਨੇ ਕਿਹਾ ਕਿ ਸਰਕਾਰ ਦੇ ਇਨਸੈਂਟਿਵ ਨਾਲ ਵਿਸ਼ੇਸ਼ ਰੂਪ ਨਾਲ ਪੀ. ਐੱਲ. ਆਈ. ਯੋਜਨਾ 'ਚ ਅਸੀਂ ਡਿਜ਼ਾਈਨ 'ਤੇ ਜ਼ਿਆਦਾ ਧਿਆਨ ਦੇ ਰਹੇ ਹਾਂ ਅਤੇ ਸਮਾਰਟਫੋਨ 'ਚ ਜ਼ਿਆਦਾ ਨਿਵੇਸ਼ ਦੀ ਉਮੀਦ ਕਰ ਰਹੇ ਹਾਂ। ਸਾਨੂੰ ਉਮੀਦ ਹੈ ਕਿ ਅਸੀਂ ਸਮਾਰਟਫੋਨ ਅਤੇ ਫੀਚਰ ਫੋਨ ਕੈਟਾਗਿਰੀ 'ਚ ਆਪਣੀ ਸਫਲਤਾ ਨੂੰ ਫਿਰ ਤੋਂ ਦੋਹਰਾ ਪਾਵਾਂਗੇ।

Karan Kumar

This news is Content Editor Karan Kumar