ਸਪਾਈਸਜੈੱਟ ਬੇੜੇ ''ਚ 100 ਜਹਾਜ਼ ਸ਼ਾਮਲ ਕਰਨ ਵਾਲੀ ਬਣੀ ਚੌਥੀ ਭਾਰਤੀ ਹਵਾਬਾਜ਼ੀ ਕੰਪਨੀ

05/26/2019 5:15:54 PM

ਮੁੰਬਈ—ਘਰੇਲੂ ਹਵਾਬਾਜ਼ੀ ਕੰਪਨੀ ਸਪਾਈਸਜੈੱਟ ਨੇ ਆਪਣੇ ਬੇੜੇ 'ਚ ਇਕ ਬੋਇੰਗ737 ਜਹਾਜ਼ ਸ਼ਾਮਲ ਕਰਨ ਦੀ ਐਤਵਾਰ ਨੂੰ ਘੋਸ਼ਣਾ ਕੀਤੀ। ਇਸ ਨਾਲ ਕੰਪਨੀ ਦੇ ਬੇੜੇ 'ਚ ਜਹਾਜ਼ਾਂ ਦੀ ਗਿਣਤੀ 100 'ਤੇ ਪਹੁੰਚ ਗਈ ਹੈ। ਸਪਾਈਸਜੈੱਟ ਚੌਥੀ ਅਜਿਹੀ ਭਾਰਤੀ ਕੰਪਨੀ ਹੈ ਜਿਸ ਦੇ ਬੇੜੇ 'ਚ ਜਹਾਜ਼ਾਂ ਦੀ ਗਿਣਤੀ 100 'ਤੇ ਪਹੁੰਚੀ ਹੈ। ਇਸ ਤੋਂ ਪਹਿਲਾਂ ਏਅਰਇੰਡੀਆ, ਬੰਦ ਪਈ ਜੈੱਟ ਏਅਰਵੇਜ਼ ਅਤੇ ਇੰਡੀਗੋ ਦੇ ਬੇੜੇ 'ਚ 10 ਤੋਂ ਜ਼ਿਆਦਾ ਜਹਾਜ਼ ਰਹੇ। ਮੌਜੂਦਾ ਸਮੇਂ 'ਚ ਅੱਠ ਘਰੇਲੂ ਹਵਾਬਾਜ਼ੀ ਕੰਪਨੀਆਂ ਏਅਰ ਇੰਡੀਆ, ਇੰਡੀਗੋ, ਸਪਾਈਸਜੈੱਟ, ਗੋਏਅਰ, ਏਅਰ ਇੰਡੀਆ ਐਕਸਪ੍ਰੈੱਸ, ਵਿਸਤਾਰਾ, ਏਅਰ ਏਸ਼ੀਆ ਅਤੇ ਇਲਾਇੰਸ ਦੇ ਕੋਲ ਸਾਂਝੇ ਤੌਰ 'ਤੇ 595 ਜਹਾਜ਼ ਹਨ। ਸਪਾਈਸਜੈੱਟ ਨੇ ਇਕ ਬਿਆਨ 'ਚ ਕਿਹਾ ਕਿ ਉਸ ਨੇ ਸਿਰਫ ਪਿਛਲੇ ਮਹੀਨੇ 'ਚ ਹੀ 23 ਜਹਾਜ਼ ਬੇੜੇ 'ਚ ਜੋੜੇ ਹਨ। ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਜੇ ਸਿੰਘ ਦੇ ਬੇੜੇ 'ਚ 100ਵਾਂ ਜਹਾਜ਼ ਸ਼ਾਮਲ ਕਰਨ ਦੇ ਬਾਰੇ 'ਚ ਕਿਹਾ ਕਿ ਕਿਸ ਨੇ ਸੋਚਿਆ ਹੋਵੇਗਾ ਕਿ ਜੋ ਸਪਾਈਸਜੈੱਟ ਦਸੰਬਰ 2014 'ਚ ਬੰਦ ਹੋਣ ਦੀ ਕਗਾਰ 'ਤੇ ਸੀ, 2019 'ਚ ਉਸ ਦੇ ਬੇੜੇ 'ਚ 100 ਜਹਾਜ਼ ਸ਼ਾਮਲ ਹੋਣਗੇ। ਕੰਪਨੀ ਦੇ ਕੋਲ ਹੁਣ 68 ਬੋਇੰਗ737 ਜਹਾਜ਼, 30 ਬਾਮਬਾਰਡੀਅਰ ਕਿਊ-400 ਜਹਾਜ਼ ਅਤੇ ਦੋ ਬੀ737 ਫਰਾਈਟਰ ਜਹਾਜ਼ ਹਨ। ਉਹ ਅਜੇ ਔਸਤਨ 62 ਥਾਵਾਂ ਦੇ ਲਈ ਰੋਜ਼ਾਨਾਂ 575 ਉਡਾਣਾਂ ਦਾ ਸੰਚਾਲਨ ਕਰਦੀ ਹੈ।

Aarti dhillon

This news is Content Editor Aarti dhillon