ਇੰਡੀਆਬੁਲਜ਼ ਨੇ 2000 ਕਾਮਿਆਂ ਤੋਂ ਮੰਗਿਆ ਅਸਤੀਫ਼ਾ, ਦਿੱਤੀ ਇਹ ਦਲੀਲ

05/22/2020 1:25:47 PM

ਮੁੰਬਈ — ਵੱਖ-ਵੱਖ ਖੇਤਰਾਂ ਵਿਚ ਕੰਮ ਕਰ ਰਹੇ ਵਿੱਤੀ ਸੇਵਾ ਸਮੂਹ ਇੰਡੀਆ ਬੁੱਲਜ਼ ਗਰੁੱਪ ਨੇ ਆਪਣੇ ਕਰੀਬ 2,000 ਕਾਮਿਆਂ ਨੂੰ ਅਸਤੀਫਾ ਦੇਣ ਲਈ ਕਿਹਾ ਹੈ। ਹਾਲਾਂਕਿ ਸਮੂਹ ਨੇ ਕਿਹਾ ਹੈ ਕਿ ਇਹ ਛਾਂਟੀ ਦੀ ਕਾਰਵਾਈ ਨਹੀਂ ਹੈ ਸਗੋਂ ਸਾਲਾਨਾ ਆਧਾਰ 'ਤੇ ਕਾਮਿਆਂ ਵਲੋਂ ਕੰਪਨੀ ਛੱਡਣ ਦੇ ਚੱਕਰ ਯਾਨੀ Attrition ਦਾ ਹਿੱਸਾ ਹੈ। 

ਇੰਡੀਆ ਬੁੱਲਜ਼ ਨੇ ਬਿਆਨ ਵਿਚ ਕਿਹਾ, 'ਕੰਪਨੀ 'ਚ ਆਮ ਤੌਰ 'ਤੇ ਅਪ੍ਰੈਲ-ਮਈ ਦੌਰਾਨ 10-15 ਫੀਸਦੀ ਕਾਮਿਆਂ ਦਾ Attrition ਦੇਖਣ ਨੂੰ ਮਿਲਦਾ ਹੈ। ਇਸ ਸਾਲ ਅਸੀਂ ਹਾਈ ਕੋਰਟ ਅਤੇ ਗ੍ਰਹਿ ਮੰਤਰਾਲੇ ਵਲੋਂ ਸਥਿਤੀ ਸਪੱਸ਼ਟ ਕੀਤੇ ਜਾਣ ਦਾ ਇੰਤਜ਼ਾਰ ਕੀਤਾ। ਕਾਰੋਬਾਰ ਦੀ ਆਮ ਪ੍ਰਕਿਰਿਆ ਦੇ ਤਹਿਤ ਕਰਮਚਾਰੀਆਂ ਵਲੋਂ ਕੰਪਨੀ ਛੱਡਣ ਤੋਂ ਇਲਾਵਾ ਕਿਸੇ ਤਰ੍ਹਾਂ ਦੀ ਛਾਂਟੀ ਨਹੀਂ ਕੀਤੀ ਗਈ ਹੈ। ਇਹ ਕਾਰਵਾਈ ਸਿਰਫ ਕੁਝ ਮਹੀਨੇ ਹੀ ਨਹੀਂ ਸਗੋਂ ਪੂਰੇ ਸਾਲ ਦੀ ਕਾਰਗੁਜ਼ਾਰੀ ਦੇ ਆਧਾਰ 'ਤੇ ਕੀਤੀ ਗਈ ਹੈ। ਹਾਲਾਂਕਿ ਸਮੂਹ ਨੇ ਇਸ ਬਾਰੇ ਕੋਈ ਸੰਖਿਆ ਨਹੀਂ ਦਿੱਤੀ ਹੈ। ਸਮੂਹ 'ਚ 26,000 ਤੋਂ ਵਧ ਲੋਕ ਕੰਮ ਕਰ ਰਹੇ ਹਨ।

ਵਿੱਤੀ ਸਾਲ 2019-20 'ਚ ਸਮੂਹ ਨੇ 7,000 ਨਵੇਂ ਕਰਮਚਾਰੀ ਜੋੜੇ ਸਨ। ਹੁਣੇ ਜਿਹੇ ਸਮੂਹ ਦੀ ਆਵਾਸ ਵਿੱਤ ਕੰਪਨੀ ਇੰਡੀਆ ਬੁੱਲਸ ਹਾਊਸਿੰਗ ਫਾਇਨਾਂਸ ਦੇ ਕਾਮਿਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਰਿਪੋਟਿੰਗ ਪ੍ਰਬੰਧਕ ਨੇ 15 ਮਈ ਨੂੰ ਉਨ੍ਹਾਂ ਨੂੰ ਕੰਪਨੀ ਤੋਂ ਅਸਤੀਫਾ ਦੇਣ ਲਈ ਕਿਹਾ । ਕੰਪਨੀ 'ਚ ਉਨ੍ਹਾਂ ਦਾ ਆਖਰੀ ਦਿਨ 31 ਮਈ 2020 ਹੋਵੇਗਾ। ਆਵਾਸ ਵਿੱਤ ਕੰਪਨੀ ਦੇ ਕੁਝ ਕਰਮਚਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਤਿੰਨ ਮਹੀਨੇ ਦੀ ਨੋਟਿਸ ਮਿਆਦ ਵੀ ਪੂਰੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।

Harinder Kaur

This news is Content Editor Harinder Kaur