2027-28 ਤੱਕ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗਾ ਭਾਰਤ : ਅਰਵਿੰਦ ਪਨਗੜੀਆ

02/02/2023 3:47:10 PM

ਬਿਜ਼ਨੈੱਸ ਡੈਸਕ- ਮੰਨੇ-ਪ੍ਰਮੰਨੇ ਅਰਥ ਸ਼ਾਸਤਰੀ ਅਰਵਿੰਦ ਪਨਗੜੀਆ ਨੇ ਕਿਹਾ ਹੈ ਕਿ ਭਾਰਤ ਉੱਚ ਵਿਕਾਸ ਦੇ ਰਾਹ 'ਤੇ ਵਾਪਸ ਆਉਣ ਲਈ ਤਿਆਰ ਹੈ, ਉਨ੍ਹਾਂ ਨੇ ਭਰੋਸਾ ਜਤਾਇਆ ਹੈ ਕਿ ਦੇਸ਼ 2027-28 ਤੱਕ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ ਨੀਤੀ ਆਯੋਗ ਦੇ ਸਾਬਕਾ ਉਪ-ਚੇਅਰਮੈਨ ਅਤੇ ਕੋਲੰਬੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਪਨਗੜੀਆ ਨੇ ਇੱਥੇ ਪੀਟੀਆਈ ਨੂੰ ਦੱਸਿਆ ਕਿ ਇਸ ਸਮੇਂ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ। ਉਨ੍ਹਾਂ ਨੇ ਕਿਹਾ, “ਸਿਰਫ਼ ਪੰਜ ਸਾਲ ਦੀ ਗੱਲ ਹੈ, 2023 ਅਜੇ ਚੱਲ ਰਿਹਾ ਹੈ। 2027-28 ਤੱਕ ਭਾਰਤ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗਾ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਸੰਸਦ 'ਚ ਆਮ ਬਜਟ ਪੇਸ਼ ਕੀਤਾ ਜਿਸ 'ਚ ਕਿਹਾ ਗਿਆ ਹੈ ਕਿ 2023-24 'ਚ ਭਾਰਤ ਦੀ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ) ਵਾਧਾ ਦਰ 6.5 ਫੀਸਦੀ ਰਹੇਗੀ। ਪਨਗੜੀਆ ਨੇ ਕਿਹਾ ਕਿ ਆਰਥਿਕ ਸਰਵੇਖਣ 'ਚ ਜੋ ਸਾਹਮਣੇ ਆਇਆ ਹੈ, ਉਹ ਅੱਜ 6.5 ਫੀਸਦੀ ਦੀ ਦਰ ਨਾਲ ਵਧ ਰਹੀ ਅਰਥਵਿਵਸਥਾ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ​​ਅਰਥਵਿਵਸਥਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ, ''ਭਾਰਤ ਅੱਜ ਜਿਸ ਸਥਿਤੀ 'ਚ ਹੈ, ਉਸ ਨੂੰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਇਹ ਸੱਤ ਫੀਸਦੀ ਤੋਂ ਜ਼ਿਆਦਾ ਦੀ ਵਿਕਾਸ ਦਰ 'ਤੇ ਪਹੁੰਚ ਜਾਵੇਗਾ।'
ਅਰਥਸ਼ਾਸਤਰੀ ਨੇ ਇਹ ਵੀ ਕਿਹਾ ਕਿ ਭਾਰਤ ਅੱਜ ਜਿੱਥੇ ਖੜ੍ਹਾ ਹੈ, ਉਹ 2003 ਵਰਗਾ ਹੈ ਜਦੋਂ ਵਿਕਾਸ ਦਰ ਅੱਠ ਫੀਸਦੀ ਦੇ ਨੇੜੇ ਪਹੁੰਚ ਗਈ ਸੀ ਅਤੇ ਫਿਰ ਦੇਸ਼ ਨੇ ਕਈ ਸਾਲਾਂ ਤੱਕ ਉਸੇ ਦਰ ਨਾਲ ਵਿਕਾਸ ਜਾਰੀ ਰੱਖਿਆ ਸੀ। ਪਨਗੜੀਆਂ ਨੇ ਕਿਹਾ ਕਿ ਉੱਚ ਵਾਧੇ ਨੂੰ ਲੈ ਕੇ ਉਨ੍ਹਾਂ ਦੇ ਅਨੁਮਾਨ ਦਾ ਆਧਾਰ ਉਹ ਸੁਧਾਰ ਹਨ ਜੋ ਕੋਵਿਡ ਮਹਾਂਮਾਰੀ ਦੌਰਾਨ ਕੀਤੇ ਗਏ ਅਤੇ ਨਾਲ ਹੀ ਆਰਥਵਿਵਸਥਾ ਦੀਆਂ ਕਮਜ਼ੋਰੀਆਂ ਨੂੰ ਦੂਰ ਕੀਤਾ ਗਿਆ ਸੀ।

Aarti dhillon

This news is Content Editor Aarti dhillon