ਭਾਰਤ ਦੇ ਕੋਲ ਚੌਥੀ ਉਦਯੌਗਿਕ ਕ੍ਰਾਂਤੀ ਦਾ ਮੌਕਾ, ਬਦਲਣਗੇ ਹਾਲਾਂਤ : DIPP

01/23/2019 10:06:13 PM

ਨਵੀਂ ਦਿੱਲੀ— ਭਾਰਤ ਦੇ ਉਦਯੋਗ 4.0 ਯਾਨੀ ਚੌਥੀ ਉਦਯੌਗਿਕ ਕ੍ਰਾਂਤੀ ਦੇ ਰੂਪ 'ਚ ਇਕ ਵੱਡਾ ਮੌਕਾ ਮੌਜੂਦ ਹੈ, ਪਰ ਉਸ ਦੇ ਲਈ ਨਵੀਂ ਤਕਨਾਲੋਜੀ ਨੂੰ ਅਪਣਾਉਣ ਅਤੇ ਤਰਰਿਤ ਰੂਪ ਨਾਲ ਇਕ ਸੁਲਭ ਅਤੇ ਸੁਗਮ ਨੀਤੀਗਤ ਰੂਪਰੇਖਾ ਤਿਆਰ ਕਰਨ ਦੀ ਜ਼ਰੂਰਤ ਹੈ।
ਉਦਯੌਗਿਕ ਨੀਤੀ ਅਤੇ ਸਵਰਧਨ ਵਿਭਾਗ (DIPP) ਦੇ ਸਕੱਤਰ ਰਮੇਸ਼ ਅਭਿਸ਼ੇਕ ਨੇ ਵਿਸ਼ਵ ਆਰਥਿਕ ਮੰਚ (WEF) ਦੀ ਸਾਲਾਨਾ ਆਮ ਬੈਠਕ ਦੇ ਪ੍ਰੋਗਰਾਮ 'ਚ ਕਿਹਾ ਕਿ ਕੇਂਦਰ ਰਾਜ ਸਰਕਾਰਾਂ ਲਗਾਤਾਰ ਯਤਨ ਕਰ ਰਹੀਆਂ ਹਨ, ਤਾਂ ਕਿ ਉਦਯੋਗਾਂ ਨੂੰ ਵਾਧਾ ਦੇਣ ਵਾਲੀ ਅਨੁਕੂਲ ਨੀਤੀਆਂ ਬਣਾਇਆ ਜਾ ਸਕੇ।
ਉਨ੍ਹਾਂ ਨੇ ਕਿਹਾ ਕਿ ਛੋਟੇ ਅਤੇ ਮਝੋਲੇ ਆਕਾਰ ਦੇ ਉਦਯੋਗਾਂ (ਐੱਸ.ਐੱਮ.ਈ) ਦੇ ਕੋਲ ਅਗਲੀ ਪੀੜੀ ਦੀ ਤਨਨੀਕੀ 'ਚ ਉਛਾਲ ਲਗਾਉਣ ਦਾ ਵੱਡਾ ਮੌਕਾ ਹੈ, ਉਸ ਦੇ ਲਈ ਇਹ ਬਹੁਤ ਫਾਇਦੇਮੰਦ ਹੋ ਸਕਦਾ ਹੈ।
ਅਭਿਸ਼ੇਕ ਨੇ ਉਦਯੋਗ 4.0 ਨਾਲ ਭਾਰਤ ਦੇ ਭਵਿੱਖ ਨੂੰ ਆਕਾਰ ਦੇਣਾ ਵਿਸ਼ੇ 'ਤੇ ਆਯੋਜਿਤ ਪ੍ਰੋਗਰਾਮ 'ਚ ਇਹ ਗੱਲ ਕਹੀ, ਇਹ ਪ੍ਰੋਗਰਾਮ ਡੇਲਾਪਟ ਅਤੇ ਉਦਯੋਗ ਸੰਗਠਨ ਸੀ.ਆਈ.ਆਈ. ਨੇ ਆਯੋਜਿਤ ਕੀਤਾ। ਪ੍ਰੋਗਰਾਮ 'ਚ ਡੇਲਾਇਟ ਗਲੋਬਲ ਦੇ ਮੁੱਖ ਕਾਰਜਾਰੀ ਅਧਿਕਾਰੀ (CEO) ਪੁਨੀਤ ਰੰਜਨ ਨੇ ਕਿਹਾ ਕਿ ਭਾਰਤ 'ਚ ਅਸੀਮ ਮੌਕਾ ਹੈ ਅਤੇ ਇੱਥੇ ਦੀ ਕਾਰੋਬਾਰੀ ਇਕਾਈਆਂ ਉਦਯੋਗ 4.0 ਲਈ ਤਿਆਰ ਹੈ।
ਜ਼ਿਕਰਯੋਗ ਹੈ ਕਿ ਦਾਵੋਸ 'ਚ ਚੱਲ ਰਹੀ ਬੈਠਕ 'ਚ ਭਾਰਤ ਦੇ ਲਗਭਗ 100 ਤੋਂ ਜ਼ਿਆਦਾ CEOS ਹਿੱਸੇ ਲੈ ਰਹੇ ਹਨ। WEF 'ਚ ਸ਼ਿਰਕਤ ਕਰਦੇ ਹੋਏ ਨਿੱਤੀ ਆਯੋਗ ਦੇ ਮੁੱਖ ਕਾਰਜਾਕੀਰ ਅਧਿਕਾਰੀ ਅਮਿਤਾਭ ਕਾਂਤ ਵੀ ਪਹੁੰਚੇ ਹਨ। ਕਾਂਤ ਦਾ ਕਹਿਣਾ ਹੈ ਕਿ ਲਗਾਤਾਰ ਆਰਥਿਕ ਦਿਸ਼ਾ 'ਚ ਚੁੱਕੇ ਜਾ ਰਹੇ ਸਹੀ ਕਦਮਾਂ ਦੇ ਪਰਿਣਾਮ ਨਾਲ ਦੇਸ਼ ਤੇਜ਼ੀ ਨਾਲ ਅੱਗੇ ਵਧੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਸ਼ਹਿਰੀਕਰਨ ਨੂੰ ਵਾਧਾ ਦੇ ਰਿਹਾ ਹੈ। 100 ਤੋਂ ਜ਼ਿਆਦਾ ਸਮਾਰਟ ਸਿਟੀ ਦਾ ਵਿਕਾਸ ਕੀਤਾ ਜਾ ਰਿਹਾ ਹੈ।
ਅਮਿਤਾਭ ਕਾਂਤ ਨੇ ਕਿਹਾ ਕਿ ਸ਼ਾਸਨ ਅਤੇ ਕਾਰੋਬਾਰ ਕਰਨ ਦੇ ਕੰਮਕਾਜ ਨੂੰ ਬਦਲਣ ਲਈ ਦੇਸ਼ 'ਚ ਤਕਨਾਲੋਜੀ ਦੇ ਇਸਤੇਮਾਲ ਨੂੰ ਵਾਧਾ ਦੇ ਕੇ ਇਕ ਵੱਡਾ ਬਦਲਾਅ ਲਿਆਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਵੱਡੇ ਪੈਮਾਨੇ 'ਤੇ ਬੁਨਿਆਦੀ ਢਾਚੇ ਦਾ ਵਿਕਾਸ ਹੋ ਰਿਹਾ ਹੈ। ਬੈਂਕਾਂ ਦੀ ਕਰਜ਼ ਦੇਣ ਦੀ ਸਮਰੱਥਾ 'ਚ ਫਿਰ ਸੁਧਾਰ ਹੋਇਆ ਹੈ। ਉੱਥੇ ਮੁਦਰਾਸਫੀਤੀ ਅਥੇ ਰਾਜਕੋਸ਼ਿਤ ਘਾਟੇ ਜਿਹੈ ਵੱਡੇ ਆਰਥਿਕ ਅੰਕੜੇ ਵੀ ਸਾਡੇ ਪੱਖ 'ਚ ਹਨ।